ਜਗਦੀਸ਼ ਥਿੰਦ
ਫਾਜ਼ਿਲਕਾ 10 ਮਾਰਚ 2018 :
ਪੰਜਾਬ ਸਰਕਾਰ ਵੱਲੋਂ ਰੇਤੇ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਮਿਲੀਆਂ ਹਦਾਇਤਾਂ ਅਤੇ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਰਣਬੀਰ ਸਿੰਘ ਮੁੱਧਲ ਵੱਲੋਂ ਜ਼ਿਲ੍ਹੇ ਅੰਦਰ ਚੱਲ ਰਹੀਆਂ ਮਨਜ਼ੂਰਸੁਦਾ ਰੇਤ ਦੇ ਖੱਡਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਠੇਕੇਦਾਰਾਂ ਨੂੰ ਆਦੇਸ਼ ਦਿੱਤੇ ਕਿ ਨਿਰਧਾਰਤ ਕੀਤੀ ਡੂੰਘਾਈ ਤੱਕ ਹੀ ਰੇਤੇ ਦਾ ਖਣਨ ਕੀਤਾ ਜਾਵੇ। ਉਨ੍ਹਾਂ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਜੇਕਰ ਠੇਕੇਦਾਰਾਂ ਵੱਲੋਂ ਨਿਯਮਾਂ ਤਹਿਤ ਰੇਤ ਦਾ ਖਣਨ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਚੈਕਿੰਗ ਦੌਰਾਨ ਜਿਨ੍ਹਾਂ ਖੱਡਾ ਵਿੱਚ ਕਈ ਕਮੀ ਪਾਈ ਗਈ ਉਸ ਨੂੰ ਠੀਕ ਕਰਨ ਲਈ ਵਿਭਾਗ ਨੂੰ ਆਦੇਸ਼ ਦਿੱਤੇ ਗਏ ਅਤੇ ਇਹ ਕੰਮ ਠੀਕ ਹੋਣ ਤੱਕ ਅਗਲੇ 2 ਦਿਨ ਰੇਤ ਦੀ ਖੱਡਾਂ ਦਾ ਕੰਮ ਬੰਦ ਰਹੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਦੇ ਨਾਲ ਐਸ.ਪੀ.(ਐਚ) ਸ੍ਰੀ ਵਿਨੋਦ ਚੌਧਰੀ, ਐਸ.ਡੀ.ਐਮ ਜਲਾਲਾਬਾਦ ਸ. ਪ੍ਰਿਥੀ ਸਿੰਘ, ਨਾਇਬ ਤਹਿਸੀਲਦਾਰ ਜਲਾਲਾਬਾਦ ਸ੍ਰੀ ਵਿਕਰਮ ਗੁੰਬਰ,ਤਹਿਸੀਲਦਾਰ ਜਲਾਲਾਬਾਦ ਸ੍ਰੀ ਸੁਸ਼ੀਲ ਸ਼ਰਮਾ, ਮਾਈਨਿੰਗ ਅਫਸਰ ਫਾਜ਼ਿਲਕਾ ਸ੍ਰੀ ਕੁਲਵੰਤ ਵਰਮਾ, ਮਾਈਨਿੰਗ ਅਫਸਰ ਜਲਾਲਾਬਾਦ ਸ. ਸੁਖਦੇਵ ਸਿੰਘ ਅਤੇ ਵਿਕਾਸ ਬਜਾਜ ਆਦਿ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਰਾਣਾ ਅੰਦਰ ਚੱਲ ਰਹੀ ਖੱਡ ਰਾਣਾ-1, ਰਾਣਾ-2, ਪਿੰਡ ਮਹਾਤਮ ਨਗਰ ਵਿਖੇ ਚੈਕਿੰਗ ਕੀਤੀ ਗਈ ਅਤੇ ਬਲਾਕ ਜਲਾਲਾਬਾਦ ਵਿੱਚ ਪੈਂਦੇ ਪਿੰਡ ਸੁਖੇਰਾ ਬੋਦਲਾ ,ਲਮੋਚੜ ਕਲਾਂ, ਮੋਹਰ ਸਿੰਘ ਵਾਲਾ-1 ਅਤੇ ਮੋਹਰ ਸਿੰਘ ਵਾਲਾ-2 ਵਿਖੇ ਚੱਲ ਰਹੀਆਂ ਰੇਤ ਦੇ ਖੱਡਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਮੌਕੇ 'ਤੇ ਹੀ ਠੇਕੇਦਾਰ ਨੂੰ ਆਦੇਸ਼ ਦਿੱਤੇ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਿਰਧਾਰਤ ਡੂੰਘਾਈ(10 ਫੁੱਟ ਤੱਕ) ਰੇਤ ਦਾ ਖਣਨ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਵੇਰੇ 7 ਵਜੇ ਤੋਂ ਪਹਿਲਾਂ ਅਤੇ ਸ਼ਾਮ 5 ਵਜੇ ਤੋਂ ਬਾਅਦ ਰੇਤ ਦੀ ਮਾਈਨਿੰਗ ਨਾ ਕੀਤੀ ਜਾਵੇ। ਉਨ੍ਹਾਂ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਟੀਮਾਂ ਦਾ ਗਠਨ ਕਰਕੇ ਇਨ੍ਹਾਂ ਮਨਜ਼ੂਰਸੁਦਾ ਖੱਡਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਤਾਂ ਜੋ ਠੇਕੇਦਾਰ ਵੱਲੋਂ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾ ਸਕੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਰਿਪੋਰਟ ਇਸ ਦਫਤਰ ਨੂੰ ਭੇਜੀ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡ ਲਮੋਚੜ ਕਲ੍ਹਾਂ ਵਿੱਚ ਚੱਲ ਰਹੀ ਗੈਰ ਕਾਨੂੰਨੀ ਖੱਡ ਵਿਰੁੱਧ ਮਾਈਨਿੰਗ ਵਿਭਾਗ ਦੇ ਅਧਿਕਾਰੀ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।