Breaking: ਪੁਲਿਸ ਤੇ ਗੈਂਗਸਟਰਾਂ ਵਿਚਾਲੇ ਵੱਡਾ ਐਨਕਾਊਂਟਰ
ਬਾਊਂਸਰ ਦਾ ਕਤਲ ਕਰਨ ਵਾਲੇ ਗੈਂਗਸਟਰਾਂ ਦਾ ਐਨਕਾਊਂਟਰ
ਮੋਹਾਲੀ, 9 ਮਈ 2024- ਮੋਹਾਲੀ ਸਪੈਸ਼ਲ ਸੈੱਲ ਤੇ ਗੈਂਗਸਟਰਾਂ ਵਿਚਾਲੇ ਮੁੱਲਾਂਪੁਰ ਨੇੜੇ ਐਨਕਾਊਂਟਰ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ, ਬਾਊਂਸਰ ਮਨੀਸ਼ ਕੁਮਾਰ ਦੇ ਕਥਿਤ ਕਾਤਲ ਗੈਂਗਸਟਰਾਂ ਤੇ ਸਪੈਸ਼ਲ ਸੈੱਲ ਵਿਚਾਲੇ ਐਨਕਾਊਂਟਰ ਵਿਚ ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ ਹਨ। ਗੈਂਗਸਟਰਾਂ ਨੇ ਪਹਿਲਾਂ ਪੁਲਿਸ ਤੇ ਫਾਈਰਿੰਗ ਕੀਤੀ, ਫਿਰ ਜਵਾਬੀ ਫਾਈਰਿੰਗ ਵਿਚ ਗੈਂਗਸਟਰ ਜ਼ਖਮੀ ਹੋ ਗਏ।
ਹੋਰ ਵੇਰਵਿਆਂ ਦੀ ਉਡੀਕ.......