ਸਹੁਰੇ ਘਰ ਚੱਲੀਆਂ ਗੋਲੀਆਂ -ਜੀਜੇ , ਪਿਓ ਅਤੇ ਰਿਸ਼ਤੇਦਾਰਾਂ ਤੇ ਲੱਗਿਆ ਦੋਸ਼
ਦੱਸ ਖਿਲਾਫ ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 9 ਮਈ 2024-ਥਾਣਾ ਘੁੰਮਣ ਕਲਾਂ ਤਹਿਤ ਆਉਂਦੇ ਇੱਕ ਪਿੰਡ ਦੇ ਰਹਿਣ ਵਾਲੇ ਦੋ ਭਰਾਵਾਂ ਤੇ ਉਹਨਾਂ ਦੇ ਜੀਜੇ ਵੱਲੋਂ ਆਪਣੇ ਮਾਂ ਪਿਓ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਫਾਇਰਿੰਗ ਕਰਨ ਅਤੇ ਮਾਰਕੁਟਾਈ ਕਰਨ ਦੀ ਖਬਰ ਸਾਹਮਣੇ ਆਈ ਹੈ। ਗੋਲੀ ਲੱਗਣ ਨਾਲ ਜਖਮੀ ਹੋਏ ਦੋਵੇਂ ਭਰਾ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਦੱਸੇ ਜਾ ਰਹੇ ਹਨ। ਦੂਜੇ ਪਾਸੇ ਥਾਣਾ ਘੁੰਮਣ ਕਲਾ ਵਿਖੇ ਉਹਨਾਂ ਦੇ ਜੀਜੇ ਅਤੇ ਜੀਜੇ ਦੇ ਮਾਂ ਪਿਓ ਸਮੇਤ ਦਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਗੁਰਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਉਗੜੂ ਖੈੜਾ,
ਨੇ ਪੁਲਿਸ ਨੂੰ ਦਿੱਤੇ ਵੀ ਨਾ ਬਿਆਨਾਂ ਵਿੱਚ ਦੱਸਿਆ ਹੈ ਕਿ ਉਸ ਦੀ ਛੋਟੀ ਭੈਣ ਗਗਨਦੀਪ ਕੋਰ ਜੋ ਕਿ ਕੁਲਜੀਤ ਸਿੰਘ ਨਾਲ ਕਰੀਬ 5 ਸਾਲ ਤੋਂ ਵਿਆਹੀ ਹੋਈ ਹੈ।ਜਿਸ ਨੂੰ ਉਸਦਾ ਪਤੀ ਅਤੇ ਸਹੁਰਾ ਪਰਿਵਾਰ ਅਕਸਰ ਤੰਗ ਪ੍ਰੇਸਾਨ ਕਰਦਾ ਰਹਿੰਦਾ ਹੈ।ਉਹ ਆਪਣੀ ਭੈਣ ਜੋ ਉਨਾਂ ਦੇ ਕੋਲਆਈ ਹੋਈ ਸੀ ਨੂੰ 7 ਮਈ ਨੂੰ ਉਸਦੇ ਸਹੁਰੇ ਘਰ ਛੱਡ ਕੇ ਵਾਪਿਸ ਆਪਣੇ ਘਰ ਆ ਗਿਆ ਸੀ ਕਿ ਵੱਕਤ ਕਰੀਬ 8.00 ਵਜੇ ਰਾਤ ਉਨ੍ਹਾਂ ਦੇ ਘਰ ਸਾਹਮਣੇ ਤਿੰਨ ਗੱਡੀਆਂ ਆ ਕੇ ਰੁੱਕੀਆਂ ਜਿਨਾਂ ਵਿੱਚ 10 _12 ਲੋਕ ਸਵਾਰ ਸਨ, ਜਿਨਾਂ ਵਿੱਚ ਉਸਦਾ ਜੀਜਾ ਕੁਲਜੀਤ ਸਿੰਘ ਉਸ ਦ ਮਾਂ ਪਿਓ ਅਤੇ ਹੋਰ ਰਿਸ਼ਤੇਦਾਰ ਵੀ ਸਨ। ਕੁਲਜੀਤ ਸਿੰਘ, ਪਵਿੱਤਰ ਸਿੰਘ ਅਤੇ ਦਲੇਰ ਸਿੰਘ ਜਿਨਾਂ ਦੇ ਹੱਥਾਂ ਵਿੱਚ ਪਿਸਟਲ ਫੜੇ ਹੋਏ ਸਨ ਜਿਨਾਂ ਨੇ ਉਸ ਨੂੰ ਅਤੇ ੳਸਦੇ ਭਰਾ ਕੰਵਲਜੀਤ ਸਿੰਘ ਨੂੰ ਮਾਰ ਦੇਣ ਦੀ ਨਿਅਤ ਨਾਲ ਆਪਣੇ ਦਸਤੀ ਪਿਸਟਲਾਂ ਨਾਲ ਫਾਇਰ ਕਰਕੇ ਜਖਮੀ ਕਰ ਦਿੱਤਾ ਅਤੇ ਧਮਕੀਆਂ ਦਿੰਦੇ ਹੋਏ ਮੋਕੇ ਤੋਂ ਫਰਾਰ ਹੋ ਗਏ।
ਦੂਜੇ ਪਾਸੇ ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਬਿਆਨਾ ਦੇ ਆਧਾਰ ਤੇ ਉਸਦੇ ਜੀਜੇ ਕੁਲਜੀਤ ਸਿੰਘ ਜੀਜੇ ਦੇ ਪਿਓ ਜਸਵਿੰਦਰ ਸਿਘ ਅਤੇ ਮਾਂ ਰਾਜਵਿੰਦਰ ਕੌਰ ਵਾਸੀਆਂਨ ਤਲਵੰਡੀ ਦੀਨਾਨਾਥ ਸਮੇਤ ਪਵਿੱਤਰ ਸਿੰਘ ਪੁਤਰ ਭਿੱਲਾ (ਟੁੰਡਾ), ਅਮਨਪ੍ਰੀਤ ਕੋਰ ਪਤਨੀ ਪਵਿੱਤਰ ਸਿੰਘ ਵਾਸੀਆਨ ਨਾਨੋ ਹਾਰਨੀ, ਦਲੇਰ ਸਿੰਘ, ਦਲੇਰ ਸਿੰਘ ਦੀ ਪਤਨੀ ਵਾਸੀਆਂਨ ਚੌੜਾ, ਅਰਸਪ੍ਰੀਤ ਸਿੰਘ, ਸੁਖਮਨਦੀਪ ਸਿੰਘ ਪੁਤਰ ਗੁਰਪ੍ਰੀਤ ਸਿੰਘ, ਪਰਮਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀਆਂਨ ਬੁਲਪੁਰ ਖਿਲਾਫ ਇਰਾਦਾ ਕਤਲ ਦੀ ਧਾਰਾ 307 ਅਤੇ ਹੋਰ ਧਰਾਵਾਂ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।