ਖਾਲਸਾ ਸੀਨੀਅਰ ਸਕੈਂਡਰੀ ਸਕੂਲ ਰੂਪਨਗਰ ਵਿਖੇ ਇੰਟਰ ਹਾਊਸ ਪੰਜਾਬੀ ਮੇਲਾ ਕਰਵਾਇਆ ਗਿਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 7 ਮਈ 2024: ਖਾਲਸਾ ਸੀਨੀਅਰ ਸਕੈਂਡਰੀ ਸਕੂਲ ਰੂਪਨਗਰ ਵਿਖੇ ਇੰਟਰ ਹਾਊਸ ਪੰਜਾਬੀ ਮੇਲਾ ਕਰਵਾਇਆ ਗਿਆ। ਇਸ ਮੇਲੇ ਦੌਰਾਨ ਤੀਜੀ ਤੋਂ ਬਾਰਵੀਂ ਕਲਾਸ ਤੱਕ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਮਾਡਲ ਅਤੇ ਚਾਰਟ ਦਾ ਪ੍ਰਦਰਸ਼ਨ ਕੀਤਾ ਤੇ ਉਸ ਸਬੰਧੀ ਵਿਸਥਾਰ ਨਾਲ ਦੱਸਿਆ ਅਤੇ ਜੱਜ ਸਾਹਿਬਾਨ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਦਿਤੇ ।ਤੀਸਰੀ ਕਲਾਸ ਵਿੱਚੋਂ ਹਰਸਿਮਰਨ ਕੌਰ ਤੇ ਰਵੀ ਕ੍ਰਿਸ਼ਨ ਨੇ ਪਹਿਲਾ ਸਥਾਨ, ਹਰਕੀਰਤ ਤੇ ਮਨਕੀਰਤ, ਜਸਮੀਤ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਜਗਮਨ ਸਿੰਘ ਤੇ ਪ੍ਰਤੀਕ ਨੇ ਤੀਜਾ ਸਥਾਨ ਹਾਸਲ ਕੀਤਾ।
ਚੌਥੀ ਕਲਾਸ ਵਿੱਚੋਂ ਕ੍ਰਿਸ਼ਨਾ ਤੇ ਆਯੂਸ਼ ਕੁਮਾਰ ਨੇ ਪਹਿਲਾ ਸਥਾਨ, ਗੁਰਸ਼ਾਨ ਤੇ ਸਹਜਦੀਪ ਸਿੰਘ, ਗੁਰਸੀਰਤ ਕੌਰ ਤੇ ਭਵਨਾਂ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਪਰਮਜੀਤ ਕੌਰ ਤੇ ਹਰਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪੰਜਵੀਂ ਕਲਾਸ ਵਿੱਚੋਂ ਤਨਵੀਰ ਕੌਰ ਤੇ ਜੈਸਮੀਨ ਕੌਰ ਨੇ ਪਹਿਲਾ ਸਥਾਨ ,ਮਨਵੀਰ ਸਿੰਘ ਤੇ ਪ੍ਰਦੀਪ ਸਿੰਘ ਨੇ ਦੂਜਾ ਸਥਾਨ ਅਤੇ ਕਾਜਲ ਤੇ ਪ੍ਰਵੀਨ , ਸਹਜਪ੍ਰੀਤ ਕੌਰ ਤੇ ਅਨੰਨਿਆ ਨੇ ਤੀਜਾ ਸਥਾਨ ਹਾਸਿਲ ਕੀਤਾ। ਛੇਵੀਂ ਕਲਾਸ ਵਿੱਚੋਂ ਕੁਨਾਲ ਵਰਮਾ ਤੇ ਜਨਕਪ੍ਰੀਤ, ਸੁਜਾਤਾ ਤੇ ਜੀਵਿਕਾ ,ਮੰਨਤ ਤੇ ਮੁਨਚੁਨ ਨੇ ਪਹਿਲਾ ਸਥਾਨ ਅਤੇ ਧਰਮਿੰਦਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ।
ਸੱਤਵੀਂ ਕਲਾਸ ਵਿੱਚੋਂ ਕਰਮਨ ਕੌਰ ਤੇ ਪਿਆਸੂ ਨੇ ਪਹਿਲਾ ਸਥਾਨ ,ਰਾਧਾ ਤੇ ਸਵਿਤਾ ਨੇ ਦੂਜਾ ਸਥਾਨ ਅਤੇ ਜਸਮੀਤ ਸਿੰਘ ਤੇ ਸਿਮਰਨਪ੍ਰੀਤ ਨੇ ਤੀਜਾ ਸਥਾਨ ਹਾਸਿਲ ਕੀਤਾ। ਅੱਠਵੀਂ ਕਲਾਸ ਵਿੱਚੋਂ ਨੀਲਮ ਤੇ ਹਰਕੀਰਤ ਸਿੰਘ ਨੇ ਪਹਿਲਾ ਸਥਾਨ ,ਨੈਨਾ ਤੇ ਸੰਜਨਾ ਨੇ ਦੂਜਾ ਸਥਾਨ ਅਤੇ ਟੀਨਾ ਤੇ ਵਿਜਿਆ ਨੇ ਤੀਜਾ ਸਥਾਨ ਹਾਸਿਲ ਕੀਤਾ। ਨੌਵੀਂ ਕਲਾਸ ਵਿੱਚੋਂ ਗੁਰਪ੍ਰੀਤ ਸਿੰਘ ਤੇ ਹਨੀ ਸਿੰਘ ਨੇ ਪਹਿਲਾ ਸਥਾਨ, ਜਸਮੀਤ ਕੌਰ ਤੇ ਮਨਤ ਨੇ ਦੂਜਾ ਸਥਾਨ ਅਤੇ ਗੁਰ ਮੰਨਤ ਤੇ ਹਰਜਾਪ ਨੇ ਤੀਜਾ ਸਥਾਨ ਹਾਸਿਲ ਕੀਤਾ। ਦਸਵੀਂ ਕਲਾਸ ਵਿੱਚੋ ਨਵਪ੍ਰੀਤ ਕੌਰ ਤੇ ਦਵਿੰਦਰ ਕੌਰ ਨੇ ਪਹਿਲਾ ਸਥਾਨ, ਹਰਲੀਨ ਕੌਰ ਤੇ ਸੁਖਮਨ ਨੇ ਦੂਜਾ ਸਥਾਨ ਅਤੇ ਯੋਗਾਨਿਆ ਤੇ ਅਨਮੋਲਪ੍ਰੀਤ ਸਿੰਘ ,ਅਮਨਪ੍ਰੀਤ ਕੌਰ ਤੇ ਰਿਤਿਕਾ ਨੇ ਤੀਜਾ ਸਥਾਨ ਹਾਸਿਲ ਕੀਤਾ ।
ਪਲਸ ਵਨ ਆਰਟਸ ਵਿੱਚੋਂ ਅਭੀ ਤੇ ਰਾਜ ਸਿੰਘ ਨੇ ਪਹਿਲਾ ਸਥਾਨ, ਲਕਸ਼ਮੀ ਗੌਤਮ ਤੇ ਸਿਮਰਨ ਕੌਰ ਨੇ ਦੂਜਾ ਸਥਾਨ , ਮਨੂੰ ਤੇ ਕਮਲਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪਲਸ ਵਨ ਸਾਇੰਸ ਵਿਚੋ ਸੰਜੀਵ ਤੇ ਦੀਪਕ ਗੁਪਤਾ ਨੇ ਪਹਿਲਾ ਸਥਾਨ, ਪ੍ਰਾਚੀ ਤੇ ਗਗਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਪ੍ਰਤਿਭਾ ਨੇ ਤੀਜਾ ਸਥਾਨ ਹਾਸਿਲ ਕੀਤਾ। ਪਲਸ ਵਨ ਕਮਸਰਸ ਵਿੱਚੋਂ ਸਹਿਜਪ੍ਰੀਤ ਕੌਰ ਤੇ ਨੰਦਨੀ ਨੇ ਪਹਿਲਾ ਸਥਾਨ ,ਕਿਰਨਜੋਤ ਤੇ ਜਸਕੀਰਤ ,ਆਸ਼ੀਆ ਤੇ ਜਸਮੀਤ ਕੌਰ ਨੇ ਦੂਜਾ ਸਥਾਨ ਅਤੇ ਮੰਨਤ ਤੇ ਕੂਜਲ ਨੇ ਤੀਜਾ ਸਥਾਨ ਹਾਸਿਲ ਕੀਤਾ। ਪਲਸ ਟੂ ਆਰਟਸ ਵਿੱਚੋਂ ਸ਼ਾਲੂ ਤੇ ਰਜਤ ਨੇ ਪਹਿਲਾ ਸਥਾਨ ਈਸ਼ਾ ਤੇ ਵਰਿੰਦਾ ਨੇ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਦੇ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ । ਪਲਸ ਟੂ ਸਾਇੰਸ ਵਿੱਚੋਂ ਗੁਰਦੀਪ ਕੌਰ ਤੇ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਮਹਿਕਦੀਪ ਕੌਰ ਤੇ ਲਵਲੀਨ ਕੌਰ , ਸ੍ਰਿਸ਼ਟੀ ਤੇ ਖੁਸ਼ੀ ਨੇ ਦੂਜਾ ਸਥਾਨ , ਅਤੇ ਮਨਪ੍ਰੀਤ ਕੌਰ ਤੇ ਹਿਮਾਸ਼ੀ ਨੇ ਤੀਜਾ ਸਥਾਨ ਹਾਸਿਲ ਕੀਤਾ।
ਪਲਸ ਟੂ ਕਾਮਰਸ ਵਿੱਚੋਂ ਨਵਨੀਤ ਕੌਰ ਤੇ ਸਰਬਜੋਤ ਕੌਰ ਨੇ ਪਹਿਲਾ ਸਥਾਨ, ਰਵਿੰਦਰ ਕੌਰ ਤੇ ਸਹਿਜਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਨਵਜੋਤ ਕੌਰ ਤੇ ਕੁਮਾਰ ਸ਼ਖਸ਼ਮ ਨੇ ਤੀਜਾ ਸਥਾਨ ਹਾਸਿਲ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਓਵਰ ਆਲ ਪਹਿਲਾ ਸਥਾਨ ਹਾਸਿਲ ਕੀਤਾ ।ਇਸ ਪੰਜਾਬੀ ਮੇਲੇ ਦੇ ਮੁਕਾਬਲੇ ਵਿੱਚ ਵਿਸ਼ੇਸ਼ ਸੱਦੇ ਤੇ ਪਹੁੰਚੇ ਹਰਦੇਵ ਸਿੰਘ ਅਤੇ ਈਸ਼ਰ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ ਤੇ ਵਿਦਿਆਰਥੀਆਂ ਦੇ ਮਾਡਲ ਅਤੇ ਪ੍ਰਦਰਸ਼ਨੀ ਦੀ ਪ੍ਰਸ਼ੰਸਾ ਕੀਤੀ। ਹਰਬੰਸ ਸਿੰਘ ਕੰਧੋਲਾ ਮੈਨੇਜਰ ,ਦੀ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਜੱਜ ਸਾਹਿਬਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਨਵਤੇਜ ਸਿੰਘ ,ਹਰਜੀਤ ਕੌਰ ,ਮਨਦੀਪ ਕੌਰ ਬਲਜਿੰਦਰ ਕੌਰ ,ਸਤਿੰਦਰ ਕਾਂਤਾ, ਅਮਨਦੀਪ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।