ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ. ਐਸੋਸੀਏਸ.ਨ ਦ ਆਗੂਆਂ ਸੂਬਾ ਪ੍ਰਧਾਨ ਸਰਦਾਰ ਬਰਿੰਦਰਪਾਲ ਸਿੰਘ ਕੈਰੋ, ਨਿਰਮਲ ਸੈਣੀ,ਕਿਸ.ਨ ਚੰਦਰ ਮਹਾਜਨ, ਗੁਰਦੀਪ ਬਾਸੀ, ਜੁਗਰਾਜ ਸਿੰਘ ਟੱਲੇਵਾਲ,ਮਨਦੀਪ ਸਿੰਘ ਗਿੱਲ ,ਯਸ. ਚੋਧਰੀ, ੦ਸਵਿੰਦਰ ਬੜੀ,ਸੁਖਰਾਜ ਸਿੰਘ, ਜਗਤਾਰ ਸਿੰਘ ਧੂਰਕੋਟ, ੦ਸਵਿੰਦਰ ਫਰੀਦਕੋਟ, ਗੁਰਸਵਿੰਦਰ ਮੋਗਾ, ਹਰਪ੍ਰੀਤ ਸਿੱਧੂ, ਭੁਪਿੰਦਰ ਸਿੰਘ, ਇਕਬਾਲ ਢੀਡਸਾ, ਮਨਜੀਤ ਰਾਜ ,ਮਨਮੋਹਣ ਸਿੰਘ, ਧਰਮਵੀਰ ਸਿੰਘ, ਜਰਨੈਲ ਸੰਘਾ, ਹਰਜੋਧ ਸਿੰਘ, ਤਸਵੀਰ ਸਿੰਘ ,ਮਨਮਹੇਸ. ਆਦਿ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਸ.ਏ.ਐਸ ਅਤੇ ਰਮਸਾ ਅਧਿਆਪਕਾਂ ਨਾਲ ਸਰਕਾਰ ੦ੋ ਧੱਕਾ ਕਰ ਰਹੀ ਹੈ ਐਸੋਸੀਏਸ.ਨ ਨੇ ਉਹਨਾ ਦੇ ਸੰਘਰਸ. ਵਿੱਚ ਪੂਰੀ ਤਰਾਂ ਸ.ਾਮਿਲ ਹੋਣ ਦਾ ਐਲਾਣ ਕੀਤਾ ਹੈ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਅਧਿਆਪਕਾਂ ਨਾਲ ਕੀਤਾ ਜਾ ਰਿਹਾ ਧੱਕਾ ਕਿਸੇ ਵੀ ਕੀਮਤ ਤੇ ਬਰਦਾਸ.ਤ ਨਹੀ ਕੀਤਾ ਜਾਵੇਗਾ ਅਤੇ ਵੈਟਨਰੀ ਇੰਸਪੈਕਟਰਜ. ਐਸੋਸੀਏਸ.ਨ ਇਸ ਦਾ ਪੁਰਜ.ੋਰ ਵਿਰੋਧ ਕਰੇਗੀ |
ਸੂਬਾ ਜਨਰਲ ਸਕੱਤਰ ਸ੍ਰੀ ਕਿਸ.ਨ ਚੰਦਰ ਮਹਾਜਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਵੱਲੋ ਤਾਕਤ ਦੇ ਗਰੂਰ ਵਿੱਚ ਆ ਕੇ ਆਪਣੀ ਤਾਕਤ ਦਾ ਵਿਖਾਵਾ ਕਰਦੇ ਹੋਏ ਅਧਿਆਪਕਾਂ ਦੀ ਤਨਖਾਹ 42000^ ਰੁਪਏ ਤੋ ਘਟਾ ਕੇ ਉਹਨਾ ਨੂੰ ਪੱਕੇ ਕਰਨ ਦੀ ਆੜ ਹੇਠ ਦੁਬਾਰਾ ਉਹਨਾ ਦੀ ਤਨਖਾਹ 15000^ ਰੁਪਏ ਕਰਨ ਦੀ ਸਰਕਾਰ ਵੱਲੋ ਚੱਲੀ ਗਈ ਕੋਝੀ ਚਾਲ ਦੇ ਵਿਰੁੱਧ ਵਿੱਚ ਵੱਖ ਵੱਖ ਜਿਲਾ ਕਮੇਟੀਆਂ ਅਧਿਆਪਕਾਂ ਵੱਲੋ ਪਟਿਆਲਾ ਵਿਖੇ ਲਗਾਏ ਗਏ ਮੋਰਚੇ ਵਿੱਚ ਕੱਲ 12 ਅਕਤੂਬਰ ਨੂੰ ਸ.ਾਮਲ ਹੋ ਕੇ ਉਹਨਾ ਨੂੰ ਪੂਰਨ ਹਮਾਇਤ ਦਿੱਤੀ ਜਾਵੇਗੀ |ਸ੍ਰੀ ਮਹਾਜਨ ਨੇ ਕਿਹਾ ਕਿ ਸਰਕਾਰ ਵੱਲੋ ਪਿਛਲੇ 10 ਸਾਲ ਕੀ ਉਹਨਾ ਦਾ ਪਰਖਕਾਲ ਦਾ ਸਮਾ ਨਹੀ ਪਰਖਿਆ ਗਿਆ| ਸ੍ਰੀ ਮਹਾਜਨ ਨੇ ਕਿਹਾ ਕਿ ਅਧਿਆਪਕਾਂ ਦੇ ਘਰਾ ਦੇ ਚੁੱਲੇ, ਕਿਸੇ ਵੀ ਕੀਮਤ ਤੇ ਹਰਗਿਜ. ਨਹੀ ਬੁੱਝਣ ਦਿੱਤੇ ਜਾਣਗੇ| ਐਸੋਸੀਏਸ.ਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੁਅੱਤਲ ਅਧਿਆਪਕਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਉਹਨਾ ਨੂੰ ਪੂਰੀ ਤਨਖਾਹ ਤੇ ਪੱਕਿਆ ਕੀਤਾ ਜਾਵੇ | ਅਖੀਰ ਵਿੱਚ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਅਧਿਆਪਕ ਦਾ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਤਾਂ ਇਯ ਦੀ ਜੁੰਮੇਵਾਰੀ ਸਰਕਾਰ ਦੀ ਹੋਵੇਗੀ ਅਤੇ ਮੁਲਾਜ.ਮ ਜੱਥੇਬੰਦੀਆਂ ਲੋਕ ਸਭਾ ਚੋਣਾ ਵਿੱਚ ਇਸ ਕਰਾਰਾ ਜਵਾਬ ਦੇਣਗੇ |