ਭਾਖੜਾ ਨਹਿਰ 'ਚੋਂ ਮਿਲੀ ਦਿੱਲੀ ਨੰਬਰ ਸੈਂਟਰੋ ਕਾਰ
ਜੀਐਸ ਪੰਨੂ
ਪਟਿਆਲਾ, 16 ਅਕਤੂਬਰ 2018 - ਮੰਗਲਵਾਰ ਨੂੰ ਪਟਿਆਲਾ ਸਰਹਿੰਦ ਭਾਖੜਾ ਨਹਿਰ 'ਚੋਂ ਇੱਕ ਦਿੱਲੀ ਨੰਬਰ ਚਿੱਟੀ ਸੈਂਟਰੋ ਕਾਰ ਮਿਲੀ। ਜਿਸ 'ਚ ਫਿਲਹਾਲ ਕੋਈ ਲਾਸ਼ ਨਾ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਜਾਣਕਾਰੀ ਮੁਤਾਬਕ ਕਾਰ 'ਚੋਂ ਮਨਜੀਤ ਸਿੰਘ ਦਹੀਆ ਨਾਮ ਦਾ ਵਿਜ਼ਿਟਿੰਗ ਕਾਰਡ ਪ੍ਰਾਪਤ ਹੋਇਆ ਹੈ ਜਿਸ 'ਤੇ ਲਿਖੇ ਨੰਬਰਾਂ 'ਤੇ ਪੁਲੀਸ ਵੱਲੋਂ ਸੰਪਰਕ ਕਰ ਦਿੱਤਾ ਗਿਆ ਹੈ। ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰ 'ਚੋਂ ਮਿਲੇ ਸੰਪਰਕ ਨੰਬਰਾਂ 'ਤੇ ਕਾਲ ਕਰਕੇ ਕਾਰ ਚਾਲਕ ਦੇ ਰਿਸ਼ਤੇਦਾਰਾਂ ਨੂੰ ਇਤਲਾਅ ਦੇ ਦਿੱਤੀ ਗਈ ਹੈ। ਪਰ ਫਿਲਹਾਲ ਪੁਲੀਸ ਨੇ ਕਾਰ 'ਚ ਵਿਅਕਤੀਆਂ ਦੀ ਗਿਣਤੀ ਦੀ ਕੋਈ ਪੁਸ਼ਟੀ ਨਹੀਂ ਕੀਤੀ।
ਕਾਰ ਦਾ ਉਸ ਵੇਲੇ ਪਤਾ ਲੱਗਾ ਜਦੋਂ ਗੋਤਾਖੋਰ ਰੋਜ਼ ਦੀ ਤਰ੍ਹਾਂ ਸਰਚ ਅਭਿਆਨ ਚਲਾ ਰਹੇ ਸਨ ਤੇ ਉਨ੍ਹਾਂ ਨੂੰ ਅਚਾਨਕ ਨਹਿਰ 'ਚ ਕੋਈ ਕਾਰ ਮਿਲੀ। ਜਿਸ ਨੂੰ ਬਾਅਦ 'ਚ ਕਰੇਨ ਦੀ ਮਦਦ ਨਾਲ ਨਹਿਰ 'ਚੋਂ ਬਾਹਰ ਕੱਢਿਆ ਗਿਆ। ਫਿਲਹਾਲ ਪੁਲੀਸ ਦਿੱਲੀ ਤੋਂ ਕਾਰ ਚਾਲਕਾਂ ਦੇ ਰਿਸ਼ਤੇਦਾਰਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਤੇ ਜਿਸ ਤੋਂ ਬਾਅਦ ਹੀ ਘਟਨਾ ਬਾਰੇ ਕੋਈ ਸੁਰਾਗ ਮਿਲ ਸਕੇਗਾ।