ਮੋਗਾ ਹਲਕਾ ਦੇ ਪਿੰਡ ਧੱਲੇਕੇ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਡਾ. ਹਰਜੋਤ ਕਮਲ।
ਮੋਗਾ, 13 ਸਤੰਬਰ 2018: ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਮੋਗਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਤੂਫਾਨੀ ਦੌਰੇ ਕੀਤੇ ਜਾ ਰਹੇ ਹਨ, ਜਿਸਦਾ ਲੋਕਾਂ ਵਲੋਂ ਭਰਭੂਰ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਹੋਰਨਾਂ ਪਾਰਟੀਆਂ ਦੇ ਲੋਕ ਧੜਾਧੜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹੈ। ਇਸੇ ਕੜੀ ਤਹਿਤ ਮੋਗਾ ਹਲਕੇ ਦੇ ਪਿੰਡ ਮੱਲੀਆਂਵਾਲਾ, ਝੰਡੇਵਾਲਾ, ਬੁੱਧ ਸਿੰਘ ਵਾਲਾ, ਮੰਡੀਰਾਂ ਵਾਲਾ, ਚੜਿੱਕ, ਕਾਹਨ ਸਿੰਘ ਵਾਲਾ, ਮਹੇਸ਼ਰੀ, ਦਾਰਾਪੁਰ ਅਤੇ ਜੋਗੇਵਾਲਾ ਦਾ ਦੌਰਾ ਕਰਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਦੇਣ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਮੋਗਾ ਦੇ ਬਲਾਕ ਸੰਮਤੀ ਜੋਨ ਧੱਲੇਕੇ ਦੇ ਕਾਂਗਰਸੀ ਉਮੀਦਵਾਰ ਦੇ ਨਛੱਤਰ ਸਿੰਘ ਦੇ ਵਿਰੁੱਧ ਕਿਸੇ ਹੋਰ ਪਾਰਟੀ ਵਲੋਂ ਕਾਗ਼ਜ ਨਾ ਦਾਖ਼ਲ ਕਰਨ ਤੇ ਉਹ ਨਿਰਵਿਰੋਧ ਜਿੱਤ ਗਏ ਹਨ। ਇਸ ਜਿੱਤ ਦੀ ਖੁਸ਼ੀ ਤੇ ਮੋਗੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕਾਂਗਰਸੀ ਉਮੀਦਵਾਰ ਨਛੱਤਰ ਸਿੰਘ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਨਛੱਤਰ ਸਿੰਘ ਦੇ ਉਲਟ ਅਕਾਲੀ ਦਲ ਦੇ ਉਮੀਦਵਾਰ ਜਗਰੂਪ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਿਲ ਕੀਤਾ ਸੀ, ਪਰ ਕਾਂਗਰਸੀ ਉਮੀਦਵਾਰ ਦੀ ਲੋਕਪ੍ਰਿਯਤਾ, ਨੇਕੀ ਅਤੇ ਚੰਗੇ ਇਨਸਾਨ ਹੋਣ ਕਾਰਨ ਅਕਾਲੀ ਦਲ ਨੂੰ ਆਪਣੇ ਕਾਗਜ਼ ਵਾਪਿਸ ਲੈ ਕੇ ਘਰ ਬੈਠਣ ਲਈ ਮਜ਼ਬੂਰ ਹੋਣਾ ਪਿਆ। ਇਸ ਮੌਕੇ ਤੇ ਨਛੱਤਰ ਸਿੰਘ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਸਾਰੇ ਹੀ ਪਿੰਡ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਤੇ ਨਛੱਤਰ ਸਿੰਘ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ, ਕੈਪਟਨ ਅਮਰਿੰਦਰ ਸਿੰਘ ਅਤੇ ਮੋਗਾ ਦੇ ਵਿਧਾਇਕ ਦੀਆਂ ਨੀਤੀਆਂ ਤੋਂ ਕਾਫ਼ੀ ਪ੍ਰਭਾਵਿਤ ਹਨ ਜਿਸਦੇ ਸਦਕਾ ਉਹ ਨਿਰਵਿਰੋਧ ਜਿੱਤ ਗਏ ਹਨ। ਇਸ ਮੌਕੇ ਤੇ ਪ੍ਰਭਜੀਤ ਸਿੰਘ ਕਾਲਾ ਧੱਲੇਕੇ, ਹਰਭਜਨ ਸਿੰਘ ਸੋਸਣ ਉਮੀਦਵਾਰ ਜਿਲ੍ਹਾ ਪ੍ਰੀਸ਼ਦ ਜੋਨ ਦੌਲਤਪੁਰਾ ਉੱਚਾ, ਕਮਲਜੀਤ ਕੌਰ ਮਹਿਲਾ ਕਾਂਗਰਸ ਆਗੂ, ਇੰਦਰਜੀਤ ਸਿੰਘ ਵਿੱਕੀ, ਜਗਰਾਜ ਸਿੰਘ, ਹਾਕਮ ਸਿੰਘ, ਗੁਰਦੀਪ ਸਿੰਘ, ਬੂਟਾ ਸਿੰਘ, ਮਹਿੰਦਰ ਸਿੰਘ, ਚੰਦ ਸਿੰਘ, ਬੂਟਾ ਸਿੰਘ, ਦਲੀਪ ਦਾਸ, ਸਤਨਾਮ ਸਿੰਘ, ਪੰਮਾ ਸਿੰਘ, ਮੰਗਲ ਸਿੰਘ, ਨਿਰਮਲ ਸਿੰਘ, ਘਮੰਡਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।