ਤੂੜੀ ਬਣਾ ਰਹੇ ਕਿਸਾਨ ਦੇ ਖੇਤਾਂ ਵਿੱਚੋਂ ਮਿਲਿਆ ਪਾਕਿਸਤਾਨੀ ਡਰੋਨ ਨਾਲੇ ਮਿਲੀ ਅੱਧਾ ਕਿਲੋ ਹੈਰੋਇਨ
ਖੇਮਕਰਨ, 7 ਮਈ 2024 - ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਠੱਠੀ ਜੈਮਲ ਸਿੰਘ ਵਿਖੇ ਤੂੜੀ ਮਨਾ ਰਹੇ ਕਿਸਾਨ ਦੇ ਖੇਤਾਂ ਵਿੱਚੋਂ ਪਾਕਿਸਤਾਨੀ ਡਰੋਨ ਅਤੇ ਹੈਰੋਇਨ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸਰਪੰਚ ਰਾਜ ਸਿੰਘ ਜੋ ਕਿ ਆਪਣੇ ਖੇਤਾਂ ਵਿੱਚ ਤੂੜੀ ਬਣਾ ਰਿਹਾ ਸੀ ਤਾਂ ਇਸ ਦੌਰਾਨ ਤੂੜੀ ਵਾਲੀ ਮਸ਼ੀਨ ਵਿੱਚ ਕੁਝ ਖੜਕਾ ਹੋਇਆ ਤਾਂ ਜਦ ਉਹਨਾਂ ਨੇ ਅੱਗੇ ਜਾ ਕੇ ਦੇਖਿਆ ਤਾਂ ਇੱਕ ਪਾਕਿਸਤਾਨੀ ਡਰੋਨ ਉਸ ਵਿੱਚ ਫਸਿਆ ਹੋਇਆ ਸੀ ਅਤੇ ਨਾਲ ਉਸਦੇ ਕੋਈ ਚੀਜ਼ ਬੰਨੀ ਹੋਈ ਸੀ।
ਜਿਸ ਤੋਂ ਬਾਅਦ ਉਹਨਾਂ ਵੱਲੋਂ ਥਾਣਾ ਵਲਟੋਹਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਪਹੁੰਚੀ ਥਾਣਾ ਵਲਟੋਹਾ ਪੁਲਿਸ ਵੱਲੋਂ ਪਾਕਿਸਤਾਨੀ ਡਰੋਨ ਅਤੇ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੀ ਐਸਐਚਓ ਮੈਡਮ ਸੁਨੀਤਾ ਰਾਣੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।