ਪਟਿਆਲਾ, 23 ਅਕਤੂਬਰ 2018 : ਐਮ.ਡੀ. ਪੀ.ਆਰ.ਟੀ.ਸੀ. ਸ੍ਰੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਸ੍ਰੀ ਕੇ.ਕੇ. ਸ਼ਰਮਾ ਚੇਅਰਮੈਨ, ਪੀ.ਆਰ.ਟੀ.ਸੀ. ਦੀ ਯੋਗ ਅਗਵਾਈ ਅਤੇ ਪਟਿਆਲਾ ਸ਼ਹਿਰ ਨਿਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾਂਦੀ ਮੰਗ ਅਨੁਸਾਰ ਅੰਮ੍ਰਿਤਸਰ ਲਈ ਇਕ ਅਤਿ ਆਧੁਨਿਕ ਏ.ਸੀ. ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਇਸ ਨੂੰ ਮਿਤੀ 25 ਅਕਤੂਬਰ ਨੂੰ ਸਵੇਰੇ 11:00 ਵਜੇ ਚੇਅਰਮੈਨ, ਪੀ.ਆਰ.ਟੀ.ਸੀ. ਸ਼੍ਰੀ ਕੇ.ਕੇ. ਸ਼ਰਮਾ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਸ. ਨਾਰੰਗ ਨੇ ਦੱਸਿਆ ਕਿ 26 ਅਕਤੂਬਰ ਦਿਨ ਸੁੱਕਰਵਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਗੁਰਪਰਬ ਵਾਲੇ ਦਿਨ ਤੋਂ ਇਹ ਬੱਸ ਸੇਵਾ ਲਗਾਤਾਰ ਸ਼ੁਰੂ ਕੀਤੀ ਜਾਵੇਗੀ।
ਐਮ.ਡੀ. ਨੇ ਦੱਸਿਆ ਕਿ ਇਹ ਬੱਸ ਰੋਜਾਨਾ ਪਟਿਆਲਾ ਬੱਸ ਸਟੈਂਡ ਤੋਂ ਸਵੇਰੇ 5:30 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ ਅਤੇ ਇਹ ਬੱਸ ਤਕਰੀਬਨ ਅੰਮ੍ਰਿਤਸਰ ਵਿਖੇ ਸਵੇਰੇ 10:15 ਵਜੇ ਪਹੁੰਚੇਗੀ। ਸਵਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਬੱਸ ਉਥੇ ਹੀ ਰੁਕੇਗੀ ਅਤੇ ਸ਼ਾਮ ਨੂੰ 4:00 ਵਜੇ ਅੰਮ੍ਰਿਤਸਰ ਬੱਸ ਸਟੈਂਡ ਤੋਂ ਪਟਿਆਲਾ ਲਈ ਰਵਾਨਾ ਹੋਵੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਬੱਸ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਏ.ਆਈ.ਐਸ-052 ਦੇ ਬੱਸ ਕੋਡ ਅਨੁਸਾਰ ਤਿਆਰ ਕੀਤੀ ਗਈ ਹੈ ਜਿਸ ਵਿੱਚ ਆਰਮਦਾਇਕ 45 ਸੀਟਾਂ ਲੱਗੀਆਂ ਹੋਈਆਂ ਹਨ ਅਤੇ ਪ੍ਰਤੀ ਸਵਾਰੀ 355/- ਰੁਪਏ ਇਕ ਪਾਸੇ ਦਾ ਕਿਰਾਇਆ ਬਣਦਾ ਹੈ। ਸਵਾਰੀ ਵੱਲੋਂ ਪੀ.ਆਰ.ਟੀ.ਸੀ. ਦੀ ਵੈਬਸਾਈਟ www.pepsuonline.com ਤੇ ਆਉਣ ਅਤੇ ਜਾਣ ਦੀ ਇੱਕਠੀ ਟਿਕਟ ਬੁੱਕ ਕਰਨ ਤੇ ਇਸ ਬੱਸ ਦੇ ਕਿਰਾਏ ਵਿੱਚ 10% ਦੀ ਛੋਟ ਵੀ ਦਿੱਤੀ ਜਾਵੇਗੀ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਸਵਾਰੀਆਂ ਵੱਲੋਂ ਭਰਵਾ ਹੁੰਗਾਰਾ ਮਿਲਣ ਤੇ ਨੇੜਲੇ ਭਵਿੱਖ ਵਿੱਚ ਅਜਿਹੀ ਸਰਵਿਸ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਜਾਵੇਗਾ।