ਸਿਆਟਲ, 14 ਸਤੰਬਰ 2018 - ਭਾਰਤ ਤੋਂ ਅਮਰੀਕਾ ਜਾਂ ਕੈਨੇਡਾ ਕਾਰ ਰਾਹੀਂ ਪਹੁੰਚੇ ਲੋਕਾਂ ਦੀਆਂ ਖਬਰਾਂ ਬਹੁਤ ਸੁਣੀਆਂ ਹੋਣਗੀਆਂ, ਪਰ ਕੀ ਤੁਸੀਂ ਕਿਸੇ ਸ਼ਖਸ ਨੂੰ ਭਾਰਤ ਤੋਂ ਅਮਰੀਕਾ ਤੱਕ ਸਾਈਕਲ 'ਤੇ ਜਾਂਦਾ ਦੇਖਿਆ ਜਾਂ ਸੁਣਿਆ ਹੈ ? ਜੇ ਨਹੀਂ ਤਾਂ, ਹੁਣ ਦੇਖ ਲਉ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਇੱਕ ਵੀਡੀੳ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇੱਕ ਸਿੱਖ ਅਮਰੀਕਾ ਦੇ ਸਿਆਟਲ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਰਿੰਟਨ 'ਚੋਂ ਇੱਕ ਭਾਰਤੀ ਨੌਜਵਾਨ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ। ਉਹ ਨੌਜਵਾਨ ਭਾਰਤ ਦੇ ਨਾਗਪੁਰ ਤੋਂ ਅਮਰੀਕਾ ਆਪਣੇ ਸਾਈਕਲ 'ਤੇ ਪਹੁੰਚਣ ਦਾ ਦਾਅਵਾ ਕਰ ਰਿਹਾ ਹੈ ਅਤੇ ਸਿੱਖ ਨਾਲ ਆਪਣੇ ਸਫਰ ਦੀਆਂ ਗੱਲਾਂ ਸਾਂਝੀਆ ਕਰਦਾ ਸੁਣਾਈ ਦੇ ਰਿਹਾ ਹੈ।
ਹਾਲਾਂਕਿ ਬਾਬੂਸ਼ਾਹੀ ਇਸ ਵਿਡੀੳ ਜਾਂ ਖਬਰ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਵੀਡੀੳ ਕਿਸ ਸਮੇਂ ਬਣਾਈ ਗਈ ਸੀ। ਪਰ ਵੀਡੀੳ 'ਚ ਹੋਈ ਗੱਲਬਾਤ ਦੌਰਾਨ ਨੌਜਵਾਨ ਸਿੱਖ ਨੂੰ ਦੱਸਦਾ ਹੈ ਕਿ ਉਹ ਸਾਲ 2016 'ਚ ਭਾਰਤ ਤੋਂ ਚੱਲਿਆ ਸੀ ਤੇ ਆਪਣੇ ਸਾਈਕਲ 'ਤੇ ਉਹ 17 ਦੇਸ਼ਾਂ 'ਚੋਂ ਹੁੰਦਾ ਹੋਇਆ ਤਕਰੀਬਨ 28 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕਰਦਾ ਹੋਇਆ ਅਮਰੀਕਾ ਪਹੁੰਚਿਆ।
ਨੌਜਵਾਨ ਨੇ ਦੱਸਿਆ ਕਿ ਉਸਨੂੰ ਕਿਸੇ ਨੇ ਵੀ ਸਪਾਂਸਰ ਨਹੀਂ ਕੀਤਾ ਕਿਉਂਕਿ ਉਹ ਆਪਣੇ ਸਾਈਕਲ 'ਤੇ ਸਫਰ ਕਰ ਰਿਹਾ ਹੈ। ਨੌਜਵਾਨ ਦੇ ਦੱਸਣ ਮੁਤਾਬਕ ਉਸਨੇ ਰਸਤੇ ਵਿਚ ਦੇਸ਼ਾਂ 'ਚ ਰੈਸਤਰਾਂ 'ਚ ਕੰਮ ਵੀ ਕਰਦਾ ਰਿਹਾ ਤੇ ਜਿੰਨਾ ਪੈਸਾ ਜਮ੍ਹਾਂ ਹੋਇਆ, ਉਸ ਨਾਲ ਆਪਣੇ ਸਫਰ ਨੂੰ ਤੈਅ ਕੀਤਾ। ਨੌਜਵਾਨ ਭਾਰਤ 'ਚ ਹੋਟਲ ਮੈਨੇਜਮੈਂਟ ਦਾ ਵਿਦਿਆਰਥੀ ਹੈ ਤੇ ਉਸਨੇ ਜ਼ਿੰਦਗੀ ਵਿਚ ਕੁਝ ਅਲੱਗ ਕਰਨ ਦੀ ਸੋਚ ਕੇ ਇੰਨਾ ਵੱਡਾ ਕਦਮ ਚੁੱਕਿਆ।
ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਤੋਂ ਇੱਕ ਸਿੱਖ ਜੋੜਾ ਆਪਣੀ ਵਾਲਵੋ ਲਗਜ਼ਰੀ ਕਾਰ 'ਚ ਵਰਡ ਟੂਰ ਲਗਾ ਕੇ ਘਰ ਪਰਤਿਆ ਹੈ। ਜਿੰਨ੍ਹਾਂ ਨੂੰ ਦੇਸ਼ ਦੁਨੀਆਂ ਤੋਂ ਵਧਾਈਆਂ ਮਿਲ ਰਹੀਆਂ ਹਨ।
ਨੌਜਵਾਨ ਦੀ ਭਾਰਤ ਤੋਂ ਅਮਰੀਕਾ ਦਾ ਵਾਇਰਲ ਹੋਇਆ ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/2103719333178750/