ਡੀ. ਸੀ. ਪਟਿਆਲਾ ਕੁਮਾਰ ਅਮਿਤ ਨੂੰ ਮੈਮੋਰੰਡਮ ਦਿੰਦੇ ਹੋਏ ਅਕਾਲੀ ਨੇਤਾ।
ਪਟਿਆਲਾ, 26 ਜੂਨ 2018 ਜੀ ਐੱਸ ਪੰਨੂ
ਪਟਿਆਲਾ ਵਿਚ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਤੋਂ ਡੀ. ਸੀ. ਦਫਤਰ ਤੱਕ ਰੋਸ ਮਾਰਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਸਰਕਾਰ ਵਲੋਂ ਪੈਟਰੋਲ ਅਤੇ ਡੀਜਲ 'ਤੇ ਲਗਾਏ ਗਏ ਬੇਹਿਸਾਬੇ ਟੈਕਸਾਂ ਦੇ ਵਿਰੋਧ ਵਿਚ ਧਰਨਾ ਦਿੱਤਾ। ਮੁੱਖ ਮੰਤਰੀ ਪੰਜਾਬ ਦੇ ਨਾਮ ਡੀ. ਸੀ. ਪਟਿਆਲਾ ਨੂੰ ਮੰਗ ਪੱਤਰ ਦਿੰਦਿਆਂ ਤੇ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐਸ. ਟੀ. ਦੇ ਘੇਰੇ ਵਿੱਚ ਲਿਆਉਣ ਦੀ ਮੰਗ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਨੇ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ, ਜਿਥੇ ਡੀਜ਼ਲ ਦੇ ਮਹਿੰਗੇ ਰੇਟਾਂ ਕਰਕੇ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਕਿਸਾਨੀ ਉਤੇ ਬਹੁਤ ਮਾੜਾ ਅਸਰ ਪਿਆ ਹੈ ਉਥੇ ਟ੍ਰਾਂਸਪੋਰਟ ਸੈਕਟਰ ਅਤੇ ਅਵਾਜਾਈ ਲਈ ਵਰਤੇ ਜਾਂਦੇ ਸਾਰੇ ਸਾਧਨਾ ਉਪਰ ਮਾੜਾ ਅਸਰ ਪੈਣ ਕਰਕੇ ਆਵਾਜਾਈ, ਢੋਆ-ਢੋਆਈ ਅਤੇ ਮਹਿੰਗਾਈ ਵਿੱਚ ਸਿੱਧੇ ਤੌਰ 'ਤੇ ਵਾਧਾ ਹੋਇਆ ਹੈ। ਦੋ-ਪਹੀਆਂ ਵਾਹਨਾਂ ਦੀ ਵਰਤੋਂ ਕਰਨ ਵਾਲੇ ਆਮ ਆਦਮੀ ਤੋਂ ਲੈ ਕੇ ਮੱਧ-ਵਰਗੀ ਅਤੇ ਉਚ ਸ਼੍ਰੇਣੀ ਤੱਕ ਸਮਾਜ ਦੇ ਸਾਰੇ ਵਰਗਾਂ ਨੂੰ ਪ੍ਰਭਾਵਿਤ ਕੀਤਾ ਹੈ। ਇਥੇ ਹੀ ਬਸ ਨਹੀਂ ਇਸ ਨਾਲ ਸਕੂਲਾਂ, ਕਾਲਜਾਂ ਵਿੱਚ ਪੜਨ ਜਾਣ ਵਾਲਾ ਵਿਦਿਆਰਥੀ ਵਰਗ ਬਹੁਤ ਹੀ ਪ੍ਰਭਾਵਿਤ ਹੋਇਆ ਹੈ। ਉਹਨਾਂ ਕਿਹਾ ਕਿ ਛੋਟੇ ਸਾਧਨ ਆਟੋ ਬਗੈਰਾ ਵਿੱਚ ਸਫਰ ਕਰਨ ਵਾਲਾ ਸਮਾਜ ਦਾ ਆਮ ਵਰਗ ਵੀ ਬੁਰੀ ਤਰਾਂ ਇਸ ਦੀ ਲਪੇਟ ਵਿੱਚ ਆਇਆ ਹੈ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੂੜ ਪ੍ਰਚਾਰ ਕਰਕੇ ਠੀਕਰਾ ਕੇਂਦਰ ਉਤੇ ਭੰਨ ਰਹੀ ਹੈ ਜਦੋਂ ਕੇਂਦਰ ਸਰਕਾਰ ਮਾਰਕੀਟ ਮੁਤਾਬਕ ਹੀ ਪੈਟਰੋਲੀਅਮ ਪਦਾਰਥਾਂ ਦਾ ਮੁੱਲ ਰੋਜ਼ਾਨਾ ਤੈਅ ਕਰਦੀ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੇਸ਼ ਵਿੱਚ ਜੀ. ਐਸ. ਟੀ. ਪ੍ਰਣਾਲੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਵੀ ਜੀ. ਐਸ. ਟੀ. ਦੇ ਘੇਰੇ ਵਿੱਚ ਲਿਆਉਣ ਵਾਸਤੇ ਪਹਿਲ ਕਦਮੀ ਕਰਨੀ ਚਾਹੀਦੀ ਸੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੇਤੀ ਪ੍ਰਧਾਨ ਸੂਬੇ ਪੰਜਾਬ ਨੂੰ ਪੈਟਰੋਲੀਅਮ ਪਦਾਰਥਾਂ ਦੇ ਖੇਤੀ 'ਤੇ ਪੈ ਰਹੇ ਮਾੜੇ ਅਸਰ ਦੇ ਮੱਦੇਨਜ਼ਰ ਪੰਜਾਬ ਦੀ ਕੈਬਨਿਟ ਧੜੱਲੇਨਾਲ ਮਤਾ ਕੈਬਨਿਟ ਵਿੱਚ ਪਾਸ ਕਰਕੇ ਕੇਂਦਰ ਸਰਕਾਰ ਅਤੇ ਜੀ. ਐਸ. ਟੀ. ਕੌਂਸਲ ਨੂੰ ਭੇਜਦੀ ਕਿ ਡੀਜ਼ਲ ਅਤੇ ਪੈਟਰੋਲ ਨੂੰ ਤੁਰੰਤ ਜੀ. ਐਸ. ਟੀ. ਦੇ ਘੇਰੇ ਵਿੱਚ ਲਿਆਂਦਾ ਜਾਵੇ ਪਰ ਅਜਿਹਾ ਕੁਝ ਵੀ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਨਾ ਕਰਕੇ ਜੋ ਭਾਰੀ ਟੈਕਸ ਪੰਜਾਬ ਦੀ ਸਰਕਾਰ ਵਲੋਂ ਆਪਣੇ ਤੌਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਪਰ ਵਸੂਲੇ ਜਾ ਰਹੇ ਹਨ ਉਹਨਾਂ ਉਪਰ ਨਜ਼ਰਸਾਨੀ ਕਰਕੇ ਘਟਾਉਣ ਦਾ ਹੀ ਯਤਨ ਕੀਤਾ ਗਿਆ।
ਪੰਜਾਬ 'ਚ ਹੈ ਪੈਟਰੋਲੀਅਮ ਪਦਾਰਥਾਂ 'ਤੇ ਸਭ ਤੋਂ ਵਧ ਟੈਕਸ
ਅਕਾਲੀ ਨੇਤਾਵਾਂ ਨੇ ਇਸ ਮੌਕੇ ਆਖਿਆ ਕਿ ਪੰਜਾਬ ਵਿਚ ਪੈਟਰੋਲੀਅਮ ਪਦਾਰਥਾਂ 'ਤੇ ਸਭ ਤੋਂ ਵਧ ਟੈਕਸ ਹੈ। ਉਹਨਾਂ ਦੱਸਿਆ ਕਿ ਪੈਟਰੋਲ 'ਤੇ ਸੇਲ ਟੈਕਸ/ ਵੈਟ ਪੰਜਾਬ35.14% ਚੰਡੀਗੜ• 19. 76% ਹਰਿਆਣਾ26.25%ਝਾਰਖੰਡ25.86%ਗੁਜਰਾਤ25.45% ਵੈਸਟ ਬੰਗਾਲ 25.25% ਬਿਹਾਰ24.70%ਉੜੀਸਾ24.61%ਹਿਮਾਚਲ ਪ੍ਰਦੇਸ24.42% ਅਰੁਣਾਚਲ ਪ੍ਰਦੇਸ20.00%ਗੋਆ16.66% ਉੱਪਰੋਕਤ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਵੈਟ ਪੈਟਰੋਲ ਤੇ ਲਗਾਇਆ ਜਾਰਿਹਾ ਹੈ ਉਹ ਸਾਡੀ ਰਾਜਧਾਨੀ ਚੰਡੀਗੜ ਤੋਂ 16% ਦੇ ਕਰੀਬ ਵੱਧ ਹੈ ਅਤੇ ਗੁਆਂਢੀ ਸੂਬੇਹਿਮਾਚਲ ਨਾਲੋਂ 11% ਅਤੇ ਹਰਿਆਣਾ ਨਾਲੋਂ 9% ਦੇ ਕਰੀਬ ਵੱਧ ਹੈ। ਇਹ ਹੈਰਾਨੀ ਵਾਲੀਗੱਲ ਕਿ ਗੋਆ ਨਾਲੋਂ ਪੰਜਾਬ ਦਾ ਵੈਟ ਦੁੱਗਣੇ ਤੋਂ ਵੀ ਵੱਧ ਹੈ। ਸੂਬਾ ਸਰਕਾਰਾਂ ਦਾ ਡੀਜ਼ਲ 'ਤੇ ਟੈਕਸ ਰਾਜ ਦਾ ਨਾਮਸੇਲ ਟੈਕਸ/ ਵੈਟ ਪੰਜਾਬ17.34% ਚੰਡੀਗੜ•11.42% ਹਰਿਆਣਾ17.22% ਹਿਮਾਚਲ ਪ੍ਰਦੇਸ14.37%ਅਰੁਣਾਚਲ ਪ੍ਰਦੇਸ12.50% ਸ਼ਾਮਲ ਹੈ।
ਨੇਤਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਪੰਜਾਬ ਦੀ ਕੈਬਨਿਟ ਵਿਚ ਮਤਾ ਪਾਸ ਕਰੇ ਤੇ ਕੇਂਦਰ ਸਰਕਾਰ ਅਤੇ ਜੀ. ਐਸ. ਟੀ .ਕੌਂਸਲ ਨੂੰ ਭੇਜੇ ਤੇ ਪੈਟਰੋਲ ਉਪਰ ਲਗਾਏ ਜਾ ਰਹੇ 35. 14 ਪ੍ਰਤੀਸ਼ਤ ਅਤੇ ਡੀਜ਼ਲ ਉਪਰ 17. 34 ਪ੍ਰਤੀਸ਼ਤ ਦੇ ਟੈਕਸ ਨੂੰ ਤੁਰੰਤ ਘਟਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇ।