ਪੰਜਾਬ ਪੁਲਿਸ ਨੇ ਸੁਲਝਾਈ 10 ਸਾਲ ਪੁਰਾਣੇ ਕਤਲ ਕਾਂਡ ਦੀ ਗੁੱਥੀ, ਦੋ ਦੋਸ਼ੀ ਗ੍ਰਿਫਤਾਰ
ਪਟਿਆਲਾ/ਚੰਡੀਗੜ, 11 ਅਕਤੂਬਰ,2018 :
ਪੰਜਾਬ ਪੁਲਿਸ ਦੇ ਸੰਸਥਾਗਤ ਕ੍ਰਾਇਮ ਕੰਟਰੋਲ ਯੁਨਿਟ ਨੇ ਇਕ ਵੱਡੀ ਸਫਲਤਾ ਹਾਸਿਲ ਕਰਦਿਆਂ ਦਰਬਾਰਾ ਸਿੰਘ ਸਿਓਣਾ (ਮਕਾਨ ਨੰ. 21, ਫਾਟਕ ਰੋਡ,ਪਟਿਆਲਾ) ਦੇ ਸਨਸਨੀਖੇਜ਼ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ, ਜਿਸ ਦੀ12-09-2008 ਨੂੰ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਸਬੰਧੀ ਕੇਸ ਥਾਣਾ ਸਿਵਲ ਲਾਇਨਜ਼, ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਕੁੰਵਰ ਵਿਜੈ ਪ੍ਰਤਾਪ ਸਿੰਘ, ਆਈ.ਜੀ.ਪੀ. ਇੰਟੈਲੀਜੈਂਸ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਪੰਜਾਬ ਪੁਲਿਸ ਦੀਆਂ ਵੱਖ-ਵੱਖ ਯੁਨਿਟਾਂ ਵਲੋਂ ਇਸ ਮਾਮਲੇ ਸਬੰਧੀ ਪੜਤਾਲ ਕੀਤੀ ਜਾ ਰਹੀ ਸੀ। ਕਿਉਂਜੋਇਹ ਕੇਸ ਹੁਣ ਤੱਕ ਅਣਸੁਲਝਿਆ ਸੀ ਇਸ ਲਈ ਓ.ਸੀ.ਸੀ.ਯੂ. ਟੀਮ ਵੱਲੋਂ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਏ.ਆਈ.ਜੀ. ਸੰਦੀਪ ਸਿੰਘ ਗੋਇਲ ਦੀ ਨਿਗਰਾਨੀ ਵਿੱਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਦਰਬਾਰਾ ਸਿੰਘ ਇੱਕ ਪੰਜਾਬੀ ਲੇਖਕ ਅਤੇ ਸ੍ਰੋਮਣੀ ਅਕਾਲੀ ਦਲ,ਕੌਮਾਂਤਰੀ ਦਾਜਨਰਲ ਸਕੱਤਰ ਸੀ।
ਦਰਬਾਰਾ ਸਿੰਘ ਸਿਓਣਾ ( File Photo )
ਤਾਜਾ ਜਾਂਚ ਦੌਰਾਨ, ਓ.ਸੀ.ਸੀ.ਯੂ.ਟੀਮ ਨੂੰ ਇਹ ਪਤਾ ਲੱਗਿਆ ਕਿ ਇਸ ਕਤਲ ਦੇ ਪਿੱਛੇ ਪਰਿਵਾਰਕ ਝਗੜਾ ਸੀ।ਸਾਲ 2008 ਵਿਚ ਦਰਬਾਰਾ ਸਿੰਘ ਸਿਓਣਾ ਵੱਲੋਂ ਇਕ ਅਖ਼ਬਾਰ ਵਿੱਚ ਇੱਕ ਵਿਵਾਦ ਪੂਰਨ ਲੇਖ ਲਿਖਿਆ ਸੀ, ਇਸ ਲਈ ਮੁੱਢਲੀ ਜਾਂਚ ਤੋਂ ਇਸ ਕਤਲ ਵਿੱਚ ਕੁਝ ਕੱਟੜ ਪੰਥੀਆਂ ਦਾ ਹੱਥ ਹੋਣ ਦਾ ਖਦਸ਼ਾ ਸੀ। ਸਥਾਨਕ ਪੁਲਿਸ ਵੱਲੋਂ ਇਸ ਮਾਮਲੇਸਬੰਧੀ ਕੀਤੀ ਗਈ ਸਾਰੀਪੜਤਾਲਅਤੇ ਵੱਖ ਵੱਖਸਮੇਂ 'ਤੇ ਗਠਿਤਕੀਤੀਆਂ ਗਈਆਂ ਵਿਸ਼ੇਸ਼ ਜਾਂਚ ਟੀਮਾਂ ਵੀ ਕਿਸੇ ਸਿੱਟੇ ਤੇ ਨਾ ਪੰਹੁਚ ਸਕਿਆ। ਉਪਰੰਤ ਮੁਕੱਦਮਾ ਅਦਾਲਤ ਵਿਚ ਵੀ ਅਣਸੁਲਝੀ ਰਿਪੋਰਟ ਦਾਖਲ ਕਰਵਾਈ ਗਈ ਸੀ, ਪਰ ਅਦਾਲਤਵੱਲੋਂ ਇਸ ਮਾਮਲੇ ਦੀ ਅਗਾਊਂ ਜਾਂਚ ਦੇ ਹੁਕਮ ਦਿੱਤੇ ਗਏ। ਇਸ ਬਾਅਦ, ਓ.ਸੀ.ਸੀ.ਯੂ. ਟੀਮ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ।
ਕੁੰਵਰ ਵਿਜੈਪ੍ਰਤਾਪ ਸਿੰਘ ਨੇ ਅੱਗੇ ਦੱਸਆ ਕਿ ਦੋ ਸ਼ੱਕੀ ਵਿਅਕਤੀਦਲਜੀਤ ਸਿੰਘ ਉਰਫ ਡੀ.ਐਲ.ਪੁੱਤਰ ਮੇਘ ਸਿੰਘ ਨਿਵਾਸੀਮਕਾਨ ਨੰ. 51, ਗੁਰਮਤ ਕਲੋਨੀ ਸੁਲਾਰ ਰੋਡਪਟਿਆਲਾਅਤੇ ਪੁਸ਼ਪਿੰਦਰ ਸਿੰਘ ਤਾਊ ਪੁੱਤਰ ਮਹਿਲ ਸਿੰਘਨਿਵਾਸੀਪਿੰਡਨਿਮਨਾਬਾਦਥਾਣਾਸਫੀਦੋਂ ਜ਼ਿਲ੍ਹਾਜੀਂਦਹਰਿਆਣਾ, ਹੁਣ ਨਿਵਾਸੀਵਾਰਡ ਨੰ. 7 ਖਨੌਰੀ ਮੰਡੀਥਾਣਾਖਨੌਰੀ ਜ਼ਿਲ੍ਹਾ ਸੰਗਰੂਰ ਤੋਂ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਆਪਣਾ ਜ਼ੁਰਮ ਕਬੂਲਿਆਅਤੇ ਹੋਰਦੋਸ਼ੀਆਂ ਦੇ ਨਾਵਾਂ ਦਾ ਖੁਲਾਸਾ ਕੀਤਾਜਿਨ੍ਹਾਂ ਵਿੱਚਅਮਨਪ੍ਰੀਤ ਸਿੰਘ ਉਰਫ ਜੀਤਾਜਲੰਧਰੀਆ ਪੁੱਤਰ ਜਤਿੰਦਰ ਸਿੰਘ ਨਿਵਾਸੀਨੇੜੇ ਪ੍ਰਿੰਸਪਲਾਜ਼ਾ ਮਿੱਠੂਪੁਰ ਰੋਡਜਲੰਧਰ, ਜਿਸਨੂੰ ਅਦਾਲਤ ਵੱਲੋਂ ਦੋਸ਼ੀਠਹਿਰਾਇਆ ਗਿਆ ਹੈ ਅਤੇ ਖ਼ਤਰਨਾਕ ਗੈਂਗਸਟਰਹੈ। ਇੱਥੇ ਇਹ ਦੱਸਣਯੋਗ ਹੈ ਕਿ ਜਾਂਚ ਦੌਰਾਨਫੜ੍ਹੇ ਗਏ ਦੋਸ਼ੀਆਂ ਦਾਕਤਲ, ਇਰਾਦਾਕਤਲਮਾਮਲਿਆਂ ਵਿੱਚ ਪੁਰਾਣਾ ਰਿਕਾਰਡਵੀਦਰਜਹੈ।
ਕੁੰਵਰ ਨੇ ਅੱਗੇ ਕਿਹਾ ਕਿ ਇਸ ਮਾਮਲੇ ਸਬੰਧੀਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਦਬੋਚਣ ਲਈ ਕੋਸ਼ਿਸ਼ਾਂ ਜਾਰੀਹਨ।