ਲੰਡਨ -13 ਮਾਰਚ 2018:
ਕੌਮੀ ਲੋਕ ਇਨਸਾਫ ਪਾਰਟੀ ਦੀ ਯੂ.ਕੇ ਇਕਾਈ ਦੇ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ ਗਿਆ| ਜਿਸ ਚ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਬੈਸ ਦੇ ਆਦੇਸ਼ਾ ਤੇ ਰਜਿੰਦਰ ਸਿੰਘ ਥਿੰਦ ਯੂ.ਕੇ ਨੂੰ ਪ੍ਰਧਾਨ ,ਭੁਪਿੰਦਰ ਸਿੰਘ ਖਾਲਸਾ ਨੂੰ ਜਨਰਲ ਸੈਕਟਰੀ ,ਤਜਿੰਦਰਪਾਲ ਸਿੰਘ ਨੂੰ ਖਜਾਨਚੀ ,ਅਮਰੀਕ ਸਿੰਘ ਨੂਰਮਹਿਲ ਨੂੰ ਸਲਾਹਕਾਰ ,ਪਰਮਿੰਦਰ ਸਿੰਘ ਸੰਧੂ ਨੂੰ ਪ੍ਰਚਾਰ ਸਕੱਤਰ ਤੇ ਲਖਵਿੰਦਰ ਸਿੰਘ ਨੂੰ ਲੰਡਨ ਦੇ ਪ੍ਰਧਾਨ ਚੁਣਿਆ ਗਿਆ ਹੈ| ਉਕਤ ਚੋਣ ਮੀਟਿੰਗ ਚ ਸ਼ਾਮਲ ਸ਼ਹਿਬਾਜ਼ ਸਿੰਘ ,ਮੋਹਕਮ ਸਿੰਘ ,ਬਚਿੱਤਰ ਸਿੰਘ, ਸੁਖਵੰਤ ਸਿੰਘ,ਸੁਰਿੰਦਰ ਸਿੰਘ ,ਕਮਲਜੀਤ ਸਿੰਘ, ਬਲਵਿੰਦਰ ਸਿੰਘ ,ਤਰਸੇਮ ਸਿੰਘ ,ਗੁਰਮੇਲ ਸਿੰਘ, ਗੁਰਿੰਦਰ ਸਿੰਘ, ਹਰਿੰਦਰ ਸਿੰਘ ,ਨਰਿੰਦਰ ਸਿੰਘ ,ਅਸ਼ੋਕ ਕੁਮਾਰ ਆਦਿ ਦੀ ਹਾਜਰੀ ਦੌਰਾਨ ਲੋਕ ਇਨਸਾਫ ਪਾਰਟੀ ਯੂ.ਕੇ ਦੇ ਨਵ ਨਿਯੁਕਤ ਪ੍ਰਧਾਨ ਰਾਜਿੰਦਰ ਸਿੰਘ ਥਿੰਦ ਯੂ.ਕੇ ਨੇ ਕਿਹਾ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਚ ਹਾਲ ਹੀ ਚ ਹੋਈਆਂ ਨਗਰ ਨਿਗਮ ਦੀਆ ਚੋਣਾਂ ਚ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਾਰੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਰੱਜ ਕੇ ਘਾਣ ਕੀਤਾ ਹੈ |ਜਿਸ ਦਾ ਲੋਕ ਇਨਸਾਫ ਪਾਰਟੀ ਪਾਈ-ਪਾਈ ਦਾ ਹਿਸਾਬ ਲਵੇਗੀ| ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆ ਧੱਕੇਸ਼ਾਹੀਆਂ ਦਾ ਹਰ ਹਾਲ ਚ ਬਦਲਾ ਲਿਆ ਜਾਵੇਗਾ ਤੇ ਸਮੁਚੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆ ਆਪ -ਹੁਦਰੀਆਂ ,ਧੱਕੇਸ਼ਾਹੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਜਲਦ ਹੀ ਲੋਕ ਇਨਸਾਫ ਪਾਰਟੀ ਯੂ.ਕੇ ਦਾ ਵਫਦ ਪੰਜਾਬ ਆਵੇਗਾ |ਜੋ ਸੱਤਾਧਾਰੀ ਕਾਂਗਰਸ ਪਾਰਟੀ ਤੇ ਅਕਾਲੀ -ਭਾਜਪਾ ਗਠਜੋੜ ਪਾਰਟੀਆਂ ਵਲੋਂ ਜੋ ਪਬਲਿਕ ਨੂੰ ਗੁੰਮਰਾਹ ਕਰਨ ਲਈ ਕਾਰਵਾਈਆ ਚਲਾਈਆਂ ਜਾ ਰਹੀਆਂ ਹਨ ਬਾਰੇ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ| ਇਸ ਮੌਕੇ ਦਲੀਪ ਸਿੰਘ ਬੜਿੰਗ ਨੂੰ ਸੈਕਟਰੀ ਤੇ ਰਵਿੰਦਰਪਾਲ ਸਿੰਘ ਨੂੰ ਮੀਡੀਆ ਸਲਾਹਕਾਰ ,ਅਤੇ ਲੰਡਨ ਟੀਮ ਦਾ ਲਖਵਿੰਦਰ ਸਿੰਘ ਖਾਲਸਾ ਨੂੰ ਪ੍ਰਧਾਨ ,ਪਰਗਟ ਸਿੰਘ ਵਿਰਕ ਨੂੰ ਸੈਕਟਰੀ ,ਪਰਵਿੰਦਰ ਸਿੰਘ ਜੋਸਨ ਨੂੰ ਵਿੱਤ ਸਕੱਤਰ ,ਕਲਜਿੰਦਰ ਸਿੰਘ ਨੂੰ ਸਲਾਹਕਾਰ ਮੇਜਰ ਸਿੰਘ ਯੂ.ਕੇ ਨੂੰ ਚੇਅਰਮੈਨ ਨਾਮਜਦ ਕੀਤਾ ਗਿਆ| ਉਕਤ ਨਵ-ਨਿਯੁਕਤ ਪਾਰਟੀ ਆਗੂਆ ਨੇ ਕਿਹਾ ਕਿ ਉਹ ਯੂ.ਕੇ ਚ ਲੋਕ ਇਨਸਾਫ ਪਾਰਟੀ ਦੀ ਹਰਮਨ -ਪਿਆਰਤਾ ਤੇ ਮਜਬੂਤੀ ਲਈ ਦਿਨ ਰਾਤ ਸਖਤ ਮਿਹਨਤ ਕਰਨਗੇ ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਆਗੂ ਬੈਸ ਬ੍ਰਦਰਜ ਵਲੋਂ ਜੋ ਦੇਸ਼ -ਵਿਦੇਸ਼ ਚ ਭ੍ਰਿਸ਼ਟਾਚਾਰ ਖਿਲਾਫ ਸੰਘਰਸ ਸ਼ੁਰੂ ਕੀਤਾ ਗਿਆ ਹੈ ਨੂੰ ਸਫਲ ਬਣਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ |