ਪਟਿਆਲਾ, 17 ਸਤੰਬਰ 2018 - ਪਟਿਆਲਾ 'ਚ ਪਿਉ-ਪੁੱਤ ਦੇ ਆਪਸੀ ਝਗੜੇ ਵਿਚਕਾਰ ਮਾਂ ਦੀ ਜਾਨ ਚਲੀ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਇਕ ਨਿੱਜੀ ਕੰਪਨੀ ਦੇ ਸੁਰੱਖਿਆ ਗਾਰਡ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਇਹ ਗਾਰਡ ਪਟਿਆਲਾ ਦੇ ਇਕ ਪ੍ਰਾਈਵੇਟ ਸਕੂਲ ਦੀ ਸੁਰੱਖਿਆ ਲਈ ਤਾਇਨਾਤ ਸੀ।
ਬੀਤੀ ਰਾਤ ਸੁਰੱਖਿਆ ਗਾਰਡ ਗੁਰਦੀਪ ਸਿੰਘ ਅਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਵਿਚਕਾਰ ਆਪਣੇ ਲੜਕੇ ਨੂੰ ਬਾਹਰ ਭੇਜਣ ਦੇ ਮਾਮਲੇ ਨੂੰ ਲੈ ਕੇ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਉਸਨੇ ਆਪਣੀ ਪਤਨੀ ਨੂੰ ਹੀ ਗੋਲੀ ਮਾਰ ਕੇ ਮਾਰ ਦਿੱਤਾ। ਜਾਣਕਾਰੀ ਅਨੁਸਾਰ ਬੀਤੀ ਰਾਤ ਘਰੋਂ ਝਗੜਾ ਕਰ ਮੁਲਜ਼ਮ ਸਕਿਉਰਿਟੀ ਗਾਰਡ ਗੁਰਦੀਪ ਸਿੰਘ ਆਪਣੀ ਡਿਊਟੀ 'ਤੇ ਚਲਾ ਗਿਆ। ਪਰ ਦੇਰ ਰਾਤ ਕਰੀਬ 1.30 ਵਜੇ ਉਸ ਦੀ ਪਤਨੀ ਅਤੇ ਉਸ ਦਾ ਲੜਕਾ ਵਿਕਰਮਜੀਤ ਸਿੰਘ ਉਸ ਦੀ ਡਿਉਟੀ ਵਾਲੀ ਜਗ੍ਹਾ 'ਤੇ ਚਲੇ ਗਏ।
ਜਿੰਨ੍ਹਾਂ ਨੂੰ ਵੇਖਦਿਆਂ ਹੀ ਗੁਰਦੀਪ ਸਿੰਘ ਨੇ ਗੋਲੀ ਚਲਾ ਦਿੱਤੀ ਅਤੇ ਜੋ ਸਿੱਧਾ ਉਸ ਦੀ ਪਤਨੀ ਦੇ ਸਿਰ ਵਿਚ ਲੱਗੀ। ਜਿਸ 'ਚ ਉਸਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧ 'ਚ ਪੁਲਿਸ ਨੇ ਗੁਰਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਰਣਜੀਤ ਨਗਰ ਪਟਿਆਲਾ ਦੇ ਵਿਰੁੱਧ ਐਫ.ਆਈ.ਆਰ ਨੰਬਰ 110 ਮਿਤੀ1 7 ਸਤੰਬਰ 218 ਥਾਣਾ ਲਾਹੌਰੀ ਗੇਟ ਪਟਿਆਲਾ ਅਧੀਨ ਧਾਰਾ 302 ਤੇ 27/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।