ਮਾਰਨ ਵਰਤ ਤੇ ਬੈਠੀਆਂ ਲੇਡੀ ਟੀਚਰਜ਼ ਮੈਡਮ ਜਸਪ੍ਰੀਤ ਕੌਰ,ਮੈਡਮ ਰਜਿੰਦਰ ਕੌਰ,ਮੈਡਮ ਨਮਿਤਾ,ਮੈਡਮ ਕੁਲਜੀਤ ਕੌਰ,ਪ੍ਰਦੀਪ ਵਰਮਾ ਅਤੇ ਰਿਤੂ ਬਾਲਾ
ਪਟਿਆਲਾ 10 ਅਕਤੂਬਰ 2018: ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਲੱੱਗੇ ਪੱਕੇ ਮੋਰਚੇ ਅਤੇ ਮਰਨ ਵਰਤ ਦੇ ਰੋਹੀਲੇ ਜੋਸ਼ ਨਾਲ ਚੌਥੇ ਦਿਨ ਵਿੱਚ ਸ਼ਾਮਿਲ ਹੋਣ ਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਤਨਖਾਹ ਕਟੌਤੀ ਦੇੇ ਨੋਟੀਫਿਕੇਸ਼ਨ ਦੇ ਵਿਰੋਧ ਵਜੋਂ ਅੱਜ 6 ਮਹਿਲ਼ਾਂ ਅਧਿਆਪਕਾਵਾਂ ਮੈਡਮ ਜਸਪ੍ਰੀਤ ਕੌਰ,ਮੈਡਮ ਰਜਿੰਦਰ ਕੌਰ,ਮੈਡਮ ਨਮਿਤਾ,ਮੈਡਮ ਕੁਲਜੀਤ ਕੌਰ,ਪ੍ਰਦੀਪ ਵਰਮਾ ਅਤੇ ਰਿਤੂ ਬਾਲਾ ਵੀ ਮਰਨ ਵਰਤ ਤੇ ਡਟੀਆਂ।ਇਸ ਸਮੇਂ ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਮੰਤਰੀ ਓ.ਪੀ.ਸੋਨੀ ਵੱਲੋਂ ਸੰਘਰਸ਼ੀ ਅਧਿਆਪਕਾਂ ਸੰਬੰਧੀ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਸਖਤ ਨਿਖੇਧੀ ਕਰਦਿਆਂ ਪੰਜਾਬ ਦੇ ਹਜਾਰਾਂ ਅਧਿਆਪਕਾਂ ਦੀ ਹੱਕੀ ਆਵਾਜ ਨੂੰ ਸੁਣ ਕੇ ਮੰਗਾਂ ਦਾ ਜਮਹੂਰੀ ਹੱਲ ਕਰਨ ਦੀ ਥਾਂ ਰੈਗੂਲਰ ਕਰਨ ਦੀ ਆੜ ਵੱਚ ਤਨਖਾਹ ਕਟੌਤੀ ਦਾ ਨੌਟੀਫਿਕੇਸ਼ਨ ਜਾਰੀ ਕਰਨ ਅਤੇ ਜਬਰੀ ਮੁਅੱਤਲੀਆਂ ਕਰਨ ਦੀਆਂ ਕਾਰਵਾਈਆਂ ਵਿਰੁਧ ਬੱਸ ਸਟੈਂਡ ਤੱਕ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਦੇ ਮਾਰੂ ਫੈਸਲਿਆ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ।
ਪੱਕੇ ਮੋਰਚੇ ਵਿੱਚ ਅੱਜ ਵਾਰੀ ਅਨੁਸਾਰ ਸੰਗਰੂਰ,ਕਪੂਰਥਲਾ ਅਤੇ ਪਟਿਆਲਾ ਸਮੇਤ ਪੰਜਾਬ ਦੇ ਵੱਖ ਵੱਖ ਜਿਿਲ੍ਹਆਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ,ਦਵਿੰਦਰ ਸਿੰਘ ਪੂਨੀਆ,ਬਾਜ ਸਿੰਘ ਖਹਿਰਾ,ਹਰਜੀਤ ਸਿੰਘ ਬਸੋਤਾ,ਸੁਰਿੰਦਰ ਪੁਆਰੀ ਅਤੇ ਕੋ ਕਨਵੀਨਰ ਹਰਦੀਪ ਸਿੰਘ ਟੋਡਰਪੁਰ,ਦੀਦਾਰ ਸਿੰਘ ਮੁੱਦਕੀ,ਡਾ.ਅੰਮ੍ਰਿਤਪਾਲ ਸਿੱਧੂ,ਬਿਕਰਮਜੀਤ ਮਾਲੇਰਕੋਟਲਾ,ਸੁਖਜਿੰਦਰ ਹਰੀਕਾ,ਸਤਨਾਮ ਸ਼ੇਰੋਂ ਨੇ ਸਿੱਖਿਆ ਮੰਤਰੀ ਵੱਲੋਂ ਆਪਣੇ ਅਹੁੱਦੇ ਦੀ ਗਰਿਮਾ ਨੂੰ ਛਿੱਕੇ ਟੰਗ ਕੇ ਵੱਡੀ ਗਿਣਤੀ ਅਧਿਆਪਕਾਂ ਦਾ ਤਨਖਾਹ ਕਟੌਤੀ ਦੇ ਫੈਸਲੇ ਨਾਲ ਰਜਾਮੰਦ ਹੋਣ ਦੇ ਦਿੱਤੇ ਜਾ ਰਹੇ ਬੇ-ਬੁਨਿਆਦ,ਤੱੱਥ ਰਹਿਤ,ਝੂਠੇ ਬਿਆਨਾਂ ਨੂੰ ਰੱਦ ਕਰਦਿਆਂ ਮੰਤਰੀ ਨੂੰ ਜਨਤਾ ਦੀ ਕਚਿਹਰੀ ਵਿਚ ਤੱਥ ਪੇਸ਼ ਕਰਨ ਦੀ ਚਣੌਤੀ ਦਿੱੱਤੀ।ਅਧਿਆਪਕਾਂ ਦੇ ਤਿੱਖੇ ਵਿਰੋਧ ਦੇ ਬਾਵਯੂਦ ਐੱਸ.ਐੱਸ.ਏ./ਰਮਸਾ/ਮਾਡਲ/ਆਦਰਸ਼ ਸਕੂਲ ਅਧਿਆਪਕਾਂ ਨੂੰ ਬਹੁਗਿਣਤੀ ਅਤੇ ਤੱਥਪੂਰਨ ਦਰਤਾਵੇਜਾਂ ਨੂੰ ਅਣਗੋਲਿਆ ਕਰ ਰੈਗੂਲਰ ਦੇ ਭਲਚਾਵੇ ਹੇਠ ਤਨਖ਼ਾਹਾਂ ਵਿੱਚ 65% ਤੋਂ 75 % ਕੱਟ ਲਗਾ ਕੇ ਨੋਟੀਫਿਕੇਸ਼ਨ ਜਾਰੀ ਕਰਨ, 5178 ਅਧਿਆਪਕਾਂ ਦਾ ਲੰਮੇ ਸਮੇਂ ਤੋਂ ਲਟਕਾਏ ਰੈਗੂਲਰ ਦੇ ਨੋਟੀਫਿਕੇਸ਼ਨ ਅਤੇ ਤਨਖਾਹਾ ਨੂੰ ਜਾਰੀ ਨਾ ਕਰਨ,ਸੰਘਰਸ਼ਸ਼ੀਲ ਮਰਨ ਵਰਤ ਤੇ ਬੈਠੇ ਅਧਿਆਪਕਾਂ ਦੀਆਂ ਜਿੰਦਗੀਆਂ ਨਾਲ ਖਿਲ਼ਵਾੜ ਕਰਨ ਵਾਲੇ ਸਿੱਖਿਆ ਮੰਤਰੀ ਦੇ ਗੈਰ ਜਮਹੂਰੀ,ਤਾਨਾਸ਼ਾਹ ਅਤੇ ਅਣਮਨੁੱਖੀ ਰਵੱਈਏ ਨੂੰ ਪ੍ਰਗਟ ਕਰਦਾ ਹੈ।ਆਗੂਆਂ ਨੇ ਆਖਿਆਂ ਕਿ ਹੱਕੀ ਮੰਗਾਂ ਦੀ ਪ੍ਰਾਪਤੀ ਅਤੇ ਮੁਅੱਤਲੀਆਂ ਵਿਰੁੱਧ ਅਧਿਆਪਕਾਂ ਦਾ ਪਰਿਵਾਰਾਂ ਸਮੇਤ ਸਾਂਝਾ ਅਧਿਆਪਕ ਮੋਰਚਾ ਦੇ ਅਗਵਾਹੀ ਵਿੱਚ ਚੱੱਲ ਰਹੇ ਧਰਨੇ ਵਿੱਚ ਦਿਨ ਰਾਤ ਸ਼ਮੂਲੀਅਤ ਕਰਨਾ ਉਹਨ ਦਾ ਮੋਰਚੇ ਦੀਆਂ ਮੰਗਾਂ ਅਤੇ ਸੰਘਰਸ਼ ਨਾਲ ਇੱਕਜੁਟਤਾ ਤੇ ਪੰਜਾਬ ਸਰਕਾਰ ਵਿਰੁੱਧ ਸਖਤ ਰੋਸ ਨੂੰ ਦਰਸਾਉਂਦਾ ਹੈ।
ਇਸ ਸਮੇਂ ਬੁਲਾਰਿਆਂ ਵੱਲੋਂ ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵੀ ਵਿਭਾਗ 'ਚ ਸਿਫਟ ਕਰਨ,ਆਈ.ਈ.ਆਰ.ਟੀ ਅਧਿਆਪਕਾਂ, ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ ਤੇ ਆਈ.ਈ.ਵੀ ਵਲੰਟੀਅਰ ਅਧਿਆਪਕਾਂ ਸਮੇਤ ਸਿੱਖਿਆ ਪ੍ਰੋਵਾਈਡਰਾਂ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦੀ ਠੋਸ ਨੀਤੀ ਬਣਾਉਣ, ਸਿੱਖਿਆ ਦਾ ਨਿੱਜ਼ੀਕਰਨ ਬੰਦ ਕਰਕੇ ਸਮਾਜ ਦੇ ਆਮ ਲੋਕਾਂ ਦੇ ਬੱਚਿਆਂ ਲਈ ਮਿਆਰੀ ਅਤੇ ਮੁਫਤ ਜਨਤਕ ਸਿੱਖਿਆ ਨੂੰ ਯਕੀਨਨ ਰੂਪ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਗਈ।2016 ਤੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰੋਕਣ ਸਮੇਤ ਕਈ-ਕਈ ਮਹੀਨੇ ਤਨਖਾਹਾਂ ਜਾਮ ਕਰਕੇ ਹੁੰਦੇ ਅਧਿਆਪਕਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਨ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਮੋਰਚਾ ਦੇ ਆਗੂਆਂ ਨੇ ਸਿੱਖਿਆਂ ਦਾ ਘਾਣ ਕਰਨ ਵਾਲੇ “ਪੜ੍ਹੋ ਪੰਜਾਬ ਪੜਾਉ ਪੰਜਾਬ” ਪ੍ਰਾਜੈਕਟ ਦੀ ਆੜ ਵਿੱਚ ਅਧਿਆਪਕਾਂ ਦੇ ਮਿਹਨਤਕਸ਼ ਕਿਰਦਾਰ ਨੂੰ ਢਾਹ ਲਾਉਣ ਵਾਲੇ ਅਤੇ ਬਦਸਲੂਕੀ ਭਰਿਆ ਵਿਵਹਾਰ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆਂ ਜਿਹੇ ਅਹਿਮ ਵਿਭਾਗ ਤੋਂ ਲਾਂਭੇ ਕਰਨ ਦੀ ਮੰਗ ਤਿੱਖੇ ਰੂਪ ਵਿਚ ਕੀਤੀ।
ਸਿੱਖਿਆ ਮਹਿਕਮੇ ਅਤੇ ਸਮੂਹ ਕੱਚੇ ਅਧਿਆਪਕਾਂ ਦੀਆਂ ਪੂਰੀਆਂ ਤਨਖਾਹਾਂ 'ਤੇ ਰੈਗੂਲਰਾਇਜੇਸ਼ਨ ਕਰਵਾਉਣ ਦੀ ਮੰਗ ਸਮੇਤ ਸਿੱਖਿਆ ਤੇ ਅਧਿਆਪਕ ਵਿਰੋਧੀ ਰੈਸ਼ਨਲਾਈਜੇਸ਼ਨ ਨੀਤੀ ਵਾਪਿਸ ਕਰਵਾਉਣ ਅਤੇ ਅੰਮ੍ਰਿਤਸਰ,ਸੰਗਰੂਰ ਸਮੇਤ ਪੰਜਾਬ ਭਰ ਦੇ ਅਧਿਆਪਕ ਆਗੂਆਂ ਦੀਆਂ ਵਿਕਟੇਮਾਈਜੇਸ਼ਨਾਂ ਅਤੇ ਆਦਰਸ਼ ਸਕੂਲ (ਪੀ.ਪੀ.ਪੀ) ਦੇ ਅਧਿਆਪਕਾਂ ਦੀਆਂ ਬਰਖਾਸਤੀਆਂ ਦੇ ਵਿਰੋਧ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੈਨਰ ਹੇਠ ਚੱਲ ਰਹੇ ਪੱਕੇ ਮੋਰਚੇ ਅਤੇ ਮਰਨ ਵਰਤ ਦੇ ਚੌਥੇ ਦਿਨ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੀਆਂ ਜਨਤਕ ਜਥੇਬੰਦੀਆਂ ਨੇ ਅਧਿਆਪਕਾਂ ਦੇ ਇਸ ਹੱਕੀ ਘੋਲ ਦਾ ਪੁਰਜੋਰ ਸਮਰਥਨ ਕਰਦਿਆਂ ਭਵਿਖ ਵਿੱਚ ਵੀ ਡਟਵਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਚੌਥੇ ਦਿਨ ਵੀ ਮਰਨ ਵਰਤ 'ਤੇ ਡਟ ਕੇ ਬੈਠੇ 11 ਅਧਿਆਪਕਾਂ ਹਰਜੀਤ ਜੀਦਾ, ਰਾਮੇਸ਼ ਮੱਕੜ, ਰਤਨਜੋਤ ਸ਼ਰਮਾ, ਸਤਨਾਮ ਸਿੰਘ, ਦਲਜੀਤ ਸਿੰਘ ਖਾਲਸਾ, ਸ਼ਮਿੰਦਰ ਸਿੰਘ, ਜਸਵੰਤ ਸਿੰਘ, ਜਸਵਿੰਦਰ ਸਿੰਘ, ਪ੍ਰਭਦੀਪ ਸਿੰਘ, ਬਚਿੱਤਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਅਧਿਆਪਕਾਂ ਨੂੰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਚੱਲ ਰਹੇ ਘੋਲ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ ਦੀ ਕੀਤੀ ਅਪੀਲ ਕੀਤੀ।
ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਸਰਕਾਰ ਦੇ ਨਾਦਰਸ਼ਾਹੀ ਫੁਰਮਾਨਾਂ ਦਾ ਵਿਰੋਧ ਕਰਦਿਆਂ 11 ਅਕਤੂਬਰ ਨੂੰ ਮੰਤਰੀਆ ਨੇ ਘਰਾਂ ਦੇ ਸਾਹਮਣੇ ਮਿਸ਼ਾਲ ਮਾਰਚ/ਜਾਗੋ ਮਾਰਚ/ਸੰਘਰਸ਼ੀ ਜਗਰਾਤੇ ਅਤੇ 13 ਅਕਤੂਬਰ ਨੂੰ ਪਟਿਆਲਾ ਵਿਖੇ ਬੱਚਿਆ,ਮਾਪਿਆਂ,ਰਿਸ਼ਤੇਦਾਰਾਂ ਅਤੇ ਪਰਿਵਾਰਾਂ ਸਮੇਤ ਵਿਸ਼ਾਲ ਰੋਸ ਮਾਰਚ ਦਾ ਫੈਸਲਾ ਕੀਤਾ ਗਿਆ। ਸਾਂਝਾ ਅਧਿਆਪਕ ਮੋਰਚਾ ਨੇ ਮਤਾ ਪਾਸ ਕਰਦਿਆਂ ਪੰਜਾਬੀ ਯੂਨੀਵਰਸਿਟੀ ਵਿੱਚ ਸੰਘਰਸ਼ ਕਰਦੇ ਵਿਿਦਆਰਥੀਆਂ ਉੱਪਰ ਬੀਤੀ ਰਾਤ ਗੁੰਡਾ ਅਨਸਰਾਂ ਵੱਲੋਂ ਹਮਲਾ ਕਰਨ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਦੇ ਗੈਰ ਜਿੰਮੇਵਾਰ ਰਵੱਈਏ ਦੀ ਨਿਖੇਧੀ ਕਰਦਿਆਂ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਕਰਨ ਦੀ ਮੰਗ ਵੀ ਕੀਤੀ ਗਈ।
ਇਸ ਮੌਕੇ ਭਰਾਤਰੀ ਜੱਥੇਬੰਦੀਆਂ ਵੱਲੋਂ ਗੁਰਪ੍ਰੀਤ ਸਿੱਧੂ,ਸਤੀਸ਼ ਰਾਣਾ,ਹਰਪ੍ਰੀਤ ਉੱਪਲ,ਇਕਬਾਲ ਸੋਮੀਆ,ਬਲਬੀਰ ਚੰਦ ਲੋਗੋਵਾਲ,ਅਵਤਾਰ ਸਿੰਘ ਢਟੋਗਲ,ਹਰਜੀਤ ਸਿੰਘ ਗਲਵੱਟੀ,ਜਰਨੈਲ ਸਿੰਘ ਮਿੱੱਠੇਵਾਲ,ਕਰਮਜੀਤ ਨਿਦਾਮਪੁਰ,ਅਸ਼ਵਨੀ ਟਿੱਬਾ,ਰਾਜੇਸ਼ ਮਹਿੰਗੀ,ਰਣਜੀਤ ਸਿੰਘ,ਜੈਮਲ ਸਿੰਘ,ਮਨਜੀਤ ਸੈਣੀ,ਨਿਰਭੈ ਸਿੰਘ,ਗਗਨਦੀਪ ਸ਼ਰਮਾ,ਰਜਿੰਦਰ ਕੁਮਾਰ,ਹਰਵਿੰਦਰ ਅੱਲੂਵਾਲ,ਮੈਡਮ ਵੀਰਪਾਲ ਕੌਰ ਤੋਂ ਇਲਾਵਾ ਮੁਅੱਤਲ ਅਧਿਆਪਕਾਂ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਿਲ ਰਹੇ।