ਚੰਡੀਗੜ੍ਹ ,12 ਮਾਰਚ ,2018 : " ਸਿਰਫ਼ ਇੱਕ ਦੋ ਨੂੰ ਛੱਡ ਕੇ ਪੰਜਾਬ ਦੇ ਬਾਕੀ ਆਈ ਏ ਅਸੀਂ ਅਫ਼ਸਰਾਂ ਨੂੰ ਠੀਕ ਅੰਗਰੇਜ਼ੀ ਨਹੀਂ ਲਿਖਣੀ ਆਉਂਦੀ ,ਖ਼ਤ ਲਿਖਣਾ ਨਹੀਂ ਆਉਂਦਾ ਅੰਗਰੇਜ਼ੀ 'ਚ . ਮੈਂ ਤਾਂ ਸਿਰ ਫੜ ਕੇ ਬੈਠ ਜਾਂਦਾ ਹਾਂ ," ਇਹ ਸਨਸਨੀਖੇਜ਼ ਦਾਅਵਾ/ਖ਼ੁਲਾਸਾ ਕੀਤਾ ਹੈ ਪੰਜਾਬ ਦੇ ਖ਼ਜ਼ਾਨਾ ਵਜ਼ੀਰ ਮਨਪ੍ਰੀਤ ਸਿੰਘ ਬਾਦਲ ਨੇ . ਉਨ੍ਹਾਂ ਇਹ ਖ਼ੁਲਾਸਾ 11 ਮਾਰਚ ਨੂੰ ਉਸ ਵੇਲੇ ਖੁੱਲ੍ਹੇ ਆਮ ਕੀਤਾ ਜਦੋਂ ਉਹ ਵਰਲਡ ਪੰਜਾਬੀ ਕਾਨਫ਼ਰੰਸ ਦੇ ਆਖ਼ਰੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ .
ਮਨਪ੍ਰੀਤ ਬਾਦਲ ਨੇ ਕਿਹਾ ਪੰਜਾਬ ਸਰਕਾਰ ਦਾ ਬਹੁਤਾ ਕੰਮ ਪੰਜਾਬੀ ਭਾਸ਼ਾ ਵਿਚ ਹੀ ਹੁੰਦਾ ਹੈ ਅਤੇ ਉਨ੍ਹਾਂ ਕੋਲ ਬਹੁਤੀਆਂ ਫਾਈਲਾਂ ਪੰਜਾਬੀ ਵਿਚ ਹੀ ਆਉਂਦੀਆਂ ਨੇ .ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਗੋਂ ਉਲਟਾ ਇਹ ਹੈ ਕਿ ਜਦੋਂ ਸੈਂਟਰ ਨਾਲ ਲਿਖਤ-ਪੜ੍ਹਤ ਕਰਨੀ ਹੁੰਦੀ ਹੈ ਤਾਂ ਇਹ ਦੇਖਿਆ ਹੈ ਸਿਰਫ਼ ਇੱਕ ਦੋ ਛੱਡ ਕੇ ਬਾਕੀ ਆਈ ਐੱਸ ਅਫਸਰਾਂ ਨੂੰ ਚੰਗੀ ਅੰਗਰੇਜ਼ੀ ਨਹੀਂ ਆਉਂਦੀ .ਅੰਗਰੇਜ਼ੀ ਇਹ ਦੇਖ ਕੇ ਸ਼ਰਮ ਆ ਜਾਂਦੀ ਹੈ ਕਿ ਪਤਾ ਨਹੀਂ ਉਹ ਪਾਸ ਕਿਵੇਂ ਹੋ ਗਏ .
https://twitter.com/zeepunjab/status/973111964707667968?ref_src=twcamp%5Eshare%7Ctwsrc%5Eios%7Ctwgr%5Eother%7Ctwcon%5E7100%7Ctwterm%5E3