ਹਰਿਆਣਾ ਦੀ ਸੈਣੀ ਸਰਕਾਰ ਸੰਕਟ 'ਚ, ਤਿੰਨ ਆਜ਼ਾਦ ਵਧਾਇਕਾਂ ਨੇ ਸਮਰਥਨ ਲਿਆ ਵਾਪਿਸ
ਚੰਡੀਗੜ੍ਹ, 7 ਮਈ 2024 - ਹਰਿਆਣਾ ਦੀ ਸੈਣੀ ਸਰਕਾਰ ਸੰਕਟ 'ਚ ਆ ਗਈ ਹੈ। ਹਰਿਆਣਾ ਦੀ ਮੌਜੂਦਾ ਬੀਜੇਪੀ ਸਰਕਾਰ ਨੇ ਬਹੁਮਤ ਗਵਾ ਲਿਆ ਹੈ, ਕਿਉਂਕਿ ਤਿੰਨ ਆਜ਼ਾਦ ਵਧਾਇਕਾਂ ਨੇ ਸਮਰਥਨ ਵਾਪਿਸ ਲੈ ਲਿਆ ਹੈ। ਹੁਣ ਮੌਜੂਦਾ ਸਰਕਰ ਕੋਲ ਵਧਾਇਕਾਂ ਦੀ ਘੱਟ ਗਈ ਹੈ। ਇਸ ਵੇਲੇ ਭਾਜਪਾ ਦੇ 40 ਵਧਾਇਕ ਹਨ। ਭਾਜਪਾ ਸਰਕਾਰ ਨੂੰ ਪਹਿਲਾਂ ਜੇਜੇਪੀ ਵਿਧਾਇਕਾਂ ਅਤੇ ਆਜ਼ਾਦ ਵਿਧਾਇਕਾਂ ਦਾ ਸਮਰਥਨ ਸੀ, ਪਰ ਜੇਜੇਪੀ ਨੇ ਵੀ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਅਤੇ ਹੁਣ ਆਜ਼ਾਦ ਵੀ ਆਪਣਾ ਸਮਰਥਨ ਵਾਪਸ ਲੈ ਰਹੇ ਹਨ।
ਵਿਧਾਇਕਾਂ ਨੇ ਆਪਣੀ ਹਮਾਇਤ ਵਾਪਸ ਲੈ ਕੇ ਨਾਇਬ ਸਿੰਘ ਸੈਣੀ ਸਰਕਾਰ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਭਾਜਪਾ ਸਰਕਾਰ ਨੇ ਆਪਣੀ ਬਹੁਮਤ ਦਾ ਸਬੂਤ ਦਿੱਤਾ ਸੀ।
ਹਰਿਆਣਾ ਵਿੱਚ ਤਿੰਨ ਆਜ਼ਾਦ ਵਿਧਾਇਕਾਂ ਵੱਲੋਂ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤਿੰਨਾਂ ਵਿਧਾਇਕਾਂ ਨੇ ਲੋਕ ਭਾਵਨਾਵਾਂ ਅਨੁਸਾਰ ਫੈਸਲਾ ਲਿਆ ਹੈ। ਕਾਂਗਰਸ ਦੀ ਲਹਿਰ ਚੱਲ ਰਹੀ ਹੈ ਅਤੇ ਉਹ ਵੀ ਇਸ ਲਹਿਰ ਵਿੱਚ ਆਪਣਾ ਯੋਗਦਾਨ ਪਾਉਣਗੇ।