← ਪਿਛੇ ਪਰਤੋ
ਫ਼ਰੀਦਕੋਟ, 11 ਮਾਰਚ 2018: ਅੱਜ ਇੱਥੋਂ ਦੀ ਰਾਜਿਸਥਾਨ ਨਹਿਰ 'ਤੇ ਪੈਂਦੇ ਪਿੰਡ ਮਚਾਕੀ ਮੱਲ ਸਿੰਘ ਨਜ਼ਦੀਕ ਇੱਕ ਕਾਰ ਨਹਿਰ ਵਿੱਚ ਡਿੱਗ ਪਈ ਜਦਕਿ ਕਾਰ ਨਹਿਰ ਵਿੱਚੋਂ ਕੱਢ•ਣ ਦੀ ਸੂਰਤ ਵਿੱਚ ਗੋਤਾਖੋਰਾਂ ਵੱਲੋਂ ਕਾਰ ਸਵਾਰ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਰਾਜਬੀਰ ਸਿੰਘ (23) ਪੁੱਤਰ ਕੁਲਵਿੰਦਰ ਸਿੰਘ ਇੱਥੋਂ ਦੇ ਸੁਸਾਇਟੀ ਨਗਰ ਨਿਵਾਸੀ ਸੀ ਅਤੇ ਇਹ ਇੱਕ ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ। ਇਸ ਘਟਨਾ ਦੀ ਖਬਰ ਮਿਲਦਿਆਂ ਹੀ ਡੀ.ਐਸ.ਪੀ ਸਬ ਡਵੀਜਨ ਜਸਤਿੰਦਰ ਸਿੰਘ, ਥਾਣਾ ਸਿਟੀ ਮੁਖੀ ਸੰਜੀਵ ਕੁਮਾਰ ਅਤੇ ਥਾਣਾ ਸਦਰ ਮੁਖੀ ਇਕਬਾਲ ਸਿੰਘ ਸੰਧੂ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ। ਉਹਨਾ ਹਾਲਾਤ ਦਾ ਜਾਇਜਾ ਲਿਆ ਅਤੇ ਉਕਤ ਕਾਰ ਚਾਲਕ ਨੂੰ ਬਚਾਉਣ ਲਈ ਤੁਰੰਤ ਕਾਰਵਾਈ ਆਰੰਭ ਕਰ ਦਿੱਤੀ। ਜੇ.ਸੀ.ਬੀ ਰਾਂਹੀਂ ਕਾਰ ਨੂੰ ਕਰੀਬ ਦੋ ਘੰਟੇ ਦੀ ਜੱਦੋ ਜਹਿਦ ਕਾਰ ਨੂੰ ਬਾਹਰ ਕੱਢਿ•ਆ ਗਿਆ। ਕਾਰ ਬਾਹਰ ਕੱਢ•ਦਿਆਂ ਹੀ ਪੁਲਸ ਅਧਿਕਾਰੀਆਂ ਵੱਲੋਂ ਕਾਰ ਦਾ ਜਾਇਜਾ ਲਿਆ ਗਿਆ ਪ੍ਰੰਤੂ ਕਾਰ ਵਿੱਚ ਉਕਤ ਨੌਜਵਾਨ ਨਹੀਂ ਸੀ। ਕਾਰ ਚਾਲਕ ਰਾਜਬੀਰ ਸਿੰਘ ਮੈਡੀਕਲ ਸਟੋਰ ਦੇ ਮਾਲਕ ਦੇ ਕਹਿਣ 'ਤੇ ਉਸਦੀ ਇੰਡੀਕਾ ਕਾਰ ਲਾਗਲੇ ਪਿੰਡ ਢੀਮਾਂਵਾਲੀ ਵਿਖੇ ਛੱਡਣ ਲਈ ਜਾ ਰਿਹਾ ਸੀ। ਮੌਕੇ 'ਤੇ ਪਹੁੰਚੇ ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਕਿ ਰਾਜਬੀਰ ਸਿੰਘ ਨੂੰ ਕਾਰ ਪਿੰਡ ਛੱਡਣ ਲਈ ਭੇਜਿਆ ਸੀ ਅਤੇ ਪਿੰਡ ਨਾ ਪਹੁੰਚਣ ਦੀ ਸੂਰਤ ਵਿੱਚ ਉਹ ਉਸਦਾ ਮੋਬਾਈਲ ਵੀ ਮਿਲਾਉਣ ਦੀ ਕੋਸ਼ਿਸ਼ ਕਰਦੇ ਰਹੇ ਪ੍ਰੰਤੂ ਨਹੀਂ ਮਿਲ ਰਿਹਾ ਸੀ। ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਗੋਤਾਖੋਰਾ ਦੀ ਸਹਾਇਤਾ ਨਾਲ ਕਾਰ ਚਾਲਕ ਦੀ ਭਾਲ ਲਈ ਕਾਰਵਾਈ ਜਾਰੀ ਸੀ ਅਤੇ ਇਹ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਸੰਭਵ ਹੈ ਕਿ ਕਾਰ ਚਾਲਕ ਦੇ ਸੰਤੁਲਨ ਵਿਗੜ ਜਾਣ ਕਾਰਣ ਇਹ ਹਾਦਸਾ ਵਾਪਰਿਆ ਅਤੇ ਪਾਣੀ ਦੇ ਤੇਜ ਵਹਾਓ ਕਾਰਣ ਕਾਰ ਚਾਲਕ ਰੁੜ• ਗਿਆ ਹੈ।
Total Responses : 267