ਪਟਿਆਲਾ 26 ਅਕਤੂਬਰ 2018: ਅੱਜ ਇੱਥੇ ਪਟਿਆਲਾ ਵਿਖੇ ਪੰਜਾਬ ਤੇ ਯੂ.ਟੀ. ਇੰਪਲਾਈਜ਼ ਅਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਦੇ ਸੱਦੇ ਤੇ ਪੰਜਾਬ ਦੇ ਮੁਲਾਜਮਾਂ-ਮਜਦੂਰਾਂ ਦੀਆਂ ਮੰਗਾਂ, ਵਿਸ਼ੇਸ਼ ਕਰਕੇ ਪੇ-ਕਮਿਸ਼ਨ, ਡੀ.ਏ. ਦੀਆਂ ਚਾਰ ਕਿਸ਼ਤਾਂ, ਬਕਾਏ ਆਦਿ ਦੇ ਸਬੰਧ ਵਿੱਚ ਲਾਮਿਸਾਲ ਮਹਾਂਰੈਲੀ ਕੀਤੀ ਗਈ। ਜਿਸ ਵਿੱਚ ਪੰਦਰਾਂ ਹਜਾਰ ਤੋਂ ਵੱਧ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਰੈਲੀ ਦੀ ਪ੍ਰਧਾਨਗੀ ਅਤੇ ਅਗਵਾਈ ਸਰਵ ਸ੍ਰੀ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਜਗਦੀਸ਼ ਸਿੰਘ ਚਾਹਲ, ਰਣਧੀਰ ਸਿੰਘ ਢਿੱਲੋਂ ਗੁਰਮੇਲ ਸਿੰਘ ਮੈਡਲੇ ਨੇ ਕੀਤੀ। ਮਹਾਂ ਰੈਲੀ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਰੇਲ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਜਿਨ•ਾਂ ਮੰਗਾਂ ਨੂੰ ਲੈ ਕੇ ਫੈਸਲਾ ਕੁੰਨ ਸੰਘਰਸ਼ ਦਾ ਮੁੱਢ ਬੰਨਣ ਲਈ ਇਹ ਮਹਾਂਰੈਲੀ ਕੀਤੀ ਗਈ ਉਨ•ਾਂ ਵਿੱਚ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਸਮਾਂਬੱਧ ਕਰਕੇ ਤੁਰੰਤ ਜਾਰੀ ਕਰਾਉਣਾ, ਰਹਿੰਦੇ ਬਕਾਏ ਅਦਾ ਕਰਨੇ, ਐਡਹਾਕ, ਡੇਲੀਵੇਜ਼, ਆਊਟ ਸੋਰਸ, ਪਾਰਟ ਟਾਈਮ, ਟੈਂਪਰੇਰੀ, ਵਰਕਚਾਰਜ ਪਾਰਟ ਟਾਇਮ ਆਦਿ ਕੈਟਾਗਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ''ਪੰਜਾਬ ਇਪਲਾਈਜ਼ ਵੈਲਫੇਅਰ” ਐਕਟ ਦਸੰਬਰ 2016 ਬਗੈਰ ਛੇੜ-ਛਾੜ ਕੀਤੇ ਲਾਗੂ ਕਰਵਾਉਣਾ, ਜਨਵਰੀ 2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਰੱਦ ਕਰਵਾਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣਾ, ਮੁਲਾਜਮਾਂ ਤੋਂ ਜਬਰੀ ਵਸੂਲਿਆਂ ਜਾ ਰਿਹਾ ਪ੍ਰੋਫੈਸ਼ਨਲ ਟੈਕਸ ਬੰਦ ਕਰਾਉਣਾ, ਮਾਨਯੋਗ ਸੁਪਰੀਮ ਕੋਰਟ ਦਾ ਬਰਾਬਰ-ਕੰਮ-ਬਰਾਬਰ-ਤਨਖਾਹ ਦੇਣ ਸਬੰਧੀ 26-10-2016 ਦਾ ਫੈਸਲਾ ਲਾਗੂ ਕਰਾਉਣਾ, ਠੇਕੇਦਾਰੀ, ਆਊਟ ਸੋਰਸਿੰਗ ਸਿਸਟਮ ਅਤੇ ਹੋਰ ਹਰ ਤਰ•ਾਂ ਦੀ ਆਰਜੀ ਭਰਤੀ ਦੀ ਬਜਾਏ ਰੈਗੂਲਰ ਭਰਤੀ ਕਰਾਉਣਾ ਅਤੇ ਤਿੰਨ ਸਾਲ ਬੇਸਿਕ ਪੇ ਦੇਣ ਦਾ ਫੈਸਲਾ ਵਾਪਸ ਕਰਾਉਣਾ, ਸਭ ਕਿਸਮ ਦੇ ਸਕੀਮ ਵਰਕਰਾਂ, ਆਂਗਣਵਾੜੀ, ਮਿਡ-ਡੇ-ਮੀਲ, ਆਸ਼ਾ ਵਰਕਰ ਆਦਿ ਨੂੰ ਘੱਟੋ-ਘੱਟ ਉਜਰਤ 18000 ਰੁਪਏ ਦਿਵਾਉਣਾ ਅਤੇ ਰੈਗੂਲਰ ਕਰਾਉਣਾ, ਦਰਜਾ ਤਿੰਨ, ਦਰਜਾ ਚਾਰ ਸਮੇਤ ਟੈਕਨੀਕਲ ਕਰਮਚਾਰੀਆਂ ਤੇ ਉੱਚ ਅਧਿਕਾਰੀਆਂ ਵਾਂਗ ਉਚੇਰੇ ਸਕੇਲ ਵਿੱਚ 4,9,14 ਸਾਲਾ ਏ.ਸੀ.ਪੀ. ਸਕੀਮ ਲਾਗੂ ਕਰਾਉਣਾ, ਠੇਕੇਦਾਰੀ ਪ੍ਰਥਾ ਖਤਮ ਕਰਕੇ ਭਰਤੀ ਰੈਗੂਲਰ ਕਰਾਉਣਾ, ਸਰਕਾਰੀ ਅਰਧ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕਰਾਉਣਾ, ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿ ਗਏ ਪੀ.ਆਰ.ਟੀ.ਸੀ. ਦੇ ਵਰਕਰਾਂ ਨੂੰ ਪੈਨਸ਼ਨ ਦਾ ਹੱਕਦਾਰ ਬਣਾਉਣਾ ਆਦਿ ਮੰਗਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਕਿ ਇਸ ਵਿਸ਼ਾਲ ਰੈਲੀ ਨੂੰ ਵੱਖ-ਵੱਖ ਕਰਮਚਾਰੀ ਨੇਤਾਵਾਂ ਵਲੋਂ ਸੰਬੋਧਨ ਕਰਨਾ ਸ਼ੁਰੂ ਕੀਤਾ ਜਾਂਦਾ, ਸਟੇਜ ਤੋਂ ਮਹੱਤਵਪੂਰਨ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਆਪੂਰਨ ਨਿਪਟਾਰਾ ਨਾ ਕੀਤਾ ਤਾਂ ਪੰਜਾਬ ਦੇ ਮੁਲਾਜਮਾਂ ਦੇ ਸਿਰਮੋਰ ਬਜ਼ੁਰਗ ਆਗੂ ਸ੍ਰੀ ਸੱਜਣ ਸਿੰਘ ਵਲੋਂ ਕਿਸੇ ਦਿਨ ਵੀ ਢੁੱਕਵੇਂ ਸਮੇਂ ਤੇ ਆਪਣਾ ਚੌਥਾ ਮਰਨ ਵਰਤ ਚੰਡੀਗੜ• ਸ਼ੁਰੂ ਕਰ ਦਿੱਤਾ ਜਾਵੇਗਾ।
ਵਿਸ਼ਾਲ ਰੈਲੀ ਵਿੱਚ ਇਕੱਤਰ ਹੋਏ ਮੁਲਜਮਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਮੁਲਾਜਮ ਲਹਿਰ ਦੇ ਪ੍ਰਮੁੱਖ ਬੁਲਾਰਿਆਂ ਸਰਵ ਸ੍ਰੀ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਜਗਦੀਸ਼ ਸਿੰਘ ਚਾਹਲ, ਰਣਬੀਰ ਸਿੰਘ ਢਿੱਲੋਂ, ਬਲਕਾਰ ਵਲਟੋਹਾ, ਗੁਰਮੇਲ ਸਿੰਘ ਮੈਡਲੇ, ਰਣਜੀਤ ਸਿੰਘ ਰਾਣਵਾਂ, ਹਰਭਜਨ ਸਿੰਘ ਪਿਲਖਣੀ, ਮੋਹਨ ਸਿੰਘ ਨੇਗੀ, ਅਸ਼ੀਸ਼ ਜੁਲਾਹਾ, ਕਰਤਾਰ ਸਿੰਘ ਪਾਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਹੋਣ ਦਾ ਕਲੰਕੀ ਰੁਤਬਾ ਹਾਸਲ ਕਰ ਚੁੱਕੀ ਹੈ ਕਿਉਂਕਿ ਇਹ ਸਰਕਾਰ ਕਾਨੂੰਨ ਅਤੇ ਤਹਿ ਸ਼ੁਦਾ ਅਸੂਲਾਂ ਤਹਿਤ ਮੁਲਾਜਮ-ਮਜਦੂਰ ਵਰਗ ਦੀਆਂ ਜਾਇਜ ਅਤੇ ਹੱਕੀ ਮੰਗਾਂ ਨੂੰ ਜਿਸ ਤਰ•ਾਂ ਨਜ਼ਰ ਅੰਦਾਜ ਕਰਕੇ ਉਨ•ਾਂ ਦੇ ਪਰਿਵਾਰਕ ਗੁਜਾਰਿਆਂ ਨੂੰ ਮੁਸਕਲਾਂ ਵਿੱਚ ਪਾ ਚੁੱਕੀ ਹੈ। ਇਸਦੇ ਉਲਟ ਤਰ•ਾਂ-ਤਰ•ਾਂ ਦੇ ਮਾਫੀਏ ਅਕਾਲੀ-ਬੀ.ਜੇ.ਪੀ. ਰਾਜ ਦੇ ਸਮੇਂ ਵਾਂਗ ਉਸੇ ਤਰ•ਾਂ ਪੰਜਾਬ ਨੂੰ ਲੁੱਟ ਰਹੇ ਹਨ। ਜਿਨ•ਾਂ ਨੂੰ ਵਰਤਮਾਨ ਸਰਕਾਰ ਹੱਥ ਪਾਉਣ ਦੀ ਬਜਾਏ ਉਨ•ਾਂ ਨਾਲ ਇੱਕ ਮਿੱਕ ਹੋਈ ਨਜ਼ਰ ਆ ਰਹੀ ਹੈ। ਫਿਰ ਇਸ ਤਰ•ਾਂ ਦੇ ਹਾਲਾਤਾਂ ਵਿੱਚ ਖਜਾਨੇ ਵਿੱਚ ਪੈਸਾ ਕਿੱਥੋਂ ਆਏਗਾ। ਪ੍ਰਾਈਵੇਟ ਬੱਸ ਟਰਾਂਸਪੋਰਟਾਂ ਦਾ ਮਾਫੀਆ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਉਸੇ ਤਰ•ਾਂ ਲੁੱਟ ਰਿਹਾ ਹੈ ਅਤੇ ਸਿਆਸਤਦਾਨਾਂ ਦਾ ਗੱਠਜੋੜ ਪੰਜਾਬ ਦੇ ਖਜਾਨੇ ਨੂੰ ਚੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਅਤੇ ਇਸ ਸਾਰੀ ਲੁੱਟ ਦਾ ਖਮਿਆਜਾ ਮੁਲਾਜਮ ਅਤੇ ਮਜਦੂਰ ਵਰਗ ਤੇ ਗਰੀਬ ਭੁਗਤ ਰਹੇ ਹਨ। ਠੇਕੇਦਾਰੀ ਸਿਸਟਮ ਅਧੀਨ ਲੱਖਾਂ ਕਰਮਚਾਰੀ ਵੱਖ-ਵੱਖ ਵਿਭਾਗਾਂ ਵਿੱਚ ਨਿਗੁਣੀਆਂ ਤਨਖਾਹਾਂ ਬਦਲੇ ਭੁਖਮਰੀ ਦੀ ਮਜਬੂਰੀ ਵਿੱਚ ਆਪਣੀ ਜਿੰਦਗੀ ਵੇਚ ਰਹੇ ਹਨ। ਪੰਜਾਬ ਦਾ ਸਮੁੱਚਾ ਮੁਲਾਜਮ ਵਰਗ ਅਤੇ ਹੋਰ ਸਭ ਤਬਕੇ ਸੰਘਰਸ਼ਾਂ ਦੇ ਰਾਹ ਪੈ ਕੇ ਸੜਕਾਂ ਤੇ ਉਤਰੇ ਹੋਏ ਹਨ। ਸਰਕਾਰ ਚੌਣਾਂ ਸਮੇਂ ਕੀਤੇ ਆਪਣੇ ਚੋਣ ਮਨੋਰਥ ਪੱਤਰਾਂ ਦੇ ਵਾਅਦੇ ਮੁਕੰਮਲ ਰੂਪ ਵਿੱਚ ਵਿਸਾਰ ਚੁੱਕੀ ਹੈ।
ਰੈਲੀ ਵਿਚੋਂ ਜੋਰਦਾਰ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਅਧਿਆਪਕਾਂ ਉਪਰ 75% ਤਨਖਾਹ ਕਟੌਤੀ ਦਾ ਥੋਪਿਆ ਫੈਸਲਾ ਫੌਰੀ ਤੋਰਤੇ ਉਨ•ਾਂ ਦੀ ਵਰਤਮਾਨ ਤਨਖਾਹ ਨੂੰ ਲਾਗੂ ਰੱਖਦੇ ਹੋਏ ਉਨ•ਾਂ ਰੈਗੂਲਰ ਕਰੇ। ਰੈਲੀ ਵਿੱਚ 11 ਨਵੰਬਰ ਨੂੰ ਚੰਡੀਗੜ• ਵਿਖੇ ਜੱਥੇਬੰਦਕ ਕੰਨਵੈਨਸ਼ਨ ਕੀਤੇ ਜਾਣ, ਮਿਤੀ 15 ਨਵੰਬਰ ਵਿੱਤ ਮੰਤਰੀ ਦੇ ਵਿਧਾਨ ਸਭਾ ਹਲਕਾ ਬਠਿੰਡਾ, ਮਿਤੀ 27 ਨਵੰਬਰ ਨੂੰ ਮੋਹਾਲੀ, ਮਿਤੀ 06 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਵਿਦਿਆ ਮੰਤਰੀ ਤੇ ਲੋਕਲ ਬਾਡੀ ਮੰਤਰੀ ਵਿਧਾਨ ਸਭਾ ਹਲਕਿਆ ਅਤੇ ਮਿਤੀ 20 ਦਸੰਬਰ ਨੂੰ ਖੁਰਾਕ ਸਪਲਾਈ ਮੰਤਰੀ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਵਿਖੇ ਜੋਨਲ ਰੈਲੀਆਂ ਤੇ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ, ਮੁਲਾਜਮਾਂ ਦਾ ਠਾਠਾ ਮਾਰਦਾ ਵਿਸ਼ਾਲ ਮਾਰਚ ਮੋਤੀ ਮਹਿਲ ਵਲ ਮੰਗਾਂ ਦੇ ਬੈਨਰ, ਮਾਟੋ ਤੇ ਤਖਤਿਆ ਲੈ ਕੇ ਰਵਾਨਾ ਹੋਇਆ। ਜਿਸ ਨੂੰ ਭਾਰੀ ਪੁਲਿਸ ਫੋਰਸ ਵੱਲੋਂ ਫੁਆਰਾ ਚੌਂਕ ਵਿਖੇ ਰੋਕ ਲਿਆ। ਜਿੱਥੇ ਮੁਲਾਜਮਾਂ ਨੇ ਮਾਲ ਰੋਡ ਦੀ ਆਵਾਜਾਈ ਮੁਕੰਮਲ ਠੱਪ ਕਰਕੇ ਉੱਥੇ ਹੀ ਧਰਨੇ ਦੇ ਕੇ ਸਰਕਾਰ ਦਾ ਜੋਰਦਾਰ ਪਿੱਟ ਸਿਆਪਾ ਕੀਤਾ। ਇਸ ਵਿੱਚ ਔਰਤ ਮੁਲਾਜਮ ਭਾਰੀ ਗਿਣਤੀ ਵਿੱਚ ਸ਼ਾਮਲ ਸਨ। ਮੁੱਖ ਮੰਤਰੀ ਅਤੇ ਮੁੱਖ ਸਕੱਤਰ ਦੇ ਨਾਮ ਤੇ ਮੈਮੋਰੰਡਮ ਯਾਦ ਪੱਤਰ ਦੇ ਰੂਪ ਵਿੱਚ ਉੱਪ ਮੰਡਲ ਮੈਜਿਸਟੇਟ ਨੇ ਪ੍ਰਾਪਤ ਕੀਤਾ ਅਤੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਵਿੱਤ ਵਿਭਾਗ ਨਾਲ ਮਿਤੀ 30-10-2018 ਨੂੰ ਮੁਲਾਜਮ ਆਗੂਆਂ ਦੀ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਰੈਲੀ ਤੇ ਮਾਰਚ ਵਿੱਚ ਭਰਾਤਰੀ ਜੱਥੇਬੰਦੀਆਂ ਸਮੇਤ ਜੋ ਪ੍ਰਮੁੱਖ ਮੁਲਾਜਮਾਂ ਨੇ ਸੰਬੋਧਨ ਕੀਤਾ ਉਨ•ਾਂ ਵਿੱਚ ਸਰਵ ਸ੍ਰੀ ਡੀ.ਪੀ. ਮੋੜ, ਉਤਮ ਸਿੰਘ ਬਾਗੜੀ, ਅਰਵਿੰਦਰ ਗੋਲਡੀ, ਅਮਰੀਕ ਸਿੰਘ, ਗੁਰਮੀਤ ਸਿੰਘ ਵਾਲੀਆ, ਸੁਖਚੈਨ ਸਿੰਘ ਖਹਿਰਾ, ਨਰਿੰਦਰ ਮੋਹਨ ਸ਼ਰਮਾ, ਦੁਰਗਾ ਬਾਈ, ਜਗਮੋਹਨ ਨੋਲੱਖਾ, ਜੋਗਿੰਦਰ ਸਿੰਘ, ਕੁਲਦੀਪ ਸਿੰਘ, ਖੁਸ਼ਵਿੰਦਰ ਕਪਿਲਾ, ਦੀਪ ਚੰਦ ਹੰਸ, ਜਗਜੀਤ ਸਿੰਘ ਦੁਆ, ਮੇਲਾ ਸਿੰਘ, ਗੁਰਵੰਤ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਉੱਘੀ, ਚੰਦਨ ਸਿੰਘ, ਅਪਵਿੰਦਰ ਸਿੰਘ ਗੁੱਲੀ, ਮਲਕੀਤ ਸਿੰਘ, ਹਰੀ ਬਹਾਦਰ ਬਿੱਟੂ, ਬਲਜਿੰਦਰ ਸਿੰਘ, ਰਾਮ ਪ੍ਰਸਾਦ ਸਹੋਤਾ, ਰਾਮ ਕਿਸ਼ਨ, ਸਵਰਨ ਸਿੰਘ ਬੰਗਾ, ਰਾਮ ਲਾਲ ਰਾਮਾ, ਸੁਰਜ ਯਾਦਵ, ਮਲਕੀਤ ਸਿੰਘ, ਰਤਨ ਸਿੰਘ, ਕੇਸਰ ਸਿੰਘ, ਜਗਤਾਰ ਲਾਲ, ਦਰਸ਼ਨ ਸਿੰਘ ਘੱਗਾ, ਜੋਗਾ ਸਿੰਘ, ਬਲਬੀਰ ਸਿੰਘ, ਪ੍ਰਵੀਨ ਸ਼ਰਮਾ, ਅਮਰਜੀਤ ਸਿੰਘ ਧਾਲੀਵਾਲ, ਕੁਲਦੀਪ ਸਿੰਘ ਰਾਈਵਾਲ ਆਦਿ ਹਾਜਰ ਸਨ।