ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰ ਪ੍ਰਧਾਨ ਹਰਪਾਲ ਜੁਨੇਜਾ ਪਾਰਟੀ ਚ ਸ਼ਾਮਿਲ ਹੋਏ ਵਿਨੀਤ ਸਹਿਗਲ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ।
ਪਟਿਆਲਾ, 24 ਅਕਤੂਬਰ 2018: ਪਿਛਲੇ ਦੀਨੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਨੀਤ ਸਹਿਗਲ ਨੂੰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਕੀਤਾ ਗਿਆ ਸੀ। ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਸਿਰੋਪਾਉ ਪਾ ਕੇ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਪਟਿਆਲਾ ਸ਼ਹਿਰੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ੍ਰੀ ਹਰਪਾਲ ਜੁਨੇਜਾ ਵੱਲੋਂ ਵੱਡੀ ਗਿਣਤੀ ਚ ਨੌਜਵਾਨਾ ਦੇ ਸਿਰੋਪਾਉ ਪਾ ਕੇ ਉਨ੍ਹਾਂ ਦਾ ਵੀ ਸ਼੍ਰੋਮਣੀ ਅਕਾਲੀ ਦਲ ਚ ਸਵਾਗਤ ਕੀਤਾ ਗਿਆ ਹੈ।
ਇਸ ਮੌਕੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਡੇਢ ਸਾਲ ਦੇ ਕਾਰਜਕਾਰ ਦੌਰਾਨ ਪੰਜਾਬ ਨੂੰ ਵਿਨਾਸ਼ ਦੇ ਰਾਹ ਵੱਲ ਤੌਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੌਣਾ ਦੌਰਾਨ ਕੀਤੇ ਗਏ ਵਾਅਦੇ ਵਿਚੋਂ ਕੋਈ ਵੀ ਵਾਅਦਾ ਪੁਰਾ ਨਹੀਂ ਹੋ ਸਕਿਆ। ਕੈਪਟਨ ਨੇ ਘਰ-ਘਰ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਵੱਲੋਂ ਤਾਂ ਨੌਕਰੀ ਕਰ ਰਹੇ ਅਧਿਆਪਕਾ ਦੀ ਤਨਖ਼ਾਹਾਂ ਘਟਾ ਦਿੱਤਿਆਂ ਗਈਆਂ ਹਨ। ਜਿਸ ਕਰ ਕੇ ਉਨ੍ਹਾਂ ਨੂੰ ਜੀਵਨ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਜੁਨੇਜਾ ਨੇ ਕਿਹਾ ਕਿ ਪੰਜਾਬ ਚ ਨਸ਼ੇ ਦਾ ਕਾਰੋਬਾਰ ਖ਼ਤਮ ਹੋਣ ਦੀ ਥਾਂ ਵਧਦਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਪਾਰਟੀ ਚ ਸ਼ਾਮਿਲ ਹੋਣ ਵਾਲੇ ਵਿਨੀਤ ਸਹਿਗਲ ਤੇ ਹੋਰਨਾਂ ਮੈਂਬਰਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਉਂਦਿਆਂ ਸਾਲ 2019 ਦੀਆਂ ਲੋਕ ਸਭਾ ਚੋਣਾ ਦੀਆਂ ਤਿਆਰੀਆਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਦੌਰਾਨ ਵਿਨੀਤ ਸਹਿਗਲ ਤੇ ਹੋਰਨਾਂ ਵੱਲੋਂ ਸ੍ਰੀ ਜੁਨੇਜਾ ਨੂੰ ਪਾਰਟੀ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰਨ ਦਾ ਵਿਸ਼ਵਾਸ ਦਵਾਇਆ ਗਿਆ ਹੈ। ਇਸ ਮੌਕੇ ਨਵਨੀਤ ਵਾਲੀਆਂ, ਕੁਲਵਿੰਦਰ ਘੁੰਮਣ, ਸੁਸ਼ੀਲ ਜਿੰਦਲ, ਅਮਰੀਕ ਸਿੰਘ, ਜੋਗਿੰਦਰ ਸਿੰਘ, ਰਵਿੰਦਰ ਕੁਮਾਰ, ਨਰਿੰਦਰ ਕੁਮਾਰ, ਮਨਮੋਹਨ ਸਿੰਘ, ਧਰਮਜੀਤ ਸਿੰਘ, ਨੀਰਜ ਸ਼ਰਮਾ, ਸਾਜਨ ਸਿੰਘ, ਕ੍ਰਿਸ਼ਨ ਵਰਮਾ, ਅਸ਼ੋਕ ਕੁਮਾਰ ਅਤੇ ਰਾਘਵ ਜਿੰਦਲ ਸਮੇਤ ਹੋਰ ਵੀ ਹਾਜ਼ਰ ਰਹੇ।