ਪਟਿਆਲਾ 11 ਸਤੰਬਰ 2018 (ਜੀ ਐਸ ਪੰਨੂ)
ਉਪਕਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਕਲਾ ਭਵਨ ਆਡੀਟੋਰੀਅਮ ਵਿਖੇ ਮੁਨਸੀ ਪ੍ਰੇਮਚੰਦ ਦੀ ਕਹਾਣੀ ਦਾ ਨਾਟਕੀ ਰੂਪਾਂਤਰ ਲਾਟਰੀ ਪੇਸ਼ ਕੀਤਾ ਗਿਆ| ਜਿਸਦਾ ਨਾਟਕੀ ਰੂਪਾਂਤਰ ਅਤੇ ਨਿਰਦੇਸ਼ਨ ਰੰਗਮੰਚ ਦੇ ਉੱਘੇ ਰੰਗਕਰਮੀ ਡਾ. ਲੱਖਾ ਲਹਿਰੀ ਨੇ ਕੀਤਾ| ਲੱਗਭਗ ਸੌ ਸਾਲ ਪਹਿਲਾਂ ਲਿਖੀ ਇਸ ਕਹਾਣੀ ਨੂੰ ਹਲਕੇ ਫੁਲਕੇ ਅੰਦਾਜ ਅਤੇ ਵਿਅੰਗਮਈ ਸ਼ੈਲੀ ਵਿੱਚ ਪੇਸ਼ ਕੀਤਾ ਗਿਆ| ਨਾਟਕ ਇਨਸਾਨ ਦੀ ਅੰਦਰਲੀ ਲਾਲਸਾ ਨੂੰ ਬਾਖੂਬੀ ਬਿਆਨ ਕਰਦਾ ਹੈ ਕਿ ਮਨੁੱਖ ਦੀ ਰਾਤੋ ਰਾਤ ਅਮੀਰ ਬਨਣ ਦੀ ਲਾਲਸਾ ਆਦਮੀ ਤੋਂ ਕੀ ਕੀ ਕਰਵਾਉਂਦੀ ਹੈ| ਕਿਵੇਂ ਲਾਟਰੀ ਦੀ ਇਕ ਟਿਕਟ ਇਨਸਾਨ ਦੀਆਂ ਲਾਲਸਾਵਾਂ ਜਗਾਉਂਦੀ ਹੋਈ ਅੰਧ ਵਿਸ਼ਵਾਸ਼ ਵੱਲ ਧਕਦੀ ਹੈ ਅਤੇ ਸਾਡੇ ਪਵਿੱਤਰ ਰਿਸਤੇਇਆ ਨੂੰ ਵੀ ਗੰਧਲਾ ਕਰਕੇ ਰੱਖ ਦਿੰਦੀ ਹੈ| ਕੋਈ ਪੈਸੇ ਲਈ ਸਰੀਰਕ ਕਸ਼ਟ ਝੱਲ ਰਿਹਾ ਹੈ, ਕੋਈ ਮਾਨਸਿਕ ਪ੍ਰੇਸ਼ਾਨੀ ਸਹੇੜ ਰਿਹਾ ਹੈ| ਇੱਥੋਂ ਤੱਕ ਕਿ ਮਨੁੱਖ ਧਰਮ ਨੂੰ ਵੀ ਆਪਣੀਆਂ ਲਾਲਸਾਵਾਂ ਅਤੇ ਸਵਾਰਥ ਲਈ ਵਰਤਣ ਤੋਂ ਗੁਰੇਜ ਨਹੀਂ ਕਰਦਾ| ਨਾਟਕ ਅੰਤ ਤੱਕ ਦਰਸ਼ਕਾ ਦਾ ਮਨੋਰੰਜਨ ਕਰਦਾ ਆਪਣੇ ਨਾਲ ਜੋੜੀ ਰੱਖਦਾ ਹੈ ਤੇ ਆਪਣਾ ਸੰਦੇਸ਼ ਦੇਣ ਵਿੱਚ ਸਫਲ ਹੁੰਦਾ ਹੈ| ਹਰਮੀਤ ਭੁੱਲਰ ਦੇ ਰੋਸ਼ਨੀ ਪ੍ਰਬੰਧ ਨੇ ਨਾਟਕ ਵਿਚਲੇ ਮੂਡ ਅਤੇ ਵਾਤਾਵਰਣ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਈ| ਸੰਗੀਤ ਉਸਤਾਦ ਉਜਾਗਰ ਅੰਟਾਲ ਨੇ ਕੰਪੋਜ ਕੀਤਾ ਜਿਸਨੂੰ ਅਰਸ਼ ਦੀਪ , ਪਰਗਟ ਗੁਰਾਇਆ, ਗਿੰਦਰ,ਪੁਸ਼ਪਿੰਦਰ ਅਤੇ ਸਹਿਰਾਬ ਨੇ ਆਪਣੀਆਂ ਮਿਠੀਆਂ ਅਤੇ ਸੁਰੀਲੀਆਂ ਆਵਾਜਾ ਰਾਹੀ ਦਰਸ਼ਕਾ ਨੂੰ ਬੰਨੀ ਰੱਖਿਆ ਅਤੇ ਸ਼ਬਦੀਸ਼ ਦੇ ਗੀਤਾਂ ਨੇ ਨਾਟਕ ਦੀ ਵਿਆਖਿਆ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ| ਜਿੰਨਾਂ ਅਦਾਕਾਰਾਂ ਨੇ ਆਪਣੀ ਅਦਾਕਾਰੀ ਨਾਲ ਕਹਾਣੀ ਦੇ ਪਾਤਰਾਂ ਨੂੰ ਮੰਚ ਤੇ ਜੀਵੰਤ ਕੀਤਾ ਉਹਨਾਂ ਵਿੱਚ ਜੱਸੀ ਸੱਗੂ, ਵਿਪੁਲ ਅਹੂਜਾ, ਰਛਪਾਲ ਸ਼ਰਮਾ , ਕਰਮਨ ਕੌਰ, ਰਵੀ ਸੋਥਾ, ਜਸ਼ਨਪ੍ਰੀਤ , ਸ਼ਾਹੀ ਸੋਹੀ, ਅਮਨਦੀਪ ਕੌਰ, ਹਿਮਾਂਸ਼ੁ ਕਾਕੂ, ਸੁਰਜੀਤ ਆਦਿ ਸ਼ਾਮਿਲ ਹਨ| ਨਾਟਕ ਦੇ ਕਸਟਿਊਮ ਡਿਜਾਈਨਰ ਅਤੇ ਸਹਿ ਨਿਰਦੇਸ਼ਕ ਡਾ. ਇੰਦਰਜੀਤ ਕੌਰ ਨੇ ਆਪਣੀ ਕਲਪਨਾ ਸ਼ਕਤੀ ਨਾਲ ਅਦਾਕਾਰਾਂ ਨੂੰ ਪਾਤਰਾਂ ਦੇ ਰੂਪ ਵਿੱਚ ਤਬਦੀਲ ਕੀਤਾ| ਉਪਕਾਰ ਦੇ ਪ੍ਰਧਾਨ ਕੁਲਦੀਪ ਸਿੰਘ ਮੁਹੱਬਤਪੁਰ ਨੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾ ਦਾ ਧੰਨਵਾਦ ਕੀਤਾ| ਡਾ. ਤਾਰਾ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਨਾਟਕ ਅਤੇ ਉਪਕਾਰ ਦੇ ਸਾਰੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਸਲਾਗਾ ਕਰਦੇ ਕਿਹਾ ਕਿ ਅਜੋਕੇ ਸਮੇਂ ਵਿੱਚ ਅਜਿਹੇ ਨਾਟਕਾਂ ਦੀ ਵਧੇਰੇ ਲੋੜ ਹੈ, ਜਦੋਂ ਕਿ ਲੋਕ ਪੈਸੇ ਦੀ ਲਾਲਸਾ ਵਿੱਚ ਅੰਨੇ ਹੋਕੇ ਹਰ ਰਿਸ਼ਤੇ ਨੂੰ ਪਲੀਤ ਕਰ ਰਹੇ ਹਨ| ਉਹਨਾਂ ਨੇ ਪ੍ਰੇਮਚੰਦ ਦੀ ਦੂਰ ਦ੍ਰਿਸ਼ਟੀ ਦੀ ਵੀ ਪ੍ਰਸੰਸਾ ਕਰਦੇ ਕਿਹਾ ਕਿ ਸੌ ਸਾਲ ਪਹਿਲਾਂ ਹੀ ਅੱਜ ਦੇ ਹਾਲਾਤ ਨੂੰ ਭਾਂਪ ਲਿਆ ਸੀ| ਨਾਟਕ ਦੇਖਕੇ ਲੱਗਦਾ ਹੀ ਨਹੀਂ ਕਿ ਇਹ ਕਹਾਣੀ ਐਨੇ ਸਾਲ ਪੁਰਾਣੀ ਲਿਖੀ ਹੋਈ ਹੈ| ਕਲਾਸਿਕ ਕਹਾਣੀਆਂ ਦੀ ਇਹੋ ਵ੍ਹ੍ਹੇਤਾ ਹੁੰਦੀ ਹੈ| ਓਪਕਾਰ ਵੱਲੋਂ ਉਭਰਦੇ ਹੋਏ ਕਲਾਕਾਰਾਂ ਨੂੰ ਵੀ ਸਟੇਜ ਤੇ ਗਾਉਣ ਦਾ ਮੌਕਾ ਦਿੱਤਾ ਗਿਆ| ਯੂਨੀਵਰਸਿਟੀ ਵਿੱਚ ਕਈ ਸਾਲਾਂ ਤੋਂ ਕੁਰਸੀਆਂ ਬੁਨਣ ਵਾਲੇ ਅ੍ਸ਼ੋਕ ਕੁਮਾਰ ਅਤੇ ਵਰਧਮਾਨ ਕੈਰੀਅਰ ਪੁਆਇੰਟ ਦੇ ਡਾਇਰੈਕਟਰ ਸੌਰਵ ਜੈਨ ਨੂੰ ਵਿਦਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ| ਪ੍ਰਬੰਧਕਾਂ ਵਿੱਚ ਪ੍ਰਦੀਪ ਸਿੰਘ ਤੇਜਾ, ਅਮ੍ਰਿਤ ਬੁੱਟਰ, ਬਲਰਾਜ ਸਿੰਘ ਆਦਿ ਸ਼ਾਮਿਲ ਸਨ| ਖਚਾਖੱਚ ਭਰੇ ਹਾਲ ਵਿੱਚ ਦਰਸ਼ਕਾ ਵਿੱਚ ਕਿਰਪਾਲ ਕ੦ਾਕ, ਡਾ. ਸੁਰਜੀਤ ਭੱਟੀ, ਦਲੀਪ ਸਿੰਘ ਉਪਲ, ਡਾ. ਇੰਦਰਜੀਤ ਸਿੰਘ ਸਾਬਕਾ ਡੀਨ ਆਦਮਿਕ, ਅਮਰਿੰਦਰ ਸਿੰਘ ਬਜਾਜ (ਸਾਬਕਾ ਮੇਅਰ) ਡਾ. ਕੁਲਦੀਪ ਕੌਰ ਆਦਿ ਸ਼ਾਮਿਲ ਸਨ|