ਚੰਡੀਗੜ੍ਹ, 25 ਅਕਤੂਬਰ, 2016 : ਕਿਸਾਨਾਂ ਵੱਲੋਂ ਕਰਜ਼ਾ ਮੁਆਫੀ ਫਾਰਮਾਂ ਦੀ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਮੰਗ ਨੂੰ ਦੇਖਦਿਆਂ ਪੰਜਾਬ ਕਾਂਗਰਸ ਨੇ ਆਪਣੀ ਕਰਜ਼ਾ-ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਮੁਹਿੰਮ ਨੂੰ 4 ਨਵੰਬਰ, 2016 ਤੱਕ ਵਧਾਉਣ ਦਾ ਫੈਸਲਾ ਲਿਆ ਹੈ।
ਇਸ ਲੜੀ ਹੇਠ ਆਉਂਦਿਆਂ 10 ਦਿਨਾਂ 'ਚ ਕੁੱਲ 40 ਲੱਖ ਦੇ ਕਰੀਬ ਘਰਾਂ ਤੱਕ ਸੰਪਰਕ ਕਰਦਿਆਂ, ਜੋ ਗਿਣਤੀ ਹਾਲੇ ਤੱਕ 29.3 ਲੱਖ ਹੈ, ਕਰੀਬ 10 ਲੱਖ ਹੋਰ ਜ਼ਿਆਦਾ ਫਾਰਮ (ਮੰਗ ਪੱਤਰ) ਵੰਡੇ ਜਾਣਗੇ।
ਹੁਣ ਤੱਕ ਇਸ ਵਿਸ਼ਾਲ ਕਿਸਾਨ ਸੰਪਰਕ ਪ੍ਰੋਗਰਾਮ ਹੇਠ ਸ਼ਹਿਰੀ ਖੇਤਰਾਂ ਸਮੇਤ 9000 ਤੋਂ ਵੱਧ ਪਿੰਡਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ ਅਤੇ ਇਸ ਮੁਹਿੰਮ ਦੀ ਸ਼ਾਨਦਾਰ ਸਫਲਤਾ ਤੇ ਅਸਧਾਰਨ ਪ੍ਰਭਾਵ ਨੇ ਵਿਰੋਧੀ ਧਿਰਾਂ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਚਿੰਤਾ 'ਚ ਪਾ ਦਿੱਤਾ ਹੈ। ਇਥੋਂ ਤੱਕ ਕਿ ਆਪ ਵੱਲੋਂ ਕਾਂਗਰਸ ਦੀ ਸਫਲਤਾ ਦੀ ਕਾਪੀ ਕਰਨ ਹਿੱਤ ਨਿਰਾਸ਼ਾਜਨਕ ਕੋਸ਼ਿਸ਼ ਕਰਦਿਆਂ ਆਪਣੀ ਕਰਜ਼ਾ ਮੁਆਫੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਹੇਠ ਇਸੇ ਤਰੀਕੇ ਨਾਲ ਕਰਜ਼ਾ ਪ੍ਰਭਾਵਿਤ ਕਿਸਾਨਾਂ ਤੋਂ ਫਾਰਮ ਜਮ੍ਹਾ ਕਰਵਾਉਣਾ ਸ਼ਾਮਿਲ ਹੈ।
ਇਸ ਦੌਰਾਨ ਨਾ ਸਿਰਫ ਪੰਜਾਬ, ਬਲਕਿ ਕੇਂਦਰ 'ਚ ਕਰਜ਼ਾ ਮੁਆਫੀਆਂ ਦਾ ਗੌਰਵਮਈ ਇਤਿਹਾਸ ਰੱਖਣ ਵਾਲੀ ਕਾਂਗਰਸ ਨੂੰ ਆਪਣੀ ਕਰਜ਼ਾ ਮੁਆਫੀ ਮੁਹਿੰਮ 'ਚ ਸ਼ਾਨਦਾਰ ਸਫਲਤਾ ਮਿੱਲ ਰਹੀ ਹੈ, ਜਿਸਨੇ ਆਪਣੇ ਪ੍ਰੋਗਰਾਮ ਨੂੰ ਹੋਰ 10 ਦਿਨਾਂ ਤੱਕ ਵਧਾ ਦਿੱਤਾ ਹੈ।
ਇਹ ਮੁਹਿੰਮ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ 12 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਪਾਰਟੀ ਦੀਆਂ ਟਿਕਟਾਂ ਦੇ 600 ਤੋਂ ਵੱਧ ਚਾਹਵਾਨਾਂ ਨੂੰ 32 ਲੱਖ ਮੰਗ ਪੱਤਰ ਜ਼ਾਰੀ ਕਰਕੇ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਹਰੇਕ ਉਮੀਦਵਾਰ ਨੂੰ 6000 ਫਾਰਮ ਦੇ ਕੇ ਪਾਰਟੀ ਪ੍ਰਧਾਨ ਵੱਲੋਂ ਸੂਬੇ ਦੇ ਕਿਸਾਨਾਂ ਨਾਲ ਸੰਪਰਕ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਨ੍ਹਾਂ ਦੀ ਸਫਲਤਾ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਟਿਕਟ ਹਾਸਿਲ ਕਰਨ ਦੇ ਮੌਕੇ ਨੂੰ ਹੋਰ ਮਜ਼ਬੂਤ ਕਰੇਗੀ।
ਮੁਹਿੰਮ ਹੇਠ 25 ਅਕਤੂਬਰ, 2016 ਤੱਕ ਪੰਜਾਬ ਭਰ 'ਚ ਕੁੱਲ 25 ਲੱਖ ਮੰਗ ਪੱਤਰ ਭਰਨ ਦਾ ਟੀਚਾ ਤੈਅ ਕੀਤਾ ਗਿਆ ਸੀ। ਹਾਲਾਂਕਿ, ਇਸ ਦੌਰਾਨ 29.3 ਲੱਖ ਤੋਂ ਵੱਧ ਫਾਰਮ ਭਰੇ ਜਾ ਚੁੱਕੇ ਹਨ, ਪਾਰਟੀ ਆਗੂਆਂ ਨੇ ਆਪਣੇ ਟਾਰਗੇਟਾਂ 'ਤੇ ਕੰਮ ਕਰਦਿਆਂ ਉਨ੍ਹਾਂ ਨਾਲ ਮਿੱਲਣ 'ਤੇ ਜ਼ੋਰ ਦਿੱਤਾ ਹੈ। ਹਾਲੇ ਤੱਕ ਇਸ ਪ੍ਰੋਗਰਾਮ ਹੇਠ ਹਰੇਕ ਵਿਧਾਨ ਸਭਾ ਹਲਕੇ 'ਚ ਔਸਤਨ 25000 ਘਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ।
ਇਥੋਂ ਤੱਕ ਕਿ ਕਰਜ਼ਾ-ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਦੇ ਸੰਦੇਸ਼ ਨੂੰ ਹੋਰ ਜ਼ੋਰਦਾਰ ਤਰੀਕੇ ਪਹੁੰਚਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮਾਲਵਾ ਖੇਤਰ ਦੀ 3 ਦਿਨੀਂ ਬੱਸ ਯਾਤਰਾ ਕੀਤੀ, ਜਿਥੇ ਕਿਸਾਨੀ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਹੈ।
ਕੈਪਟਨ ਅਮਰਿੰਦਰ ਨੇ 600 ਕਿਲੋਮੀਟਰ ਤੋਂ ਵੱਧ ਦਾ ਸਫਰ ਕਰਦਿਆਂ, 8 ਰੋਡ ਸ਼ੋਅ ਕੱਢਦਿਆਂ (ਛੋਟੇ ਤੇ ਵੱਡੇ) ਅਤੇ ਮਾਲਵਾ ਖੇਤਰ ਦੀਆਂ 12 ਮੰਡੀਆਂ 'ਚ ਜਾ ਕੇ ਖੁਦ ਡੋਡਾ, ਕੋਟਕਪੂਰਾ, ਬਾਘਾਪੁਰਾਨਾ, ਮੁਕਤਸਰ ਤੇ ਗੁਰੂ ਹਰ ਸਹਾਇ ਦੀਆਂ ਵੱਖ ਵੱਖ ਮੰਡੀਆਂ ਤੇ ਪਿੰਡਾਂ 'ਚ ਕਈ ਫਾਰਮ ਭਰਵਾਏ।
ਇਸ ਦੌਰਾਨ ਕਿਸਾਨਾਂ ਦੇ ਮਾੜੇ ਹਾਲਾਤਾਂ ਨੂੰ ਦੇਖ ਕੇ ਦੁਖੀ ਹੋਏ ਕੈਪਟਨ ਅਮਰਿੰਦਰ ਨੇ ਸੱਤਾ 'ਚ ਵਾਪਿਸ ਆਉਣ 'ਤੇ ਸਮੇਂ ਸਿਰ ਅਨਾਜ ਦੀ ਖ੍ਰੀਦ ਅਤੇ ਉਚਿਤ ਐਮ.ਐਸ.ਪੀ ਦੇਣ ਦਾ ਵਾਅਦਾ ਕੀਤਾ।
ਇਸ ਲੜੀ ਹੇਠ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਯੂ.ਪੀ ਕਿਸਾਨ ਯਾਤਰਾ ਤੋਂ ਹੱਟ ਕੇ ਪੰਜਾਬ ਕਰਜ਼ਾ ਮੁਆਫੀ ਮੁਹਿੰਮ ਸੂਬੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੱਢਣ ਪ੍ਰਤੀ ਪਾਰਟੀ ਦੀ ਵਚਨਬੱਧਤਾ 'ਤੇ ਜ਼ੋਰ ਦਿੰਦੀ ਹੈ।