ਪਟਿਆਲਾ 22 ਅਗਸਤ 2018 (ਜੀ ਐਸ ਪੰਨੂ)
ਕਰਨਾਟਕ ਦੇ ਬੰਗਲੌਰ ਸ਼ਹਿਰ ਦੇ ਰਹਿਣ ਵਾਲੇ ਮਹਾਂਦੇਵ ਰੈਡੀ ਉਰਫ਼ ਅਮਨਦੀਪ ਸਿੰਘ ਖ਼ਾਲਸਾ ਦੇਸ਼ ਦੇ ਛੱਬੀ ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਦੀ ਧਾਰਮਿਕ ਅਸਥਾਨਾਂ ਦੀ ਸਾਇਕਲ ਯਾਤਰਾ ਕਰਦਿਆਂ ਅੱਜ ਗੁਰਦੁਵਾਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਨਮਸਤਕ ਹੋਏ | ਗਿੰਨੀਜ਼ ਬੁੱਕ ਆਫ਼ ਰਿਕਾਰਡ ਵਿਚ ਅਪਣਾ ਨਾਮ ਦਰਜ ਕਰਵਾ ਚੁੱਕੇ ਅਮਨਦੀਪ ਸਿੰਘ ਖ਼ਾਲਸਾ ਹੁਣ ਤੱਕ ਸਾਇਕਲ ਉੱਪਰ 26 ਸੂਬਿਆਂ ਦੇ ਵੱਖਵੱਖ ਸ਼ਹਿਰਾਂ ਦੀ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਦਿਆਂ 216000ਕਿੱਲੋਮੀਟਰ ਸਫ਼ਰ ਤਹਿ ਕਰ ਚੁੱਕੇ ਹਨ |
ਪੱਤਰਕਾਰਾਂ ਟੀਮ ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਅੰਮਿ੍ਤ ਛੱਕ ਸਿੰਘ ਸੱਜ ਗਿਆ ਅਤੇ 1 ਜਨਵਰੀ 2008 ਤੋਂ ਵਿਸ਼ਵ ਅਮਨ ਸ਼ਾਂਤੀ ਅਤੇ ਭਾਈ ਚਾਰਕ ਸਾਂਝ ਪੈਦਾ ਕਰਨ ਲਈ ਸਾਈਕਲ ਯਾਤਰਾ ਅਰੰਭ ਕੀਤੀ | ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਛੱਬੀ ਰਾਜਾਂ ਦੇ ਵੱਖ ਵੱਖ ਸਕੂਲਾਂ ਕਾਲਜਾਂ 'ਚ ਨਸ਼ਿਆਂ ਦੇ ਖਲਾਫ਼ ਪ੍ਰਚਾਰ ਕਰ ਰਿਹਾ ਹੈ | ਅਮਨਦੀਪ ਸਿੰਘ ਖ਼ਾਲਸਾ ਪਟਿਆਲਾ ਦੇ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਐਸ ਜੀ ਪੀ ਸੀ ਵਲੋਂ ਸਿਰਪਾਓ ਭੇਟ ਕੀਤਾ |
ਇਸ ਮੌਕੇ ਐਸ ਜੀ ਪੀ ਸੀ ਮੇਬਰ ਜਰਨੈਲ ਸਿੰਘ ਕਰਤਾਰਪੁਰ,ਮੈਨੇਜਰ ਕਰਨੈਲ ਸਿੰਘ ਨਾਭਾ,ਹਰਦੀਪ ਸਿੰਘ ,ਮਨਜੀਤ ਸਿੰਘ, ਗੁਰਪ੍ਰੀਤ ਸਿੰਘ,ਮਨਪ੍ਰੀਤ ਸਿੰਘ ਲੌਂਗੋਵਾਲ, ਆਦਿ ਮੌਜੂਦ ਸਨ |