ਜੱਲ੍ਹਿਆਂਵਾਲਾ ਬਾਗ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਅਤੇ ਯਾਦਗਾਰੀ ਬਾਗ਼ ਵਿੱਚ ਖੜ੍ਹੇ ਪ੍ਰਬੰਧਕ ਨੌਜਵਾਨ
ਜਗਦੀਸ਼ ਥਿੰਦ
ਸ੍ਰੀ ਅੰਮ੍ਰਿਤਸਰ ਸਾਹਿਬ, 12 ਮਾਰਚ 2018 :
ਜਲ੍ਹਿਆਂ ਵਾਲਾ ਬਾਗ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਊਧਮ ਸਿੰਘ ਦੇ ਆਦਮ ਕੱਦ ਬੁੱਤ ਤੋਂ ਪਰਦਾ ਹਟਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੁੱਜ ਰਹੇ ਹਨ । ਇਸ ਸਬੰਧੀ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਮਿਸ਼ਨਰ ਪੁਲੀਸ ਅੰਮ੍ਰਿਤਸਰ , ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਹੋਰ ਅਧਿਕਾਰੀ ਪੁੱਜੇ । ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ,ਕਮਿਸ਼ਨਰ ਪੁਲਿਸ ਸ੍ਰੀ ਸ਼ਰੀਵਾਸਤਵਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਅੱਜ ਜਲ੍ਹਿਆਂ ਵਾਲੇ ਬਾਗ ਦੇ ਕੀਤੇ ਗਏ ਨਿਰੀਖਣ ਮੌਕੇ ਬੁੱਤ ਲਗਾਉਣ ਦਾ ਕੰਮ ਕਰ ਰਹੀ ਪ੍ਰਬੰਧਕ ਕਮੇਟੀ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਆਗੂ ਛਿੰਦਰਪਾਲ ਸਿੰਘ ਬੌਬੀ ਕੰਬੋਜ ਅਤੇ ਹੋਰ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ।ਇਸ ਮੌਕੇ ਦੱਸਿਆ ਗਿਆ ਕਿ ਰਾਜਨਾਥ ਸਿੰਘ ਦੇ ਨਾਲ ਕੇਂਦਰੀ ਵਜ਼ੀਰ ਅਤੇ ਪੰਜਾਬ ਪ੍ਰਧਾਨ ਭਾਜਪਾ ਵਿਜੇ ਸਾਂਪਲਾ , ਲੋਕ ਸਭਾ ਮੈਂਬਰ ਸ਼੍ਰੋਮਣੀ ਅਕਾਲੀ ਦਲ ਪ੍ਰੇਮ ਸਿੰਘ ਚੰਦੂਮਾਜਰਾ ਪੁੱਜ ਰਹੇ ਹਨ ।
ਇਸ ਤੋਂ ਇਲਾਵਾ ਹਰਿਆਣਾ ਸਰਕਾਰ ਦੇ ਮੰਤਰੀ ਕਰਨ ਦੇਵ ਕੰਬੋਜ , ਵਿਧਾਇਕ ਰਾਜਪੁਰਾ ਹਰਦਿਆਲ ਕੰਬੋਜ ,ਮਦਨ ਲਾਲ ਜਲਾਲਪੁਰ ਵਿਧਾਇਕ , ਵਿਧਾਇਕ ਗੁਰੂਹਰਸਹਾਏ ਰਾਣਾ ਗੁਰਮੀਤ ਸਿੰਘ ਸੋਢੀ ਤੋਂ ਇਲਾਵਾ ਪੂਰੇ ਰਾਜ ਭਰ ਵਿੱਚੋਂ ਅਹਿਮ ਸ਼ਖ਼ਸੀਅਤਾਂ ਅਤੇ ਸੰਤ ਮਹਾਂਪੁਰਸ਼ ਪੁੱਜ ਰਹੇ ਹਨ । ਅੱਜ ਚੱਲ ਰਹੇ ਪ੍ਰਬੰਧਾਂ ਨੂੰ ਨੇਪਰੇ ਚਾੜਨ ਲਈ ਸਰਦਾਰ ਬਲਦੇਵ ਸਿੰਘ ਮਾਮੂਜੋਈਆ ਸਾਬਕਾ ਚੇਅਰਮੈਨ ਬੈਂਕ ਫੀਕੋ ਪੰਜਾਬ , ਹਰਮੀਤ ਕੰਬੋਜ ਪੰਮਾ, ਵੇਦ ਪ੍ਰਕਾਸ਼ ਸਾਬਕਾ ਚੇਅਰਮੈਨ, ਜੋਗਿੰਦਰ ਪਾਲ ਭਾਟਾ ,ਕੇਵਲ ਕੰਬੋਜ ,ਖੁਸ਼ਵੰਤ ਰਾਏ ਗੀਗਾ ਸਰਪੰਚ ਭੀਮ ਕੰਬੋਜ , ਇਕਬਾਲ ਚੰਦ ਪਾਲਾ ਬੱਟੀ, ਬਲਦੇਵ ਰਾਜ ਥਿੰਦ , ਜਗਦੀਸ਼ ਲਾਲ ਬੱਟੀ , ਮੁਖਤਿਆਰ ਸਿੰਘ ਧੰਜੂ ਆਦਿ ਮੌਜੂਦ ਸਨ । ਵਰਨਣਯੋਗ ਹੈ ਕਿ ਜੰਤਰ ਮੰਤਰ ਦਿੱਲੀ ਵਿਖੇ ਸੰਤ ਬਾਬਾ ਬ੍ਰਹਮ ਦਾਸ ਗੱਦੀਨਸ਼ੀਨ ਡੇਰਾ ਬਾਬਾ ਭੁੰਮਣ ਸ਼ਾਹ ਸੰਘਰ ਸਾਧਾਂ ਸਿਰਸਾ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਨੇ ਪੁੱਜ ਕੇ ਕੈਂਡਲ ਮਾਰਚ ਕੀਤਾ ਸੀ । ਜਿਸ ਵਿੱਚ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈ ਕੇ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਊਧਮ ਸਿੰਘ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਮੰਗ ਕੀਤੀ ਗਈ ਸੀ । ਇਸ ਤੋਂ ਬਾਅਦ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜ ਸਿੰਘ ਰਾਜਨਾਥ ਸਿੰਘ ਨੇ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਤ ਕਰਨ ਦੀ ਮਨਜ਼ੂਰੀ ਦਿੱਤੀ ਸੀ ।
13 ਮਾਰਚ 2018 ਦੇ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੁੱਜਣਾ ਸੀ ਪਰ ਪੰਜਾਬ ਸਰਕਾਰ ਵੱਲੋਂ ਅਚਾਨਕ ਰੱਖੀ ਕੈਬਨਿਟ ਮੀਟਿੰਗ ਕਾਰਨ ਉਹ ਨਹੀਂ ਪੁੱਜ ਰਹੇ । ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਕੱਲ੍ਹ ਦਾ ਕੱਲ੍ਹ ਲੋਕ ਸਭਾ ਵਿੱਚ ਵੀ ਰੁਝੇਵਾਂ ਹੈ ਪਰ ਉਹ ਕਰੀਬ 2.30 ਵਜੇ ਪੁੱਜ ਕੇ ਸ਼ਹੀਦ ਦੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸ਼ਹੀਦ ਨੂੰ ਚਾਹੁਣ ਵਾਲਿਆਂ ਦੇ ਇਕੱਠ ਨੂੰ ਵੀ ਸੰਬੋਧਨ ਕਰਨਗੇ