← ਪਿਛੇ ਪਰਤੋ
ਪਟਿਆਲਾ 17 ਮਈ 2018 (ਜੀ ਐੱਸ ਪੰਨੂ) : ਰੇਲਵੇ ਰਾਜ ਮੰਤਰੀ ਰਾਜਨ ਗੋਹੀਇ ਨੇ ਪਟਿਆਲਾ ਵਿੱਖੇ ਡੀ ਸੀ ਦਬਲਿਓ ਵਿੱਖੇ ਰੇਲਵੇ ਦੇ ਬਣ ਰਹੇ ਇੰਜਣਾਂ ਦੀ ਜਾਚ ਕੀਤੀ ਅਤੇ 2 ਮੈਗਾ ਵਾਟ ਰੂਫ ਟਾਪ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ। ਪਟਿਆਲਾ ਡੀ ਸੀ ਦਬਲਿਓ ਦੁਵਾਰਾ ਬਣਿਆਂ ਲੋਕੋਮੋਟਿਵ ਬਿਜਲਈ ਪਹਿਲਾ ਡਬਲਿਓ ਏ ਪੀ 7 ਇੰਜਣ ਸਫ਼ਲਤਾਂ ਪੂਰਬਕ ਬਾਹਰ ਭੇਜਣ ਦੀ ਸਰਾਣਾ ਕੀਤੀ। ਰੇਲਵੇ ਰਾਜ ਮੰਤਰੀ ਰਾਜਨ ਗੋਹੀਇ ਨੇ ਪੱਤਰਕਾਰਾਂ ਦੇ ਸਵਾਲਾਂ ਤੇ ਚੁੱਪ ਧਾਰੀ ਰੱਖੀ ਕੁੱਝ ਹੀ ਸਵਾਲਾਂ ਦੇ ਜਵਾਬ ਦਿਤੇ ਪੱਤਰਕਾਰਾਂ ਵਲੋਂ ਪੁੱਛਿਆ ਗਿਆ ਕਿ ਰੇਲਵੇ ਵਿੱਚ ਖਾਣਾ ਚੰਗਾ ਨਹੀਂ ਮਿਲਦਾ ਹੈ ਅਤੇ ਠੇਕੇਦਾਰ ਅਤੇ ਸਬ ਠੇਕੇਦਾਰ ਬਣਾ ਲੈਂਦਾ ਹੈ ਤਾ ਓਹਨਾ ਕਿਹਾ ਕਿ ਇਸ ਵਿਚ ਕਾਫੀ ਸੁਧਾਰ ਕੀਤਾ ਗਿਆ ਹੈ ਪਰ ਫੇਰ ਵੀ ਇਸ ਦੀ ਨਿਗਰਾਨੀ ਰਾਖੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੋਈ ਵੀ ਰੇਲਵੇ ਸਟੇਸ਼ਨ ਪ੍ਰਾਈਵੇਟ ਨਹੀਂ ਕੀਤਾ ਗਿਆ ਬਲਦੇ ਉਸ ਦਾ ਸੁਧਾਰ ਕਰਨ ਲਈ ਠੇਕੇ ਤੇ ਦਿੱਤੇ ਗਏ ਹਨ। ਰਾਜਪੁਰਾ ਅਤੇ ਕੈਥਲ ਲੀਨੇ ਬਾਰੇ ਵੀ ਪੁਛਿਆ ਗਿਆ ਜਿਸ ਨੂੰ ਸਮੇ ਨਾਲ ਪੂਰੀ ਹੋਣ ਗੱਲ ਕੀਤੀ। ਰੇਲ ਗੱਡੀਆਂ ਦੇ ਡੱਬਿਆਂ ਵਿੱਚ ਸੀਤਾ ਘੱਟ ਹੁੰਦੀਆਂ ਹਨ ਪਰ ਟਿਕਟਾਂ ਵੱਧ ਦੇ ਦਿੱਤੀਆਂ ਜਾਂਦੀਆਂ ਹਨ ਬਾਰੇ ਵੀ ਸੁਧਾਰ ਕੀਤਾ ਜਾਵੇਗਾ ਦੀ ਗੱਲ ਸੋਚ ਦੀ ਹੀ ਕੀਤੀ। ਕਰਨਾਟਕਾ ਸਰਕਾਰ ਬਣਾਉਣ ਕਿਹਾ ਕਿ ਜਿਸ ਦੀ ਬਹੁਮਤ ਹੈ ਉਸ ਦੀ ਸਰਕਾਰ ਬਣਨੀ ਚਾਹੀਦੀ ਹੈ। ਬਾਦ ਵਿਚ ਓਹਨਾ ਨੇ ਐੱਸ ਸੀ /ਬੀ ਸੀ ਅਤੇ ਓ ਬੀ ਸੀ ਐਸੋਸੀਏਸ਼ਨ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਓਹਨਾ ਨਾਲ ਮੈਂਬਰ ਤਰਕਸਨ ਰੇਲਵੇ ਬੋਰਡ ਘਣਸ਼ਾਮ ਸਿੰਘ , ਰਮੇਸ਼ ਕੁਮਾਰ ਸੀ ਏ ਓ ਡੀ ਐਮ ਦਬਲਿਓ ਅਤੇ ਅੰਬਾਲਾ ਡਿਵੀਜਨ ਦੇ ਅਧਿਕਾਰੀ ਮਜੂਦ ਸਨ।
Total Responses : 188