ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਨਾਲ ਦਿਖਾਈ ਦੇ ਰਹੇ ਹਨ ਹੋਰ ਆਗੂ।
ਪਟਿਆਲਾ, 10 ਜੂਨ 2018 : ਸ਼੍ਰੋਮਣੀ ਅਕਾਲੀ ਵੱਲੋਂ ਹਲਕਾ ਸਨੋਰ ਦੇ ਬਹਾਦਰਗੜ ਸਰਕਲ ਦੀ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਗੁਰਦੁਆਰਾ ਸਾਹਿਬ ਨੌਵੀ ਪਾਤਸ਼ਾਹੀ ਬਹਾਦਰਗੜ ਸਰਕਲ ਪ੍ਰਧਾਨ ਕੁਲਦੀਪ ਸਿੰਘ ਹਰਪਾਲਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵਿਸ਼ੇਸ ਤੌਰ 'ਤੇ ਪਹੁੰਚ ਕੇ ਆਗੂਆਂ ਨਾਲ ਵਿਚਾਰ ਵਿਟਾਂਦਰਾ ਕੀਤਾ ਅਤੇ ਪੰਚਾਇਤੀ ਚੋਣਾਂ ਬਾਰੇ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਲੀਪਾ ਪੋਚੀ ਕਰ ਰਹੀ ਕਾਂਗਰਸ ਦਾ ਕਿਸਾਨ ਵਿਰੋਧੀ ਚਿਹਰਾ ਉਦੋਂ ਨੰਗਾ ਹੋ ਗਿਆ, ਜਦੋਂ ਪੰਜਾਬ ਦੇ ਹਜ਼ਾਰਾਂ ਕਿਸਾਨਾ ਤੋਂ ਕਰੋੜਾਂ ਰੁਪਏ ਭਰਵਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਟਿਊਬਵੈਲ ਕੁਨੈਕਸ਼ਨ ਨਹੀਂ ਦਿੱਤੇ ਜਾ ਰਹੇ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਪਹਿਲਾਂ ਕਿਸਾਨਾ ਤੋਂ ਟਿਊਬਵੈਲ ਕੂਨਕੈਸ਼ਨ ਦੇਣ ਲਈ 40-40 ਹਜ਼ਾਰ ਭਰਵਾ ਲਏ ਗਏ ਅਤੇ ਹੁਣ ਕੁਨੈਕਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਪਹਿਲਾਂ ਜਿਥੇ ਡੀਜ਼ਲ ਤੇ ਦੇਸ ਵਿਚੋਂ ਸਭ ਤੋਂ ਜਿਆਦਾ ਵੈਟ ਲਗਾ ਕੇ ਕਿਸਾਨਾ ਦੀਆਂ ਜੇਬਾਂ ਵਿਚੋਂ ਪੈਸੇ ਕੱਢ ਰਹੀ ਹੈ, ਉਥੇ ਹੁਣ ਕਿਸਾਨਾ ਤੋਂ ਪੈਸੇ ਭਰਵਾ ਕੇ ਵੀ ਉਹਨਾਂ ਨੂੰ ਟਿਊਬਵੈਲਾਂ ਦੇ ਕੁਨੈਕਸ਼ਨ ਨਹੀਂ ਦੇ ਰਹੀ। ਜਦੋਂ ਕਿ ਅਕਾਲੀ ਭਾਜਪਾ ਸਰਕਾਰ ਨੇ ਲੱਖਾਂ ਦੀ ਸੰਖਿਆ ਵਿਚ ਕਿਸਾਨਾ ਨੂੰ ਬਿਜਲੀ ਦੇ ਕੁਨੈਕਸ਼ਨ ਘਰ ਘਰ ਜਾ ਕੇ ਵੰਡੇ। ਉਹਨਾ ਕਿਹਾ ਕਿ ਜੇਕਰ ਅਕਾਲੀ ਭਾਜਪਾ ਸਰਕਾਰ 6 ਹਜ਼ਾਰ ਕਰੋੜ ਦੀ ਬਿਜਲੀ ਕਿਸਾਨਾ ਨੂੰ ਮੁਫਤ ਦੇ ਸਕਦੀ ਹੈ ਤਾਂ ਫੇਰ ਕਾਂਗਰਸ ਵੈਟ ਘਟਾ ਕੇ ਰਾਹਤ ਕਿਉਂ ਨਹੀਂ ਦੇ ਸਕਦੀ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸਰਕਲ ਪ੍ਰਧਾਨ ਕੁਲਦੀਪ ਸਿੰਘ ਹਰਪਾਲਪੁਰ, ਬੀਬੀ ਬਲਬੀਰ ਕੌਰ ਘੁੰਮਣ, ਭੁਪਿੰਦਰ ਸਿੰਘ ਸੈਫਦੀਪੁਰ, ਕਾਰਜ ਸਿੰਘ ਮੱਲ ਸਮਸਪੁਰ, ਨਿਰਭੈਅ ਸਿੰਘ ਮਹਿਮਦਪੁਰ, ਤਰਸੇਮ ਸਿੰਘ ਕੌਲੀ, ਸੁਰਮੁੱਖ ਸਿੰਘ ਦੌਣਕਲਾਂ, ਸੁਖਵਿੰਦਰ ਪਾਲ ਸ਼ਰਮਾ, ਹਰਵਿੰਦਰ ਸਿੰਘ ਬੱਬਲ ਧਰੇੜੀ, ਸਤਪਾਲ ਸਿੰਘ ਮਹਿਮਦਪੁਰ, ਭਾਜਪਾ ਦੇ ਆਗੂ ਲਖਵਿੰਦਰ ਕੁਮਾਰ ਲੱਖੀ ਬਹਾਦਰਗੜ•, ਰਜਿੰਦਰ ਕੁਮਾਰ ਸ਼ਰਮਾ, ਬਲਕਾਰ ਸਿੰਘ ਹਰਗੋਬਿੰਦਨਗਰ, ਜਥੇਦਾਰ ਅਮਰੀਕ ਸਿੰਘ ਸ਼ੰਕਰਪੁਰ, ਨਰਿੰਦਰ ਸਿੰਘ ਗੌਂਸਪੁਰ, ਬੂਟਾ ਸਿੰ ਗੌਂਸਪੁਰ, ਹਰਭਜਨ ਸਿੰਘ ਮੁਹੱਤਬਤਪੁਰ, ਜਤਿੰਦਰ ਸਿੰਘ ਮੁਹੱਬਤਪੁਰ, ਤੇਜਿੰਦਰ ਸਿੰਘ ਸਰਪੰਚ, ਸਖਤ ਸਿੰਘ ਰਾਏਪੁਰ ਸਰਪੰਚ, ਬਿੱਲਾ ਸਰਪੰਚ ਮਹਿਮਦਪੁਰ, ਦਿਨੇਸ਼ ਸਰਪੰਚ ਰਾਜਾ ਫਾਰਮ, ਵਿਜੇ ਕੁਮਾਰ ਸਰਪੰਚ ਮਾਜਰੀ, ਬੀਬੀ ਰਾਜ ਕਲੀ, ਦਲਜੀਤ ਸਿੰਘ ਕੌਲੀ, ਜਗਜੀਤ ਸਿੰਘ ਕੌਲੀ, ਨਰਿੰਦਰ ਦੌਣ ਕਲਾਂ, ਤੀਰਥ ਸਿੰਘ ਦੌਣ ਕਲਾਂ ਅਤੇ ਹਰਪਾਲ ਸਿੰਘ ਵਿਰਕ ਵੀ ਹਾਜ਼ਰ ਸਨ।