ਬ੍ਰਾਹਮਣ ਸੇਵਾ ਦਲ ਨੇ ਭਗਵਾਨ ਪਰਸ਼ੂਰਾਮ ਦਾ ਪ੍ਰਕਾਸ਼ ਪੁਰਬ ਮਨਾਇਆ
ਰੋਹਿਤ ਗੁਪਤਾ
ਗੁਰਦਾਸਪੁਰ 10 ਮਈ 2024 - ਸ਼੍ਰੀ ਬ੍ਰਾਹਮਣ ਸੇਵਾ ਦਲ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ।
ਇਸ ਮੌਕੇ ਬ੍ਰਾਹਮਣ ਸੇਵਾ ਦਲ ਸ਼ਹਿਰੀ ਦੇ ਪ੍ਰਧਾਨ ਪ੍ਰਮੋਦ ਸ਼ਰਮਾ ਦੀ ਪ੍ਰਧਾਨਗੀ ਹੇਠ ਸ਼ਿਵ ਮੰਦਿਰ ਪ੍ਰੇਮ ਨਗਰ ਵਿੱਚ ਪੰਡਿਤ ਅਰੁਣ ਸ਼ਾਸਤਰੀ ਵੱਲੋਂ ਹਵਨ ਯੱਗ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ’ਤੇ ਅਨਿਲ ਭਾਰਦਵਾਜ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਨੀਤਾ ਭਾਰਦਵਾਜ ਮੁੱਖ ਯਜਮਾਨ ਦੇ ਤੌਰ ਤੇ ਹਾਜ਼ਰ ਹੋਏ । ਪ੍ਰਮੋਦ ਕਾਲੀਆ ਅਤੇ ਮਨਦੀਪ ਸ਼ਰਮਾ ਨੇ ਉਨ੍ਹਾਂ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ ।
ਇਸ ਮੌਕੇ ਬ੍ਰਾਹਮਣ ਸੇਵਾ ਦਲ ਵੱਲੋਂ ਪੰਡਿਤ ਵੱਲੋਂ ਬੂਟੇ ਵੀ ਲਗਾਏ ਗਏ ਤਾਂ ਜੋ ਵਾਤਾਵਰਨ ਦੀ ਸ਼ੁਧੀ ਵਿੱਚ ਸਹਿਯੋਗ ਦਿੱਤਾ ਜਾ ਸਕੇ। ਪੰਡਿਤ ਅਰੁਣ ਸ਼ਾਸਤਰੀ ਨੇ ਭਗਵਾਨ ਪਰਸ਼ੂਰਾਮ ਦੇ ਪ੍ਰਕਾਸ਼ ਪੁਰਬ 'ਤੇ ਭਗਵਾਨ ਪਰਸ਼ੂਰਾਮ ਦੇ ਅਵਤਾਰ ਦੀ ਕਹਾਣੀ ਜਿਸ ਦਾ ਉਲੇਖ ਰਾਮਾਇਣ ਮਹਾਂਭਾਰਤ, ਭਾਗਵਤ ਪੁਰਾਣ, ਕਲਕੀ ਪੁਰਾਣ, ਅਧਿਆਤਮਾ ਰਮਾਇਣ ਆਦਿ ਧਰਮ ਗ੍ਰੰਥਾਂ ਵਿੱਚ ਵੀ ਹੈ ਦਾ ਵਰਨਨ ਕੀਤਾ ਅਤੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਨੂੰ ਭਗਵਾਨ ਵਿਸ਼ਨੂੰ ਦੇ 10 ਅਵਤਾਰਾਂ ਵਿੱਚੋਂ ਛੇਵਾਂ ਅਵਤਾਰ ਮੰਨਿਆ ਜਾਂਦਾ ਹੈ। ਭਗਵਾਨ ਪਰਸ਼ੂਰਾਮ ਨੂੰ ਭਗਵਾਨ ਵਿਸ਼ਨੂੰ ਅਤੇ ਸ਼ਿਵ ਦਾ ਸੰਯੁਕਤ ਅਵਤਾਰ ਮੰਨਿਆ ਜਾਂਦਾ ਹੈ। ਸ਼ਿਵ ਤੋਂ ਉਨਾਂ ਨੇ ਇੱਕ ਸੰਹਾਰਕਰਤਾ ਕਰਨ ਦੇ ਗੁਣ ਪ੍ਰਾਪਤ ਕੀਤੇ ਅਤੇ ਵਿਸ਼ਨੂੰ ਤੋਂ ਉਨਾਂ ਨੇ ਇੱਕ ਪਾਲਣਹਾਰ ਦੇ ਗੁਣ ਪ੍ਰਾਪਤ ਕੀਤੇ।
ਉਹਨਾਂ ਦੱਸਿਆ ਕਿ ਅਧਿਆਤਮ ਰਾਮਾਇਣ ਵਿਚ ਕਿਹਾ ਗਿਆ ਹੈ ਕਿ ਜਦੋਂ ਦੈਂਤਾਂ ਨੇ ਖੱਤਰੀ ਦੇ ਰੂਪ ਵਿਚ ਜਨਮ ਲਿਆ ਅਤੇ ਅਨਾਦਰ ਅਤੇ ਅੱਤਿਆਚਾਰ ਕਰਕੇ ਧਰਤੀ 'ਤੇ ਬੋਝ ਬਣ ਗਏ ਤਾਂ ਭਗਵਾਨ ਵਿਸ਼ਨੂੰ ਨੇ ਪਰਸ਼ੂਰਾਮ ਦਾ ਅਵਤਾਰ ਧਾਰਿਆ ਅਤੇ ਉਨ੍ਹਾਂ ਦੁਸ਼ਟ ਦੈਂਤਾਂ ਨੂੰ ਕਈ ਵਾਰ ਮਾਰਿਆ ਅਤੇ ਧਰਤੀ ਨੂੰ ਉਨ੍ਹਾਂ ਦੇ ਬੋਝ ਤੋਂ ਮੁਕਤ ਕਰ ਕੇ ਦੀ ਰੱਖਿਆ ਕੀਤੀ।
ਇਸ ਮੌਕੇ ਧਰਮ ਜਾਗਰਣ ਦੇ ਰਮਨ ਪਠਨੀ, ਦੀਪਕ ਸ਼ਰਮਾ ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਪਵਨ ਸ਼ਰਮਾ , ਅਜੈ ਸ਼ਰਮਾ, ਜਤਿੰਦਰ ਸ਼ਰਮਾ, ਸੁਮਿਤ ਸ਼ਰਮਾ, ਸੰਨੀ, ਦੀਪਕ ਵੰਸ਼ ਸ਼ਰਮਾ ਵਿਸ਼ਾਲ ਮਹਾਜਨ ਆਦਿ ਵੀ ਹਾਜ਼ਰ ਸਨ।