ਜੀ ਐੱਸ ਪੰਨੂ
ਪਟਿਆਲਾ, 3 ਸਤੰਬਰ 2018-
ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਮੋਕੇ ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਅਤੇ ਜਿਲਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਾਂਗਰਸ ਬਰਗਾੜੀ ਕਾਂਡ ਨੂੰ ਲੈ ਕੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰੇ ਤੇ ਪੰਜਾਬ ਦੀ ਜਨਤਾ ਨੂੰ ਸੱਚ ਦਿਖਾਉਣ ਦੀ ਜੂਰਤ ਕਰੇ ਮੀਟਿੰਗ ਵਿਚ ਕਾਂਗਰਸ ਦੇ ਬਦਲਾ ਲਊ ਰਵੱਈਏ ਦੀ ਤਿੱਖੀ ਨਿੰਦਾ ਵੀ ਕੀਤੀ ਗਈ ।
ਰੱਖੜਾ ਨੇ ਆਖਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਇਕ ਜਾਅਲੀ ਕਮਿਸ਼ਨ ਦੀ ਜ਼ਰੀਏ ਸਾਰੀ ਪੰਜਾਬ ਦੀ ਜਨਤਾ ਨੂੰ ਮੂਰਖ ਬਨਾਉਣ ਦੀ ਕੋਸ਼ਿਸ ਕਰ ਰਹੀ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਇਹ ਕਮਿਸ਼ਨ ਕਾਂਗਰਸਦੀ ਕਠਪੁਤਲੀ ਸੀ ਜਿਸ ਨੂੰ ਬਨਾਉਣ ਵੇਲੇ ਹੀ ਕੈਪਟਨ ਅਮਰਿੰਦਰ ਨੇ ਆਪਣੇ ਦੋਸਤ ਜਸਟਿਸ ਰਣਜੀਤ ਸਿੰਘ ਨੂੰ ਇਸ ਕਮਿਸ਼ਨ ਦਾ ਮੁਖੀ ਲਗਾਇਆ ਸੀ । ਉਨਾ ਕਿਹਾ ਕਿ ਕਮਿਸਨ ਨੇ ਜਾਅਲੀ ਰਿਪੋਰਟ ਤਿਆਰ ਕਰਕੇਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਖੁਸ਼ ਕਰ ਲਿਤਾ ਹੈ ਪਰ ਪੰਜਾਬ ਦੇ ਲੋਕਾ ਕਾਂਗਰਸ ਦੀ ਇਸ ਹਰਕਤ ਤੋ ਉਦਾਸ ਹਨ। ਉਨਾ ਕਿਹਾ ਕਿ ਅਕਾਲੀ ਦਲ ਨੇ ਹਮੇਸਾਂ ਹੀ ਪੰਥਕ ਪਾਰਟੀ ਹੋਣ ਦਾ ਰੋਲ ਅਦਾ ਕੀਤਾ ਹੈ ਤੇ ਕਰਦੀਰਹੇਗੀ ।
ਰੱਖੜਾ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਸਰਕਾਰ ਲੋਕਾਂ ਨੂੰ ਗੁੰਮਰਾਹ ਤੇ ਗੁੰਮਰਾਹ ਕਰਦੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਝੂਠੇ ਲੋਕਾਂ ਨੂੰ ਸਿਰਫ ਇਕ ਵਾਰ ਮੋਕਾ ਦਿੰਦੇ ਹਨ ਤੇ ਮੁੜ ਕੇ ਘਰੇ ਬੈਠਾ ਦਿੰਦੇ ਹਨ । ਉਹਨਾਂਕਿਹਾ ਕਿ ਸ੍ਰੋਮਣੀ ਅਕਾਲੀ ਦਲ ਲੋਕਾਂ ਦੇ ਹਿੱਤਾਂ ਤੇ ਡਟ ਕੇ ਪਹਿਰਾ ਦੇਵੇਗਾ