ਪਟਿਆਲਾ ਪ੍ਰਸ਼ਾਸ਼ਨ ਨੇ ਨਹੀਂ ਦਿੱਤੀ ਪਟਿਆਲਾ ਸ਼ਹਿਰ ਵਿਚ ਥਾਂ
7 ਅਕਤੂਬਰ ਨੂੰ ਕਰਨਗੇ ਅਕਾਲੀ ਮਹਿਮਦਪੁਰ ਪਿੰਡ ਵਿਖੇ ਰੈਲ਼ੀ
ਜੀ ਐੱਸ ਪੰਨੂ
ਪਟਿਆਲਾ, 27 ਅਕਤੂਬਰ,2018 :
ਪਟਿਆਲਾ ਸਰਕਟ ਹਾਊਸ ਵਿਚ ਸਦੀ ਕਾਨਫਰੰਸ਼ ਚ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਦਸਿਆ ਕਿ ਕਾਂਗਰੇਸ ਸਰਕਾਰ ਨੇ ਅਕਾਲੀ ਦਲ ਬਾਦਲ ਨੂੰ ਪਟਿਆਲਾ ਸ਼ਹਿਰ ਵਿਚ ਆਪਣੇ ਡਰ ਦੇ ਮਾਰੇ ਰੈਲੀ ਕਰਨ ਨੂੰ ਜਗਾ ਨਹੀ ਦਿੱਤੀ ਕਿਉਂਕਿ ਓਹਨਾ ਨੂੰ ਪਤਾ ਸੀ ਕਿ ਰੈਲੀ ਕਾਂਗਰੇਸ ਨੂੰ ਹਲਾ ਕੇ ਰੱਖ ਦੇਵੇਗੀ। ਲੋਕ ਕਾਂਗਰੇਸ ਤੋਂ ਤੱਗ ਆ ਚੁਕੇ ਹਨ ਅਤੇ ਕਿਸੇ ਤਰਾਂ ਛੁਟਕਾਰਾ ਚਾਹੁੰਦੇ ਹਨ। ਓਹਨਾ ਕਿਹਾ ਕਿ ਤਿੰਨ ਦਿਨ ਘੁਮਾਣ ਤੋਂ ਬਾਦ ਅੱਜ ਸਾਨੂੰ ਮਹਿਮੂਦ ਪੁਰ ਪਿੰਡ ਵਿਚ ਰੈਲੀ ਕਰਨ ਲਈ ਜਗਾ ਦਿਤੀ ਗਈ ਹੈ ਜਦੋ ਕਿ ਅਗੇ ਰੈਲੀਆਂ ਪੋਲੋ ਗ੍ਰਾਉੰਡ ਅਤੇ ਹੋਰ ਸ਼ਹਿਰੀ ਥਾਵਾਂ ਤੇ ਹੁੰਦੀਆਂ ਰਹੀਆਂ ਹਨ। ਓਹਨਾ ਕਿਹਾ ਕਿ ਕਾਗਰਸ ਆਪਣੇ ਮਾੜੇ ਪ੍ਰਬੰਧ ਅਤੇ ਵਾਹਦਾ ਖ਼ਿਲਾਫ਼ੀ ਕਰਕੇ ਨਕਮੀ ਹੋ ਚੁੱਕੀ ਹੈ ਉਸ ਦੇ ਆਪਣੇ ਨੋਮਾਇਦੇ ਪਾਰਟੀ ਪ੍ਰਧਾਨ ਮਾੜੇ ਪ੍ਰਬੰਧ ਬਾਰੇ ਦੱਸ ਰਹੇ ਹਨ ਓਹਨਾ ਕਿਹਾ ਕਿ ਅਜੇ ਸਾਨੂੰ ਥਾਂ ਬਾਰੇ ਲਿੱਖਕੇ ਨਹੀਂ ਦਿੱਤਾ ਗਿਆ ਸਿਰਫ ਹਾਂ ਕੀਤੀ ਗਈ ਹੈ ਜੇ ਥਾਂ ਨਾ ਦਿੱਤੀ ਗਈ ਤਾ ਰੈਲੀ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਹੋਵੇਗੀ। ਓਹਨਾ ਕਿਹਾ ਕਿ ਵਧੀਕੀਆਂ ਖਿਲਾਫ ਅਤੇ ਬੂਥ ਕੇਪਚਰਿਗ ਕਾਰਣ ਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ। ਰੈਲੀ ਵਿਚ ਇੰਨੇ ਲੋਕ ਆਉਣਗੇ ਕਿ ਕਾਂਗਰਸੀ ਦੇ ਹੋਸ ਉਡ ਜਾਣਗੇ। ਓਹਨਾ ਕਿਹਾ ਕਿ ਸਾਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਚੰਦੁ ਮਾਜਰਾ ਕਿਹਾ ਕਿ ਲੰਬੀ ਵਿਚ ਸਰਕਾਰ ਰੈਲੀ ਕਰਨ ਦਾ ਕੋਈ ਮੱਕਸਦ ਨਹੀਂ ਹੈ ਸਿਰਫ ਤੇ ਸਿਰਫ ਲੋਕਾਂ ਨੂੰ ਗੁਮਰਾਹ ਕਰਨਾ ਬੇਕਦਰੀ ਕਰਨਾ ਹੈ।