ਪਟਿਆਲਾ 13 ਸਤੰਬਰ 2018: ਪੰਜਾਬ ਪ੍ਰਦ੍ਹੂਣ ਕੰਟਰੋਲ ਬੋਰਡ ਨੇ 30 ਦੇ ਕਰੀਬ ਕਾਰਪੋਰੇਟ ਘਰਾਣਿਆਂ ਦੀ ਮੀਟਿੰਗ ਕਰਕੇ ਉਹਨਾਂ ਦੁਆਰਾ ਵੇਚੇ ਜਾ ਰਹੇ ਖਾਧ ਪਦਾਰਥ ਦੇ ਲਿ|ਾ|ਿਆਂ ਨੂੰ ਮੁੜ ਇਕੱਠਾ ਕਰਕੇ ਪੰਜਾਬ ਨੂੰ ਪਲਾਸਟਿਕ ਦੇ ਕਚਰੇ ਤੋਂ ਮੁਕਤ ਕਰਨ ਲਈ ਅੱਜ ਇੱਕ ਵੱਡੀ ਪੁਲਾਂਘ ਪੁੱਟੀ ਹੈ|
ਇਸ ਬਾਰੇ ਜਾਣਕਾਰੀ ਦਿੰਦਿਆਂ ਬੋਰਡ ਦੇ ਬੁਲਾਰੇ ਡਾ.ਚਰਨਜੀਤ ਸਿੰਘ ਨੇ ਦੱਸਿਆ ਕਿ ਪੈਪਸੀ, ਨੈਸਲੇ, ਗੋਦਰੇ੦, ਪਾਰਲੇ, ਪੈਪਸੀਕੋ, ਪਤੰਜਲੀ, ਹਲਦੀਰਾਮ, ਮਦਰ ਡਾਇਰੀ ਅਤੇ ਹਿਮਾਲਿਆ ਵਰਗੇ 30 ਤੋਂ ਵੱਧ ਕਾਰਪੋਰੇਟ ਘਰਾਣਿਆਂ ਦੇ ਨੁੰਮਾਇੰਦਿਆਂ ਦੀ ਇੱਕ ਮੀਟਿੰਗ ਬੋਰਡ ਦੇ ਚੇਅਰਮੈਨ ਪ੍ਰੋ. ਐ-ੱਸ.ਐ-ੱਸ.ਮਰਵਾਹਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਇਹਨਾਂ ਕਾਰਪੋਰੇਟ ਹਾਊਸਾਂ ਦੁਆਰਾ ਬਾ੦ਾਰ ਵਿੱਚ ਵੇਚੇ ਜਾਂਦੇ ਖਾਧ ਪਦਾਰਥਾਂ ਤੋਂ ਪੈਦਾ ਹੁੰਦੇ ਮਲਟੀ ਲੇਅਰ ਪਲਾਸਟਿਕ ਦੇ ਲਿ|ਾ|ਿਆਂ ਤੋਂ ਹੁੰਦੇ ਪ੍ਰਦ੍ਹੂਣ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ ਗਈ| ਇਸ ਵਿਚਾਰ ਚਰਚਾ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਿਆ ਗਿਆ ਕਿ ਇਹਨਾਂ ਕਾਰਪੋਰੇਟ ਹਾਊਸਾਂ ਦੁਆਰਾ ਬਣਾਈ ਗਈ ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੁਸਾਇਟੀ ਆਉਂਦੇ ਪੰਜਾਬ ਸਾਲਾਂ ਵਿੱਚ ਪੰਜਾਬ ਵਿੱਚੋਂ ਕੁੱਲ 5300 ਮੀਟਰਿਕ ਟਨ ਪਲਾਸਟਿਕ ਦੇ ਕਚਰੇ ਵਿੱਚੋਂ ਸਾਲ 2018^19 ਵਿੱਚ 1100 (ਕੁੱਲ ਦਾ 20%) ਟਨ ਕਚਰਾ ਚੁੱਕ ਕੇ ਇਸ ਨੂੰ ਖਤਮ ਕਰਨਗੀਆਂ ਅਤੇ ਕ੍ਰਮਵਾਰ ਸੰਨ 2019^20 ਵਿੱਚ 40%; 2020^21 ਵਿੱਚ 60%, ਸੰਨ 2021^22 80% ਅਤੇ ਸੰਨ 2022^23 ਵਿੱਚ ਪੈਦਾ ਹੋਏ ਕੁੱਲ ਪਲਾਸਟਿਕ ਕਚਰੇ ਦਾ 95% ਤੋਂ ੦ਿਆਦਾ ਕਚਰੇ ਦਾ ਵਿਗਿਆਨਕ ਨਿਪਟਾਰਾ ਕਰਕੇ ਪੰਜਾਬ ਨੂੰ ਇੱਕ ਨਵੀਂ ਦਿਖ ਦੇਣਗੀਆਂ| ਪ੍ਰੋ. ਮਰਵਾਹਾ ਨੇ ਦੱਸਿਆ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਾਂ ਅਧੀਨ ਖਾਧ ਪਦਾਰਥਾਂ ਵਿੱਚ ਵਰਤੇ ਜਾਂਦੇ ਮਲਟੀ ਲੇਅਰ ਪਲਾਸਟਿਕ ਲਿ|ਾ|ਿਆਂ ਦਾ ਵਿਗਿਆਨਕ ਨਿਪਟਾਰਾ ਕਰਨਾ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਹੀ ੦ਿਮੇਵਾਰੀ ਬਣਦੀ ਹੈ|
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੀ ੍ਹੁਰੂਆਤ ਅੰਮ੍ਰਿਤਸਰ ੍ਹਹਿਰ ਦਾ 800 ਮੀਟਰਿਕ ਟਨ ਪਲਾਸਟਿਕ ਕਚਰਾ ਅਤੇ ਪਟਿਆਲਾ ੍ਹਹਿਰ ਦਾ 300 ਮੀਟਰਿਕ ਟਨ ਕਚਰਾ ਚੁੱਕਣ ਨਾਲ ਮਿਤੀ 2 ਅਕਤੂਬਰ ਤੋਂ ਸਵੱਛ ਪੰਜਾਬ ਮੁਹਿੰਮ ਤਹਿਤ ਕੀਤੀ ਜਾ ਰਹੀ ਹੈ| ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਇਸ ਦ੍ਹਾ ਵਿੱਚ ਜਵਾਬਦੇਹ ਬਣਾਉਣ ਦੀ ਸਮੁੱਚੀ ੦ਿੰਮੇਵਾਰੀ ਬੋਰਡ ਨੇ ਆਪਣੇ ਜਿੰਮੇ ਲੈ ਕੇ ਪੰਜਾਬ ਨੂੰ ਪਲਾਸਟਿਕ ਦੇ ਕਚਰੇ ਤੋਂ ਮੁਕਤ ਕਰਨ ਲਈ ਇੱਕ ਵੱਡੀ ਪੁਲਾਂਘ ਪੁੱਟੀ ਹੈ|