ਪਟਿਆਲਾ 06 ਜੁਲਾਈ 2018: (ਜੀ ਐੱਸ ਪੰਨੂ ) ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਦੀ ਇੰਨਫੋਰਸਮੈਂਟ ਸੰਸਥਾ ਵੱਲੋਂ ਅਪਰੈਲ, 2018 ਦੌਰਾਨ ਜਲੰਧਰ ਵਿਖੇ ਇੱਕ ਕੋਲਡ ਸਟੋਰ ਵੱਲੋ ਵੱਡੇ ਪੱਧਰ ਤੇ ਕੀਤੀ ਜਾ ਰਹੀ ਬਿਜਲੀ ਚੋਰੀ ਫੜ੍ਹੀ ਖਪਤਕਾਰ ਨੂੰ 1.02 ਕਰੋੜ ਦਾ ਜੁਰਮਾਨਾ ਲਗਾਇਆ ਗਿਆ| ਇਸ ਤਰਾਂ 05/2018 ਵਿਚ 815 ਬਿਜਲੀ ਚੋਰੀ ਦੇ ਕੇਸ ਅਤੇ 6926 ਕੁਨੈਕ੍ਹਨਾਂ ਵਿੱਚ ਹੋ ਰਹੀ ਨਿਯਮਾਂ ਦੀ ਉਲੰਘਣਾ ਨੂੰ ਫੜਿਆ ਗਿਆ ਤੇ 815.56 ਲੱਖ ਜੁਰਮਾਨੇ ਕੀਤੇ ਗਏ|
ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਸਾਹਨੇਵਾਲ ਉਪ ਮੰਡਲ ਅਧੀਨ ਇਨਫੋਰਸਮੈਂਟ, ਲੁਧਿਆਣਾ ਦੇ 2 ਨੰ: ਸਕੁਐਡਾਂ ਰਾਹੀਂ ਇੱਕ ਉਦਯੋਗਿਕ ਕੁਨੈਸ਼ਨ ਦੀ ਚੈਕਿੰਗ ਦੋਰਾਨ ਖਪਤਕਾਰ ਮੀਟਰ ਟੈਂਪਰ ਕਰਕੇ ਬਿਜਲੀ ਚੋਰੀ ਕਰਦਾ ਪਕੜਿਆ ਗਿਆ ਜਿਸ ਤੇ ਮੀਟਰ 76.5% ਹੋਲੀ ਚਲਦਾ ਪਾਇਆ ਗਿਆ ਤੇ ਖਪਤਕਾਰ ਵਲੋ ਨਾਮਨਜੂਰ ਸੁਦਾ ਭਾਰ 19.580 ਕਿਲੋਵਾਟ ਵਿਰੁੱਧ 57.470 ਕਿਲੋਵਾਟ ਲੋਡ ਪਾਇਆ ਗਿਆ| ਖਪਤਕਾਰ ਨੂੰ 29,87,105/ ਰੁ: (ਸਮੇਤ ਕੰਪਾਊਂਡਿੰਗ ਚਾਰਜਜ ਰੁ:2,00,000/) ਦਾ ਜੁਰਮਾਨਾ ਪਾ ਕੇ ਐਫ.ਆਈ.ਆਰ.ਵੀ ਦਰਜ ਕਰਵਾ ਕੇ ਕੁਨੈਕਸਨ ਕੱਟ ਦਿੱਤਾ ਗਿਆ |
ਸੋ ਸੀ.ਐਮ.ਡੀ. ਇੰਜ:ਬਲਦੇਵ ਸਿੰਘ ਸਰਾਂ ਵੱਲੋਂ ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਿਜਲੀ ਚੋਰੀ ਸਬੰਧੀ ਸੂਚਨਾ ਇਸ ਸੰਸਥਾ ਨੂੰ ਦਿੱਤੀ ਜਾਵੇ ਤਾ ਜੋ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਫੜ੍ਹਿਆ ਜਾ ਸਕੇ ਅਤੇ ਬਿਜਲੀ ਦੀ ਸਹੀ ਵਰਤੋਂ ਹੋ ਸਕੇ| ਬਿਜਲੀ ਚੋਰੀ ਸਬੰਧੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ|ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਬਿਜਲੀ ਚੋਰੀ ਕਰਨਾ ਇੱਕ ਸਮਾਜਿਕ ਬੁਰਾਈ ਹੈ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ|