ਚੰਡੀਗੜ੍ਹ, 10 ਅਗਸਤ 2018 -
ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਸਿਵਲ ਸੇਵਾਵਾਂ (ਸਜਾ ਤੇ ਅਪੀਲ) ਨਿਯਮ,1970 ਦੇ ਨਿਯਮ 10 ਤਹਿਤ ਰਾਜ ਦੇ ਸਮੂਹ ਜਿਲ੍ਹਾ ਸਿੱਖਿਆ ਅਧਿਕਾਰਆਂ (ਸੈਸਿ/ਐਸਿ), ਪ੍ਰਿੰਸੀਪਲਾਂ, ਹੈਡ ਮਾਸਟਰਾਂ ਤੇ ਬੀਪੀਈਓਜ਼ ਨੂੰ ਆਪਣੇ ਅਧੀਨ ਕੰਮ ਕਰਦੇ ਟੀਚਿੰਗ ਕੈਡਰ,ਨਾਨ ਟੀਚਿੰਗ ਅਤੇ ਮਿਨਿਸਟਰੀਅਲ ਸਟਾਫ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਅਤੇ ਉਕਤ ਨਿਯਮ ਅਨੁਸਾਰ ਸਜ਼ਾਵਾਂ ਦੇਣ ਦੀਆਂ ਸ਼ਕਤੀਆਂ ਡੈਲੀਗੇਟ ਕਰ ਦਿਤੀਆਂ ਹਨ। ਇਸ ਸਬੰਧੀ ਸਿੱਖਿਆ ਸ਼ਾਖਾ-6 ਤੋਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪਾਵਰਾਂ ਡੇਲੀਗੇਟ ਕਰਨ ਦਾ ਪੱਤਰ ਵੀ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ।