ਪਟਿਆਲਾ 18 ਅਗਸਤ 2018 (ਜੀ ਐੱਸ ਪੰਨੂ ) : ਐਸ.ਪੀ ਸਿਟੀ ਕੇਸਰ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਦੱਸਿਆ ਕਿ ਦੋਰਾਨ ਭਾਰੀ ਮਾਤਰਾ ਵਿੱਚ ਉਕਤ ਸੈਟਰ ਵਿੱਚੋ 7000 ਲੀਟਰ ਨਕਲੀ ਦੁੱਧ ,18 ਕੁਆਟਿਲ ਨਕਲੀ ਪਨੀਰ ,24 ਕੁਆਟਿੰਲ ਨਕਲੀ ਦੇਸੀ ਘੀ ,43 ਲੀਟਰ ਨਕਲੀ ਦੇਸੀ ਘੀ ਮਾਰਕਾ ਗੁਰੂਧਾਮ ,40 ਕਿਲੋ ਨਕਲੀ ਮੱਖਣ ,272 ਥੈਲੇ ਸੁਕਾ ਦੁੱਧ ਲੋਟਰ ਬਰੈਡ ,50 ਥੈਲੇ ਸੁਕਾ ਦੁੱੱਧ ਕੋਟਾ ਬਰੈਡ ,6700 ਫਰਜੀ ਲੋਗੋ ,ਕੈਮੀਕਲ 2280 ਲੀਟਰ ,300ਪੈਕਟ ਫੈਨਾ ਸਰਫ ,15ਥੈਲੇ ਕਾਸਟਿੰਗ ਸੋਡਾ ,120 ਕਿਲੋ ਫਟਕੜੀ,4 ਲੱਖ ਰੁਪਏ ਕਰੰਸੀ ਨੋਟ,ਇੱਕ ਕੈਸ਼ ਗਿਣਤੀ ਕਰਨ ਵਾਲੀ ਮਸ਼ੀਨ ਅਤੇ ਮਾਲ ਦੀ ਢੋਆ ਢੁਆਈ ਕਰਨ ਲਈ 7ਵਹੀਕਲ ਛੋਟੇ ਵੱਡੇ ਬ੍ਰਾਮਦ ਕੀਤੇ ਗਏ ਹਨ ।ਅਨਿਲ ਕੁਮਾਰ ਪੁਤਰ ਰਾਮ ਵਾਸੀ ਜਗਜੀਤ ਕਲੋਨੀ ਦੇਵੀਗੜ ਜਿਲਾ ਪਟਿਆਲਾ ਅਤੇ ਜੈ ਭਗਵਾਨ ਪੁੱਤਰ ਮਹਿੰਦਰ ਵਾਸੀ ਪਿੰਡ ਬਾਉਪੁਰ ਥਾਣਾ ਚੀਕਾ ,ਜਿਲਾ ਕੈਥਲ ,ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ,ਜਿਹਨਾ ਦਾ 2 ਦਿਨ ਦਾ ਪੁਲਿਸ ਰਿਮਾਡ ਹਾਸਲ ਕਰਕੇ ਦੋਸ਼ੀਆ ਪਾਸੋ ਬਹੁਤ ਹੀ ਡੁੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ।
ਐਸ.ਪੀ ਸਿਟੀ ਕੇਸਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਦੋਸ਼ੀਆ ਨੇ ਹੈਰਾਨੀਜਨਕ ਖੁਲਾਸੇ ਕੀਤੇ ਹਨ ਕਿ ਦੋਸ਼ੀ ਅਨਿਲ ਕੁਮਾਰ ਪਹਿਲਾ ਕੁਰਕਸ਼ੇਤਰ ਹਰਿਆਣਾ ਵਿਖੇ ਰਹਿੰਦਾ ਸੀ ਅਤੇ ਦੁੱਧ ਪਾਉਣ ਦਾ ਕੰਮ ਕਰਦਾ ਸੀ।ਸਾਲ 2014 ਵਿੱਚ ਇਹ ਕਸਬਾ ਦੇਵੀਗੜ ਜਿਲਾ ਪਟਿਆਲਾ ਵਿਖੇ ਰਹਿਣ ਲੱਗ ਪਿਆ ,ਜਿਸ ਨੇ ਸਿੰਗਲਾ ਮਿਲਕ ਚਿਲਿੰਗ ਸੈਟਰ ਪਿੰਡ ਮਿਹੋਣ ਵਿਖੇ ਖੋਲ ਲਿਆ ,ਜਿਸ ਨੇ ਹੈਲਥ ਮਹਿਕਮੇ ਨਾਲ ਸਾਜ ਬਾਜ ਹੋਕੇ ਸੈਟਰ ਵਿੱਚ ਨਕਲੀ ਪਨੀਰ ,ਦੁੱਧ ,ਮੱਖਣ ਅਤੇ ਦੇਸੀ ਘਿਉ ਤਿਆਰ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ।ਨਕਲੀ ਪਨੀਰ ਇਹ ਫਰਾਈਵਿਲ ਰਿਫਾਇੰਡ ਤੇਲ ,ਨਾਲ ਸਪਰੇਟਾ ਦੁੱਧ ਮਿਕਸ ਕਰਕੇ ਪਨੀਰ ਤਿਆਰ ਕਰਦਾ ਸੀ ,ਇੱਕ ਮਹੀਨੇ ਵਿੱਚ 500 ਤੋ 800ਟੀਨ ਰਿਫਾਇੰਡ ਤੇਲ ਪਨੀਰ ਬਣਾਉਣ ਲਈ ਇਸਤੇਮਾਲ ਕਰਦਾ ਸੀ ।ਇਹ ਰਿਫਾਇੰਡ ਤੇਲ ਤਕਰੀਬਨ 7 ਤੋ 8 ਲੱਖ ਵਿੱਚ ਪੈਦਾ ਸੀ ।ਇਹ ਤੇਲ ਇਹ ਹਨੂੰਮਾਨ ਸੂਗਰ ਏਜੰਸੀ,ਚੀਕਾ ਪਾਸੋ ਖਰੀਦ ਕਰਦਾ ਸੀ ।ਜੋ ਇੱਕ ਟੀਨ ਦੀ ਕੀਮਤ ਕਰੀਬ 1380 ਰੁਪਏ,ਮਾਰਕਾ ਫਰਾਈਵਿਲ ਇਸ ਨੂੰ ਮਿਲਦੀ ਸੀ ।
ਜੋ ਇਹ ਪਨੀਰ ਇਸ ਨੂੰ ਕਰੀਬ 120 ਰੁਪਏ ਪ੍ਰਤੀ ਕਿਲੋ ਪੈਂਦਾ ਸੀ ਅਤੇ ਇਹ ਅੱਗੇ ਡੈਰੀ ਅਤੇ ਵੱਡੀਆ ਦੁਕਾਨਾ ਨੂੰ 150 ਰੁਪਏ ਪ੍ਰਤੀ ਕਿਲੋ ਵੇਚਦਾ ਸੀ ਅਤੇ ਅੱਗੇ ਡੈਰੀਆ ਵਾਲੇ ਦੁਕਾਨਦਾਰ ਪਨੀਰ ਨੂੰ ਕਰੀਬ 250 ਰੁਪਏ ਪ੍ਰਤੀ ਕਿਲੋ ਵੇਚਦੇ ਸਨ ,ਜੋ ਇਸ ਤਰਾ ਨਾਲ ਇਹ ਅਤੇ ਡੈਰੀਆ ਅਤੇ ਦੁਕਾਨਦਾਰ ਲੋਕਾ ਦੀ ਸਿਹਤ ਅਤੇ ਜੇਬ ਨਾਲ ਖਿਲਵਾੜ ਕਰਦੇ ਸਨ ,ਜੋ ਇਹ ਪਨੀਰ ਪਟਿਆਲਾ ,ਰਾਜਪੁਰਾ ,ਚਮਕੋਰ ਸਾਹਿਬ ,ਸਾਹਨੇਵਾਲ ,ਚੀਕਾ ,ਕੁਰਕਸੇਤਰ ,ਸ਼ਾਹਬਾਦ ,ਕੁਰਾਲੀ ਵਿੱਚ ਸਪਲਾਈ ਕਰਦਾ ਸੀ ।ਜਿਹਨਾ ਦੀ ਅਲੱਗ ਲਿਸਟ ਦਿੱਤੀ ਜਾ ਰਹੀ ਹੈ ,ਜਿਹਨਾ ਦੇ ਖਿਲਾਫ ਵੀ ਕਾਰਵਾਈ ਅਗਰ ਇਸ ਮੁੱਕਦਮੇ ਵਿੱਚ ਬਣਦੀ ਹੋਈ ਤਾ ਕੀਤੀ ਜਾਵੇਗੀ ਇਸ ਲਈ ਕਾਨੂੰਨੀ ਰਾਏ ਹਾਸਲ ਕੀਤੀ ਜਾ ਰਹੀ ਹੈ ਅਗਰ ਬਣਦਾ ਹੋਇਆ ਤਾ ਹੋਰ ਵੱਖਰਾ ਕੇਸ ਦਰਜ ਕਰਨਾ ਪਿਆ ਤਾ ਕੀਤਾ ਜਾਵੇਗਾ ।
ਜੋ ਇਹ ਹੈਲਥ ਡਿਪਾਰਟਮੈਂਟ ਨਾਲ ਸਾਜ ਬਾਜ ਸਨ ,ਜੋ ਇਹ ਪਹਿਲਾ ਘੁੰਮਾਣ ਡੈਰੀ ਦੇ ਮਾਲਕ ਸੁਖਵਿੰਦਰ ਸਿੰਘ ਰਾਹੀ ਅਤੇ ਹੁਣ ਬਲਦੇਵ ਸ਼ਰਮਾ ਡੈਰੀ ਵਾਲੇ ਰਾਹੀ ਸਿਹਤ ਵਿਭਾਗ ਦੇ ਕਰਮਚਾਰੀਆ ਨੂੰ 5000 ਰੁਪਏ ਪ੍ਰਤੀ ਮਹੀਨਾ ਦਿੰਦਾ ਸੀ ।ਇਥੇ ਇਹ ਵੀ ਦੱਸਣਯੋਗ ਹੈ ਕਿ ਇਹ 10000 ਰੁਪਏ ਪ੍ਰਤੀ ਸੈਪਲ ਘੁੰਮਾਣ ਡੈਰੀ ਦੇ ਮਾਲਕ ਸੁਖਵਿੰਦਰ ਸਿੰਘ ਅਤੇ ਬਲਦੇਵ ਸ਼ਰਮਾ ਰਾਹੀ ਸਿਹਤ ਮਹਿਕਮੇ ਨੂੰ ਦਿੰਦੇ ਸਨ ਤੇ ਅੱਗੋ ਸੈਪਲ ਸਟੇਟ ਫੂਡ ਲੈਬ ਖਰੜ ਪਾਸੋ ਪਾਸ ਕਰਾਉਦੇ ਸਨ ,ਕਦੇ ਕਦੇ ਇੱਕ ਅੱਧ ਸੈਪਲ ਫੇਲ ਵੀ ਕਰਵਾ ਲੈਦੇ ਸਨ ।ਇਥੇ ਇਹ ਵੀ ਪਤਾ ਲਗਿਆ ਹੈ ਕਿ ਪੁਲਿਸ ਛਾਪੇ ਤੋਂ ਇਕ ਦਿਨ ਪਹਿਲਾ ਸਹਿਤ ਵਿਭਾਗ ਅਧਿਕਾਰੀ ਫੈਕਟਰੀ ਵਿਚ ਆ ਕੇ ਵੀ ਗਿਆ ਸੀ। ਇਸ ਸਬੰਧੀ ਉੱਚ ਅਫਸਰਾ ਰਾਹੀ ਮਹਿਕਮਾ ਸਿਹਤ ਨੂੰ ਉਸ ਦੇ ਕਰਮਚਾਰੀਆ ਦੇ ਖਿਲਾਫ ਕਾਰਵਾਈ ਹਿੱਤ ਲਿਖਿਆ ਜਾ ਰਿਹਾ ਹੈ ਪਰ ਹੈਲਥ ਮਿਨਿਸਟ੍ਰੀ ਇਸ ਸ਼ਹਿਰ ਦੀ ਹੋ ਕੇ ਵੀ ਚੁੱਪ ਹੈ ਮੁੱਖ ਮੰਤਰੀ ਦਾ ਸ਼ਹਿਰ ਮਨੁੱਖਾ ਦੀ ਜਾਨ ਲੇਵਾ ਖ਼ਬਰ ਨੇ ਹਿਲਾ ਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਇਹ ਗੱਲ ਵੀ ਪਤਾ ਲਗੀ ਹੈ ਕਿ ਇਸ ਦੇ ਪਿਛੇ ਇਕ ਹੋਰ ਈਮਾਨਦਾਰ ਵੱਡੇ ਅਧਿਕਾਰੀ ਦਾ ਹੱਥ ਹੈ ਉਸ ਨੇ ਹੈਲਥ ਵਿਭਾਗ ਤੇ ਇਤਬਾਰ ਨਾ ਕਰਕੇ ਪੁਲਿਸ ਨੂੰ ਜਾਣਕਾਰੀ ਦਿਤੀ ਕਿਉਂਕਿ ਹੈਲਥ ਵਿਭਾਗ ਜਾ ਕੇ ਆਉਣ ਦੇ ਬਾਦ ਵੀ ਕੁੱਝ ਨਾ ਕੀਤਾ ਪਰ ਐੱਸ ਐੱਸ ਪੀ ਪਟਿਆਲਾ ਗੱਲ ਨੂੰ ਸੱਮਝਦੇ ਹੋਵੇ ਦਿਆਨਤਦਾਰੀ ਨਾਲ ਸਵੇਰੇ 5ਵਜੇ ਤੋਂ ਹੀ ਫੈਕਟਰੀ ਦੀ ਸਾਦੇ ਕੱਪੜਿਆਂ ਨਾਕਾ ਬੰਦੀ ਕਰਵਾਈ ਗਈ ਤਾ ਜੋ ਪਤਾ ਲੱਗ ਸੱਕੇ ਕਿ ਕੋਈ ਦੋਜ਼ੀ ਦੁੱਧ ਪੌਣ ਆਓਂਦਾ ਹੈ ਜਾ ਨਹੀਂ ਇਥੁ ਤੱਕ ਕਿ ਸਬੰਧਤ ਡੀ ਐੱਸ ਪੀ ਨੂੰ ਛਾਪੇ ਦੀ ਭਿਣਕ ਨਹੀਂ ਪੈਣ ਦਿੱਤੀ ਤੇ ਮੋਕੇ ਤੇ ਹੀ ਟੈਲੀਫੋਨ ਕਰਕੇ ਬੁਲਾਇਆ ਗਿਆ। ਹੈਲਥ ਵਿਭਾਗ ਵੀ ਮੌਕੇ ਤੇ ਪਹੁਚਿਆ। ਐੱਸ ਐੱਸ ਪੀ ਦੀ ਸੂਝ ਕਿ ਉਹ ਆਪਣੇ ਨਾਲ ਪਟਿਆਲਾ ਦਾ ਸਾਰਾ ਮੀਡਿਆ ਆਪਣੇ ਨਾਲ ਲੈਕੇ ਗਏ ਸਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਜੋ ਇਸ ਦੇ ਚਿਲਿੰਗ ਸੈਟਰ ਵਿੱਚ ਪਨੀਰ ਬਣਾਉਣ ਅਤੇ ਹੋਰ ਦੁੱਧ ਨਾਲ ਸਬੰਧਤ ਪਦਾਰਥ ਬਣਾਉਦੇ ਸਮੇ ਕੈਮੀਕਲ ,ਸਿਰਕਾ ,ਤੇਜਾਬ ,ਡਿਟੈਰਜੈਂਟ ਅਤੇ ਬਰਤਨਾ ਦੀ ਸਫਾਈ ਲਈ ਵਰਤੇ ਜਾਦੇ ਕੈਮੀਕਲ ਨੂੰ ਇਹ ਪਹਿਲਾ ਚਿਲਿੰਗ ਸੈਟਰ ਦੇ ਨਾਲ ਅਪਣੇ ਖਾਲੀ ਪਲਾਟ ਵਿੱਚ ਖੁੱਲਾ ਛੱਡਦਾ ਸੀ ,ਜੋ ਕੰਮ ਵੱਧਣ ਕਾਰਨ ਇਹ ਪ੍ਰਦੁਸ਼ਤ ਪਦਾਰਥ ਉਸ ਪਲਾਟ ਵਿੱਚ ਠੀਕ ਤਰਾ ਨਾਲ ਜਜਬ ਨਹੀ ਹੋ ਰਿਹਾ ਸੀ ।ਫਿਰ ਇਸ ਨੇ ਇਸੇ ਪਲਾਟ ਵਿੱਚ ਡੀਪ ਡਿਸਚਾਰਜ ਬੋਰ ਲਗਵਾਇਆ ,ਜਿਸ ਰਾਹੀ ਇਹ ਵਰਤਿਆ ਹੋਇਆ ਸਾਰਾ ਕੈਮੀਕਲ ਅਤੇ ਹੋਰ ਜਹਿਰੀਲੇ ਪਦਾਰਥ ਧਰਤੀ ਦੇ ਪਾਣੀ ਵਿੱਚ ਮਿਲਾ ਰਿਹਾ ਸੀ ,ਜਿਸ ਨਾਲ ਧਰਤੀ ਹੇਠਲਾ ਪਾਣੀ ਜਹਿਰੀਲਾ ਹੋ ਰਿਹਾ ਸੀ ।ਜੋ ਇਸ ਸਬੰਧੀ ਪ੍ਰਦੂਸ਼ਣ ਬੋਰਡ ਨੂੰ ਅਨਿਲ ਕੁਮਾਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਲਈ ਅਲੱਗ ਲਿਖਕੇ ਭੇਜਿਆ ਜਾ ਰਿਹਾ ਹੈ ।ਇਸ ਦੀ ਪੁਛਗਿੱਛ ਤੋ ਜਿਹੜੇ-ਜਿਹੜੇ ਵਿਅਕਤੀਆ ਦੇ ਨਾਮ ਸਾਹਮਣੇ ਆਉਣਗੇ ਉਹਨਾ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ।ਇਸ ਦਾ ਹੋਰ ਰਿਮਾਡ ਲੈਕੇ ਡੁੰਘਾਈ ਨਾਲ ਤਫਤੀਸ਼ ਕਰਕੇ ਸਾਰੇ ਗੋਰਖਧੰਦੇ ਦੀ ਤਹਿ ਤੱਕ ਜਾਇਜਾ ਲਿਆ ਜਾਵੇਗਾ ਤੇ ਜਿਹੜਾ ਵੀ ਦੋਸ਼ੀ ਸਾਹਮਣੇ ਆਵੇਗਾ ਉਸ ਨੂੰ ਬਖਸ਼ੀਆ ਨਹੀ ਜਾਵੇਗਾ ।ਇਕ ਗੱਲ ਹੋਰ ਸਾਮਣੇ ਆਈ ਹੈ ਕੇ ਇਹ ਜੋ ਸਟਿੱਕਰ ਵਰਤਦਾਸੀਉਸਉਤੇਮਨੋਫੈਕਚਰਦਾਐਡਰੈੱਸਨਹੀਂਦਿੰਦਾਸੀਬਲਕਿਮਾਰਕੇਟਿਡਅਤੇਪੈਕੇਡ ਬਾਈ ਦਾ ਐਡਰੈੱਸ ਹਰਿਆਣਾ ਦਾ ਦਿੱਤਾ ਹੋਇਆ ਹੈ (ਫੋਟੋ)ਲਾਇਸੈਂਸ ਦਾ ਨੰਬਰ ਸਟਿੱਕਰ ਜਰੂਰ ਹੈ ਸਹੀ ਹੈ ਜਾ ਨਹੀਂ ਹੈ ਇਹ ਦੇਖਣ ਦੀ ਲੋੜ ਹੈ।
(ਫੋਟੋ) ਸਟਿੱਕਰ
ਅਨਿਲ ਕੁਮਾਰ ਨਿਮਨਲਿਖਤ ਵਿਅਕਤੀਆ ਨੂੰ ਸਪਲਾਈ ਕਰਦਾ ਸੀ :-
ਸ:ਨੰ ਦੁਕਾਨਦਾਰ ਦਾ ਨਾਮ ਤੇ ਜਗ੍ਹਾ
੧. ਪੰਮੀ ਪੂਰੀਆ ਵਾਲਾ (ਦਾਲ ਦਲੀਆ ਚੋਕ)
੨. ਸ਼ਿਵਾ ਲੱਸੀ (ਸ਼ੇਰਾ ਵਾਲਾ ਗੇਟ ਪਟਿਆਲਾ)
੩. ਚਾਵਲਾ ਡੈਰੀ (ਅਨਾਰਦਾਨਾ ਚੋਕ)
੪. ਕੇ.ਡੀ ਮਿਲਕ ਸਟੋਰ (ਫੋਕਲ ਪੁਆਇੰਟ)
੫. ਬਲਦੇਵ ਸ਼ਰਮਾ (ਸਨੋਰੀ ਅੱਡਾ)
੬. ਰਾਜੂ ਪਟਿਆਲਾ (ਹੀਰਾ ਬਾਗ)
੭. ਪੰਜਾਬ ਡੈਰੀ+ ਸਮਸ਼ੇਰ ਡੈਰੀ (ਦੇਵੀਗੜ)
੮. ਰਾਣਾ (ਚਮਕੋਰ ਸਾਹਿਬ)
੯. ਪੰਜਾਬੀ ਸ਼ੁਧ ਡੈਰੀ (ਸਾਹਨੇਵਾਲ)
੧੦. ਹਰੀਸ਼ (ਟੀਚਰ ਕਲੋਨੀ ਰਾਜਪੁਰਾ)
੧੧. ਸ਼ਿਵਾਲਕ ਫੂਡ ਲਿਮਿ(ਕੁਰਾਲੀ)
੧੨. ਮਾਰਕਾਂਡਾ ਡੈਰੀ (ਸ਼ਾਹਬਾਦ )
੧੩. ਧਰਮਪਾਲ ਕੈਟਰ (ਕੁਰਕਸ਼ੇਤਰ)
੧੪. ਰਾਮ ਸ਼ਰਨ ਡੈਰੀ (ਕੁਰਕਸ਼ੇਤਰ)
੧੫. ਅਰੋੜਾ ਡੈਰੀ (ਕੁਰਕਸ਼ੇਤਰ)