ਪਟਿਆਲਾ, 11 ਅਗਸਤ 2018 - ਸਨੌਰ ਕੁੱਟਮਾਰ ਮਾਮਲੇ 'ਚ ਬੀਤੇ ਦਿਨੀਂ ਪੁਲਿਸ ਦਾ ਪੱਖ ਦਰਸਾਉਂਦੀ ਵੀਡੀੳ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਸੀ। ਜਿਸਤੋਂ ਬਾਅਦ ਸੋਸ਼ਲ ਮੀਡੀਆ 'ਤੇ ਬੁਹਤਿਆਂ ਨੇ ਨੌਜਵਾਨਾਂ ਨੂੰ ਇਸ ਘਟਨਾ ਵਿਚ ਬਰਾਬਰ ਦੇ ਭਾਗੀਦਾਰ ਦੱਸਿਆ।
ਪਰ ਹਾਲੀ ਹੀ 'ਚ ਇੰਨ੍ਹਾਂ ਨੌਜਵਾਨਾਂ ਦੀ ਮੇਡੀਕਲ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਦੋ ਨੌਜਵਾਨ, ਨਿਤਿਨ ਮਹਿਰਾ ਅਤੇ ਸਿੱਖ ਨੌਜਵਾਨ ਅਮਰਦੀਪ ਸਿੰਘ ਦੀ ਮੈਡੀਕਲ ਜਾਂਚ ਦੀ ਰਿਪੋਰਟ ਹੈ।ਇਸ ਰਿਪੋਰਟ 'ਚ ਸਾਫ ਸਾਫ ਲਿਖਿਆ ਹੈ ਕਿ ਕਿਵੇਂ ਉਨ੍ਹਾਂ ਦੇ ਅੰਦਰੂਨੀ ਸੱਟਾਂ ਲੱਗੀਆਂ ਸਨ ਅਤੇ ਗੁਪਤ ਅੰਗਾਂ 'ਤੇ ਵੀ ਸੱਟਾਂ ਲੱਗੀਆਂ ਹਨ।
ਮੈਡੀਕਲ ਰਿਪੋਰਟ ਹੇਠ ਨੱਥੀ ਹੈ :-