ਜੀ ਐੱਸ ਪੰਨੂ
ਪਟਿਆਲਾ 10 ਅਗਸਤ 2018 - ਪਟਿਆਲਾ ਪੁਲਿਸ ਨੇ ਇਕ ਅੰਨ੍ਹੇ ਕੱਤਲ ਦੀ ਗੁੱਥੀ ਸੁਲਝਾਈ ਇਹੋ ਜਹੀਆਂ ਵਾਰਦਾਤਾਂ ਨੂੰ ਸੁਲਝਾਣਾ ਸੌਖਾ ਨਹੀਂ ਹੈ ਜਿਸ ਲਈ ਪਟਿਆਲਾ ਸ਼ਹਿਰ ਦੀ ਪੁਲਿਸ ਨਾਮਨਾ ਖੱਟਣ ਵਿਚ ਵੀ ਅਗੇ ਹੈ ਅਕਸਰ ਬਡ਼ੀ ਉਮਰ ਦੀਆ ਔਰਤਾਂ ਪਿੰਡ ਵਿਚ ਆਪਣੇ ਘਰ ਤੋਂ ਬਾਹਰ ਗਰਮੀ ਦੇ ਦਿਨਾਂ ਵਿਚ ਸੋਅ ਜਾਂਦੀਆਂ ਹਨ ਸੋ ਪਿੰਡ ਦੋਣ ਕਲਾ ਜਿਲਾ ਪਟਿਆਲਾ ਦੀ 80 ਸਾਲਾਂ ਔਰਤ ਕਰਤਾਰ ਕੌਰ ਆਪਣੇ ਘਰ ਬਾਹਰ ਸੁਤੀ ਪਈ ਸੀ 25/26 .9.16 ਦੀ ਰਾਤ ਨੂੰ ਇਸ ਦਾ ਰੇਪ ਕੀਤਾ ਜਦੋ ਬਜ਼ੁਰਗ ਨੇ ਰੇਪ ਕਰਨ ਵਾਲੇ ਦੀ ਪਹਿਛਾਣ ਕਰ ਲਈ ਤਾ ਉਸ ਨੇ ਸਿਰ ਤੇ ਇਟ ਮਾਰ ਕੇ ਕਤਲ ਕਰ ਦਿੱਤਾ।
ਜਿਸ ਦਾ ਸਵੇਰੇ ਪਤਾ ਲਗਿਆ ਪਰ ਦੋਸ਼ੀ ਆਪਣੇ ਪੈਰਾਂ ਦੇ ਨਿਸ਼ਾਨ ਛਡ ਗਿਆ ਜਿਸ ਦਾ ਪਤਾ ਕਾਫੀ ਸਮਾਂ ਨਾ ਲਗਿਆ ਪਰ ਪਟਿਆਲਾ ਸਦਰ ਥਾਣੇ ਦੇ ਇੰਚਾਰਜ ਜਸਵਿੰਦਰ ਸਿੰਘ ਟਿਵਾਣਾ ਨੇ ਖੋਜ ਕਰਨੀ ਸ਼ੁਰੂ ਕੀਤੀ ਕਿਉਂਕਿ ਇਹ ਪੈਰਾਂ ਦੇ ਨਿਸ਼ਾਨ ਕੁੱਝ ਖਾਸ ਆਕਾਰ ਦੇ ਸਨ ਸੋ ਪਿੰਡ ਮੱਦਤ ਨਾਲ ਅਵਤਾਰ ਸਿੰਘ ਉਰਫ ਗੂੰਗਾ ਪੁੱਤਰ ਨੀਲਾ ਸਿੰਘ ਕੌਮ ਰਾਮਦਾਸੀਆ ਦੀ ਨਾਮਜਦਗੀ ਕੀਤੀ ਗਈ ਇਸ ਗੂੰਗਾ ਬਾਹਰ ਜਾ ਕੇ ਇਕ ਪਿੰਡ ਖੁਸਰਿਆਂ ਦੇ ਨਾਲ ਰਹਿਣ ਲੱਗ ਪਿਆ ਜਦੋ ਉਨ੍ਹਾਂ ਨੂੰ ਇਸ ਤੇ ਸ਼ੱਕ ਹੋਇਆ ਤਾ ਇਹ ਭੱਜ ਆਇਆ ਫੇਰ ਕਾਫੀ ਦੇਰ ਗੁਰਦੁਵਾਰੇ ਰਹਿਣ ਲਗ ਪਿਆ ਓਧਰ ਮਾਨਯੋਗ ਅਦਾਲਤ ਸੀ ਜੀ ਐਮ ਸ੍ਰੀ ਰਮਨ ਕੁਮਾਰ ਵਲੋਂ ਧਾਰਾ 82/83 ਤਹਿਤ ਪੀ ਓ ਕਰਾਰ ਦੇ ਦਿੱਤਾ ਗਿਆ ਪਰ ਇੰਸਪੇਟਰ ਜਸਵਿੰਦਰ ਸਿੰਘ ਟਿਵਾਣਾ ਨੇ ਪੜਤਾਲ ਜਾਰੀ ਰੱਖੀ , ਕੁੱਝ ਸਮਾਂ ਬਾਦ ਗੁਰਦੁਵਾਰੇ ਚੋ ਬਾਹਰ ਪੈਣ ਲੱਗ ਗਿਆ ਉਥੇ ਹੀ ਇਸ ਅਵਤਾਰ ਸਿੰਘ ਗੂੰਗੇ ਨੂੰ ਪਹਿਚਾਣਦਿਆ ਥਾਣਾ ਸਦਰ ਦੇ ਇੰਚਾਰਜ ਟਿਵਾਣਾ ਨੇ ਗ੍ਰਿਫਦਾਰ ਕੀਤਾ ,ਅਜਿਹੀ ਕਾਰਗੁਜਾਰੀ ਨਾਮਜਦਗੀ ਦੇਣ ਯੋਗ ਹੈ।ਅੱਜ ਇਹ ਸਾਰਾ ਖੁਲਾਸਾ ਡੀ ਐੱਸ ਪੀ ਗੁਰਦੇਵ ਸਿੰਘ ,ਏ ਐਸ ਆਈ ਕੌਰ ਸਿੰਘ ਅਤੇ ਹੋਰ ਕਰਮਚਾਰੀਆਂ ਦੀ ਪ੍ਰੈਸ ਕਾਨਫਰੰਸ ਦੀ ਮਜੂਦਗੀ ਵਿਚ ਕੀਤਾ ਗਿਆ।