ਪਟਿਆਲਾ, 9 ਅਗਸਤ 2018 - ਪਟਿਆਲਾ ਦੇ ਸਨੌਰ ਵਿਚ ਸਿੱਖ ਨੌਜਵਾਨ ਦੀ ਪੁਲਿਸ ਵੱਲੋਂ ਕੁੱਟਮਾਰ ਮਾਮਲੇ ਨੇ ਨਵਾਂ ਮੋੜ ਲੈ ਲਿਆ। ਹੁਣ ਤੱਕ ਮਾਮਲਾ ਇੱਕ ਤਰਫਾ ਦੇਖਿਆ ਜਾ ਰਿਹਾ ਸੀ ਜਿਸ ਵਿਚ ਪੁਲਿਸ ਮੁਲਾਜ਼ਮਾਂ 'ਤੇ ਨੌਜਵਾਨਾਂ ਦੀ ਕੁੱਟਮਾਰ ਦੇ ਇਲਜ਼ਾਮ ਲੱਗੇ ਸਨ ਪਰ ਹੁਣ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਪੀੜਤ ਨੌਜਵਾਨ ਪੁਲਿਸ ਵਾਲਿਆਂ ਦਾ ਮਜ਼ਾਕ ਉਡਾ ਰਿਹਾ ਹੈ।
ਨਾਲ ਹੀ ਉਹ ਪੁਲਿਸ ਅਧਿਕਾਰੀਆਂ ਨੂੰ ਸ਼ਰਾਬੀ ਆਖ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਪਿੱਛੋਂ ਸਾਰਾ ਮਾਮਲਾ ਹੀ ਉਲਟ ਗਿਆ ਹੈ। ਕਿਉਂਕਿ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਤੋਂ ਇਹ ਸਾਫ ਪਤਾ ਲੱਗ ਰਿਹਾ ਹੈ ਕਿ ਇਸ ਨੌਜਵਾਨਾਂ ਨੇ ਜਾਣਬੁੱਝ ਕੇ ਉਲਝਣ ਦੀ ਕੋਸ਼ਿਸ਼ ਕੀਤੀ ਸੀ।
ਹਾਲਾਂਕਿ ਪੁਲਿਸ ਵਾਲੇ ਵੀ ਇਸ ਪੂਰੀ ਘਟਨਾ ਦੀ ਵੀਡੀੳ ਬਣਾ ਰਹੇ ਨੇ ਤੇ ਉਹ ਵਾਰ-ਵਾਰ ਨੌਜਵਾਨਾਂ ਨੂੰ ਆਪਣੇ ਗਰ ਵਾਲਿਆਂ ਨਾਲ ਗੱਲ ਕਰਾਉਣ ਦੀ ਗੱਲ ਆਖ ਰਹੇ ਨੇ ਪਰ ਨੌਜਵਾਨਾਂ ਵੱਲੋਂ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਉਨ੍ਹਾਂ ਨੂੰ ਡਿਸਟਰਬ ਨਹੀਂ ਕਰਨਾ।
ਬੇਸ਼ੱਕ ਨੌਜਵਾਨਾਂ ਵੱਲੋਂ ਪੁਲਿਸ ਨਾਲ ਗਲਤ ਵਤੀਰਾ ਕੀਤਾ ਗਿਆ, ਪਰ ਹਾਲੇ ਵੀ ਪੁਲਿਸ ਵੱਲੋਂ ਨੌਜਵਾਨਾਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ਬਾਰੇ ਪੁਲਿਸ ਆਪਣਾ ਸਪੱਸ਼ਟੀਕਰਨ ਨਹੀਂ ਦੇ ਸਕੀ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-