ਕੀ ਪਰਮਪਾਲ ਕੌਰ ਦੀ VRS ਸਰਕਾਰ ਨੇ ਕੀਤੀ ਰੱਦ?
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਮਈ, 20224: ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦੀ ਵੀਆਰਐਸ ਰੱਦ ਕਰਨ ਦੇ ਇੱਕ ਆਰਡਰ ਦੇ ਡਰਾਫ਼ਟ ਦੀ ਕਾਪੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਆਰਡਰ ਦੀ ਕਾਪੀ ਮੁਤਾਬਿਕ, ਪਰਮਪਾਲ ਕੌਰ ਦੀ ਵੀਆਰਐਸ ਭਗਵੰਤ ਸਰਕਾਰ ਦੇ ਵਲੋਂ ਰੱਦ ਕਰ ਦਿੱਤੀ ਗਈ ਹੈ। ਉਕਤ ਵਾਇਰਲ ਆਰਡਰ ਦੀ ਕਾਪੀ ਅਨੁਸਾਰ ਪਰਮਪਾਲ ਕੌਰ ਨੂੰ ਨੋਟਿਸ ਜਾਰੀ ਕਰਕੇ ਤੁਰੰਤ ਪ੍ਰਭਾਵ ਦੇ ਨਾਲ ਆਪਣੀ ਸਰਕਾਰੀ ਡਿਊਟੀ ਜੁਆਇੰਨ ਕਰਨ ਲਈ ਕਿਹਾ ਗਿਆ ਹੈ । ਵਾਇਰਲ ਆਰਡਰ ਦੀ ਕਾਪੀ ਬਾਬੂਸ਼ਾਹੀ ਕੋਲ ਵੀ ਮੌਜੂਦ ਹੈ ਅਤੇ ਪਰਮਪਾਲ ਕੌਰ ਦੀ ਵੀਆਰਐਸ ਰੱਦ ਕਰਨ ਬਾਰੇ ਸਰਕਾਰੀ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ। ਇਹ ਵੀ ਦੱਸਣਾ ਬਣਦਾ ਹੈ ਕਿ, ਉਕਤ ਵਾਇਰਲ ਪੱਤਰ ਤੇ ਨਾ ਤਾਂ ਮਿਤੀ ਲਿਖੀ ਹੋਈ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਦੇ ਦਸਤਖਤ ਹਨ। ਦੱਸ ਦਈਏ ਕਿ, ਸੋਸ਼ਲ ਮੀਡੀਆ ਤੇ ਵਾਇਰਲ ਆਰਡਰ ਕਾਪੀ ਨੂੰ ਉਹਨੀ ਦੇਰ ਤੱਕ ਸੱਚ ਨਹੀਂ ਮੰਨਿਆ ਜਾ ਸਕਦਾ, ਜਦੋਂਕਿ ਸਰਕਾਰੀ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੁੰਦੀ।