12 ਪਿੰਡਾਂ ਦੇ ਲੋਕਾਂ ਨੇ ਬਾਇਓ ਗੈਸ ਫੈਕਟਰੀ ਖਿਲਾਫ਼ ਵੱਖ-ਵੱਖ ਪਿੰਡਾਂ ਚ ਟਰੈਕਟਰ ਮਾਰਚ ਕੀਤਾ
Ravinder Singh Dhillon
- ਬਾਇਓ ਗੈਸ ਫੈਕਟਰੀ ਖਿਲਾਫ਼ ਵੱਖ ਵੱਖ ਪਿੰਡਾਂ ਚ ਟਰੈਕਟਰ ਮਾਰਚ ਕੱਢਿਆ
ਖੰਨਾ, 10 ਮਈ 2024 - ਖੰਨਾ ਚ ਪੈਂਦੇ ਪਿੰਡ ਘੁੰਗਰਾਲੀ ਰਾਜਪੂਤਾਂ ਦੀ ਬੁੱਕਲ ਵਿਚ ਬਣੀ ਬਾਇਓ ਗੈਸ ਫੈਕਟਰੀ ਵਿਚੋਂ ਗੰਦੀ ਬਦਬੂ ਤੋਂ ਦੁੱਖੀ ਹੋ ਕੇ 12 ਪਿੰਡਾਂ ਦੇ ਲੋਕਾਂ ਵਲੋਂ ਗੈਸ ਫੈਕਟਰੀ ਖਿਲਾਫ ਪੱਕਾ ਧਰਨਾ ਲਗਾ ਦਿੱਤਾ ਹੈ।ਦਿਨ ਰਾਤ ਨੂੰ ਪਿੰਡਾਂ ਦੇ ਹਰ ਵਰਗ ਦੇ ਲੋਕਾਂ ਨੇ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਰੰਬ ਰਹੇ ਹਨ। ਜਿਹੜਾ ਕਿ ਛੇਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ। ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਨੂੰ ਤੇਜ਼ ਕਰਦਿਆਂ ਪ੍ਰਸ਼ਾਸਨ ਅਤੇ ਫੈਕਟਰੀ ਦੇ ਮਾਲਕਾਂ ਖਿਲਾਫ ਜ਼ਬਰਦਸਤ ਵੱਖ ਵੱਖ ਪਿੰਡਾਂ ਵਿੱਚ 250 ਦੇ ਕਰੀਬ ਟਰੈਕਟਰ ਮਾਰਚ ਕੱਢਿਆ।
ਇਸ ਮਾਰਚ ਨੂੰ ਬੇਹੱਦ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਟਰੈਕਟਰ ਮਾਰਚ ਨੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀਆਂ ਪਾ ਦਿੱਤੀਆਂ। ਸੰਘਰਸ਼ ਕਮੇਟੀ ਦੇ ਮੈਂਬਰ ਪ੍ਰਧਾਨ ਕਰਮਜੀਤ ਸਿੰਘ ਸਹੋਤਾ, ਗੁਰੀ ਸਹੋਤਾ, ਹਰਮਨ ਸਿੰਘ, ਪਿੰਦਰ ਸਿੰਘ ਆਦਿ ਨੇ ਦੱਸਿਆ ਕਿ ਸਾਨੂੰ ਮਜਬੂਰ ਹੋ ਕੇ ਫੈਕਟਰੀ ਖਿਲਾਫ ਸੰਘਰਸ਼ ਕਾਰਨ ਲਈ ਮਜਬੂਰ ਕੀਤਾ ਜਾ ਰਿਹਾ। ਤੇ ਉਹਨਾ ਕਿਹਾ ਕੇ ਜੱਦ ਤਕ ਇਸ ਦਾ ਹੱਲ ਨਹੀ ਕੱਢਿਆ ਜਾਂਦਾ ਤੱਕ ਸੰਘਰਸ ਜਾਰੀ ਰਹੇ ਗਾ ਤੇ ਵੋਟਾਂ ਮੰਗਣ ਆਏ ਕਿਸੇ ਵੀ ਰਾਜਨਿਤਕ ਪਾਰਟੀ ਦੇ ਆਗੂਆਂ ਨੂੰ ਪਿੰਡ ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।