"ਮਿਸ਼ਨ ਸਮੱਰਥ" ਤਹਿਤ ਬੱਚਿਆ ਦੇ ਸਿੱਖਣ ਪੱਧਰਾਂ ਵਿੱਚ ਹੋ ਰਿਹਾ ਸੁਧਾਰ - ਡੀ.ਈ.ਓ ਅਗਰਵਾਲ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 09 ਮਈ 2024 - ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਰਚਨਾ ਅਗਰਵਾਲ ਵਲੋਂ "ੋਮਿਸ਼ਨ ਸਮੱਰਥ" ਤਹਿਤ ਸਰਕਾਰੀ ਮਿਡਲ ਸਕੂਲ ਟੋਰਵਾਲ ਵਿਖੇ ਵਿਸ਼ੇਸ ਤੌਰ ਤੇ ਚੈਕਿੰਗ ਕੀਤੀ।ਇਸ ਮੌਕੇ ਚੈਕਿੰਗ ਦੌਰਾਨ ਉਹਨਾਂ ਸਕੂਲ ਵਿੱਚ ਪਾ੍ਰਜੈਕਟ ਦੇ ਕੰਮ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਸ ਪਾ੍ਰਜੈਕਟ ਤਹਿਤ ਉਹਨਾਂ ਬੱਚਿਆ ਦੀ ਪਛਾਣ ਕੀਤੀ ਗਈ ਜੋ ਪੜ੍ਹਾਈ ਵਿੱਚ ਕਮਜੋਰ ਹਨ ਤੇ ਫਿਰ ਉਹਨਾਂ ਨੂੰ ਉਹਨਾਂ ਦੇ ਲੈਵਲ ਅਨਸੁਾਰ ਸਿੱਖਿਅਤ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਜੋ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚ ਕਾਫੀ ਪਛੜ ਗਏ ਸਨ ਜਿਸ ਕਾਰਨ ਉਹਨਾਂ ਵਿਦਿਆਰਥੀਆ ਵਿੱਚ ਪੜ੍ਹਨ ਲਿਖਣ ਦੀ ਕੁਸ਼ਲਤਾ ਪੈਦਾ ਕਰਨ ਲਈ ਪਿਛਲੇ ਸਾਲ ਵਿਭਾਗ ਵਲੋਂ ਇਹ ਪ੍ਰਾਜੈਕਟ ਸੁਰੂ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਇਸ ਪਾ੍ਰਜੈਕਟ ਤਹਿਤ ਪੰਜਾਬੀ,ਅੰਗਰੇਜੀ ਅਤੇ ਗਣਿਤ ਵਿਸ਼ੇ ਦੀ ਤੀਸਰੀ ਤੋਂ ਅੱਠਵੀਂ ਤੱਕ ਦੇ ਬੱਚਿਆ ਦੀ ਟੈਸਟਿੰਗ ਕਰਕੇ ਉਹਨਾਂ ਦਾ ਵਰਗੀਕਰਨ ਕੀਤਾ ਗਿਆ ਹੈ ਅਤੇ ਫਿਰ ਵਰਗੀਕਰਨ ਅਨੁਸਾਰ ਉਹਨਾਂ ਬੱਚਿਆ ਦੇ ਪੜ੍ਹਾਈ ਦੇ ਪੱਧਰ ਨੂੰ ਉਚਾ ਚੁਕੱਣ ਲਈ ਅਧਿਆਪਕਾਂ ਵਲੋਂ ਬੱਚਿਆ ਨੂੰ ਪੜ੍ਹਾਇਆ ਜਾ ਰਿਹਾ ਹੈ।
ਇਸ ਮੌਕੇ ਉਹਨਾਂ ਸਕੂਲ ਟਾਈਮ ਟੇਬਲ,ਗਰੁਪਿੰਗ ਅਨਸੁਾਰ ਬੱਚਿਆ ਦੀ ਪੜ੍ਹਾਈ ਕਰਵਾਈ ਜਾ ਰਹੀ ਦੀ ਚੈਕਿੰਗ ਕੀਤੀ ਅਤੇ ਸਕੂਲ ਵਿੱਚ ਕਰਵਾਈਆ ਜਾ ਰਹੀਆਂ ਗਤੀਵਿਧੀਆ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਹਨਾਂ ਨਾਲ ਰਾਜੇਸ ਕੁਮਾਰ ਉਪ ਜਿਲ੍ਹਾ ਸਿੱਖਿਆ ਅਫਸੈ(ਸੈ.ਸੀ),ਸਤਨਾਮ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜਰ,ਦਵਿੰਦਰ ਕੌਰ ਜਿਲਾ ਖੇਡ ਕੋਆਰਡੀਨੇਟਰ , ਨਿਰਮਲ ਸਿੰਘ ਹੱਕਲਾ ਸਕੂਲ ਇੰਚਾਰਜ,ਮੈਮਡ ਸਵੀਟੀ,ਮੇਡਮ ਅਨੁਰਾਧਾ ਹੱਕਲਾ,ਮੈਡਮ ਰਜਨੀ ਦੇਵੀ ਵੀ ਹਾਜਰ ਸਨ।