ਪਟਿਆਲਾ (21 ਸਤੰਬਰ, 2018) : ਪੰਜਾਬ ਦੇ ਵਾਤਾਵਰਣ ਮੰਤਰੀ ਸ੍ਰੀ ਓ.ਪੀ. ਸੋਨੀ ਦੁਆਰਾ ਅੰਬੂਜਾ ਸੀਮਿੰਟ, ਰੋਪੜ ਦਾ ਅਚਨਚੇਤ ਦੌਰਾ ਕਰਕੇ ਇਸ ਉਦਯੋਗ ਦੁਆਰਾ ਪ੍ਰਦੂਸ਼ਣ ਰੋਕਣ ਲਈ ਚੁੱਕੇ ਵੱਖ-ਵੱਖ ਕਦਮਾਂ ਦਾ ਮੌਕੇ ਤੇ ਜ਼ਾਇਜਾ ਲਿਆ ।
ਇਸ ਬਾਰੇ ਜਾਣਕਾਰੀ ਦਿੰਦਿਆ ਬੋਰਡ ਦੇ ਮੈਬਰ ਸਕੱਤਰ ਸ੍ਰੀ ਕਰੁਨੇਸ਼ ਗਰਗ ਨੇ ਦੱਸਿਆ ਕਿ ਵਾਤਾਵਰਣ ਮੰਤਰੀ ਸਾਹਿਬ ਜੀ ਦੇ ਇਸ ਅਚਨਚੇਤ ਦੌਰੇ ਦੌਰਾਨ ਅੰਬੂਜਾ ਸੀਮਿੰਟ ਲਿਮਿਟਿਡ, ਰੋਪੜ ਵਿੱਚ ਲੱਗੇ ਵੱਖ-ਵੱਖ ਪ੍ਰਦੂਸ਼ਣ ਰੋਕੂ ਯੰਤਰਾਂ ਦਾ ਬਹੁਤ ਬਰੀਕੀ ਨਾਲ ਨਿਰੀਖਣ ਕਰਕੇ ਇਹਨਾਂ ਯੰਤਰਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ । ਇਸ ਦੌਰੇ ਦੌਰਾਨ ਅੰਬੂਜਾ ਸੀਮਿੰਟ ਵਿੱਚ ਲੱਗੇ ਵੱਖ-ਵੱਖ ਪ੍ਰਦੂਸ਼ਣ ਰੌਕੂ ਉਪਕਰਨ ਚੱਲਦੇ ਪਾਏ ਗਏ ਅਤੇ ਉਹਨਾਂ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਪ੍ਰਦੂਸ਼ਣ ਵੀ ਆਨ-ਲਾਈਨ ਸਿਸਟਮ ਉਪੱਰ ਸਿੱਧਾ ਅੱਪਲੋਡ ਹੋ ਰਿਹਾ ਸੀ । ਅੰਬੂਜਾ ਸੀਮਿੰਟ ਲਿਮਿਟਡ, ਰੋਪੜ ਨੇ ਆਪਣੀਆਂ ਚਿਮਨੀਆਂ ਤੇ ਆਨ-ਲਾਈਨ ਹਵਾ ਪ੍ਰਦੂਸ਼ਣ ਮਾਪਕ ਯੰਤਰ ਲਗਾਏ ਹੋਏ ਹਨ ਅਤੇ ਲਗਾਤਾਰ ਡਾਟਾ ਅੱਪਲੋਡ ਕਰ ਰਹੇ ਹਨ ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਗਰਗ ਨੇ ਦੱਸਿਆ ਕਿ ਵਾਤਾਵਰਣ ਮੰਤਰੀ ਜੀ ਨੇ ਅੰਬੂਜਾ ਸੀਮਿੰਟ ਲਿਮਿਟਡ, ਰੋਪੜ ਦੁਆਰਾ ਬਾਲਣ ਦੇ ਤੌਰ ਤੇ ਵੱਖ-ਵੱਖ ਤਰ੍ਹਾਂ ਦੇ ਬਾਇਓਮਾਸ ਜਿਵੇ ਕਿ ਪਰਾਲੀ, ਤੂੜੀ, ਕਪਾਹ ਦੀਆਂ ਛੱਟੀਆਂ ਅਤੇ ਹੋਰ ਬਾਇਓਮਾਸ ਵਰਤੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਹੋਰ ਉਦਯੋਗਾਂ ਦੁਆਰਾ ਵੀ ਕੀਤੇ ਜਾਣੇ ਚਾਹੀਦੇ ਹਨ । ਮੰਤਰੀ ਜੀ ਨੇ ਸਮੁੱਚੇ ਉਦਯੋਗ ਦਾ ਦੌਰਾ ਕਰਦਿਆ ਅੰਬੂਜਾ ਸੀਮਿੰਟ ਦੀ ਮੈਨੇਜਮੈਟ ਨੂੰ ਕਿਹਾ ਕਿ ਕਾਰਪੋਰੇਟ ਸ਼ੋਸ਼ਲ ਜਿੰਮੇਵਾਰੀ ਤਹਿਤ ਆਲੇ-ਦੁਆਲੇ ਦੇ ਪਿੰਡਾਂ ਦੇ ਸਕੂਲਾਂ ਵਿੱਚ ਵੱਖ-ਵੱਖ ਸਹੂਲਤਾਂ ਦੇਣ ਦੇ ਉਪਰਾਲੇ ਕਰਨ । ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਉਦਯੋਗ ਨੂੰ ਆਪਣੀ ਫੈਕਟਰੀ ਦੇ ਅੰਦਰ ਅਤੇ ਫੈਕਟਰੀ ਦੇ ਆਲੇ-ਦੁਆਲੇ ਵੱਡੇ ਪੱਧਰ ਤੇ ਬੂੱਟੇ ਲਗਾਉਣ ਦਾ ਅਭਿਆਨ ਛੇੜ ਕੇ ਇਸ ਖਿੱਤੇ ਦੀ ਹਵਾ ਨੂੰ ਸੁੱਧ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਮ-ਆਵਾਮ ਨੂੰ ਇਸ ਅਭਿਆਨ ਨਾਲ ਜੋੜ ਕੇ ਲਗਾਏ ਗਏ ਬੂਟਿਆਂ ਨੂੰ ਪਾਲਣ-ਪੋਸ਼ਣ ਦੀ ਜਿੰਮੇਵਾਰੀ ਸੌਪਂਣ ਲਈ ਪ੍ਰੇਰਨਾ ਚਾਹੀਦਾ ਹੈ ।