← ਪਿਛੇ ਪਰਤੋ
ਪਟਿਆਲਾ, 26 ਅਕਤੂਬਰ 2018: ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਸੇਵਾ ਸੰਮਤੀ ਪਟਿਆਲਾ ਵੱਲੋਂ ਸੀਮਾ ਸ਼ਰਮਾ ਦੀ ਅਗਵਾਈ ਚ ਅੱਜ 27 ਅਕਤੂਬਰ ਨੂੰ ਰਾਜਪੁਰਾ ਰੋਡ ਤੇ ਕੇਦਾਰਨਾਥ ਮੰਦਿਰ ਵਿਖੇ 32ਵਾਂ ਵਿਸ਼ਾਲ ਜਾਗਰਨ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸਤਰੀ ਅਕਾਲੀ ਦਲ ਬਰਨਾਲਾ ਦੀ ਕੋਆਰਡੀਨੇਟਰ ਸੀਮਾ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੰਧੂ ਅਤੇ ਪੁਲਿਸ ਕਪਤਾਨ ਸ਼ਹਿਰੀ ਕੇਸਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚ ਕੇ ਜੋਤੀ ਪ੍ਰਜ੍ਵਲਿਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੰਧੂ ਦੀ ਅਗਵਾਈ ਚ ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ ਨੂੰ ਅਪਰਾਧ ਮੁਕਤ ਕਰਨ ਲਈ ਕੀਤੇ ਜਾ ਰਹੇ ਕਾਰਜ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗੀ। ਸੀਮਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੰਧੂ ਅਤੇ ਪੁਲਿਸ ਕਪਤਾਨ ਸ਼ਹਿਰੀ ਕੇਸਰ ਸਿੰਘ ਦੀ ਅਣਥੱਕ ਮਿਹਨਤ ਸਦਕਾ ਹੀ ਅੱਜ ਪਟਿਆਲਾ ਸ਼ਹਿਰ ਚ ਕਿਸੇ ਵੱਲੋਂ ਵੀ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਜਾ ਰਿਹਾ ਹੈ।
Total Responses : 267