ਪਟਿਆਲਾ, 29 ਅਕਤੂਬਰ 2018: ਸ੍ਰੀ ਮਨਦੀਪ ਸਿੰਘ ਸਿੱੱਧੂ, ਸੀਨੀਅਰ ਕਪਤਾਨ ਪੁਲਿਸ ਜਿਲਾ ਪਟਿਆਲਾ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋ ਸ੍ਰੀ ਮਨਜੀਤ ਸਿੰਘ ਬਰਾੜ, ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀਆਂ ਹਦਾਇਤਾ ਅਨੁਸਾਰ ਸ੍ਰੀ ਸੁਖਮਿੰਦਰ ਸਿੰਘ ਚੋਹਾਨ ਉਪ ਕਪਤਾਨ ਪੁਲਿਸ, ਇੰਨਵੈਸਟੀਗੇਸਨ ਪਟਿਆਲਾ ਦੀ ਅਗਵਾਈ ਵਿਚ ਇੰਸਪੈਕਟਰ ਸਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਨੇ ਲੁੱਟ ਖੋਹ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਗੁਰਜਿੰਦਰ ਸਿੰਘ ਬਿੱਲਾ ਵਾਸੀ ਰਸੂਲਪੁਰ ਜੋੜਾ ਸਮੇਤ ਇਸ ਦੇ 3 ਸਾਥੀਆਂ ਨੂੰ ਡਕੈਤੀ ਮਾਰਨ ਦੀ ਯੋਜਨਾ ਬਣਾਉਦੇ ਕਾਬੂ ਕਰਕੇ ਇਹਨਾ ਪਾਸੋਂ 2 ਪਿਸਤੋਲ 315 ਬੋਰ ਸਮੇਤ 04 ਰੋਦ 315 ਬੋਰ, ਇਕ ਰਾਡ ਲੋਹਾ ਅਤੇ ਇਕ ਚਾਕੂ ਅਤੇ ਇਕ ਚੋਰੀ ਸੁਦਾ ਮੋਟਰਸਾਇਕਲ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਮਿਤੀ 28/10/2018 ਨੂੰ ਐਸ.ਆਈ.ਹਰਿੰਦਰ ਸਿੰਘ ਸਮੇਸ ਪੁਲਿਸ ਪਾਰਟੀ ਦੇ ਪਿੰਡ ਸੇਰਮਾਜਰਾ ਮੈਣ ਰੋਡ ਮੋਜੂਦ ਸੀ ਤਾ ਮੁਖਬਰੀ ਦੇ ਅਧਾਰ ਪਰ ਗੁਰਜਿੰਦਰ ਸਿੰਘ ਬਿੱਲਾ ਪੁੱਤਰ ਕਾਬਲ ਸਿੰਘ ਵਾਸੀ ਰਸੂਲਪੁਰ ਜੋੜਾ ਥਾਣਾ ਅਨਾਜ ਮੰਡੀ ,ਗੁਰਭੇਜ ਸਿੰਘ ਲੱਲੀ ਪੁੱਰ ਖਜਾਨ ਸਿੰਘ ਵਾਸੀ ਪਿੰਡ ਸੈਫਦੀਪੁਰ ਥਾਣਾ ਸਦਰ ਪਟਿਆਲਾ, ਵਰਿੰਦਰ ਸਿੰਘ ਗੋਲਡੀ ਪੁੱਤਰ ਲਖਵਿੰਦਰ ਸਿੰਘ ਵਾਸੀ ਰਸੂਲਪੁਰ ਜੋੜਾ ਥਾਣਾ ਅਨਾਜ ਮੰਡੀ ਅਤੇ ਕਰਮਜੀਤ ਸਿੰਘ ਕਰਮਾ ਪੁੱਤਰ ਦਲਵਾਰਾ ਸਿੰਘ ਵਾਸੀ ਸਫੀਪੁਰ ਥਾਣਾ ਦਿੜ੍ਹਬਾ ਜਿਲਾ ਸੰਗਰੂਰ ਨੂੰ ਮਾਰੂ ਹਥਿਆਰਾ ਨਾਲ ਲੈਸ ਹੋਕੇ ਡਾਕਾ ਮਾਰਨ ਦੀ ਤਿਆਰੀ ਕਰਦਿਆਂ ਮੇਨ ਹਾਈਵੇ ਰੋਡ ਪਰ ਮੈਣ ਚੋਕ ਤੋ ਅੱਗੇ ਖਾਲੀ ਪਲਾਟ ਦੀ ਚਾਰ ਦਿਵਾਰੀ ਵਿਚ ਬੈਠਾ ਯੋਜਨਾ ਬਣਾਉਦਿਆ ਨੂੰ ਕਾਬੂ ਕੀਤਾ । ਤਲਾਸੀ ਲੈਣ ਤੇ ਗੁਰਜਿੰਦਰ ਸਿੰਘ ਬਿੱਲੇ ਪਾਸੋ ਇਕ ਪਿਸਤੋਲ 315 ਬੋਰ ਸਮੇਤ 02 ਰੋਦ, ਗੁਰਭੇਜ ਸਿੰਘ ਲੱਲੀ ਪਾਸੋ ਇਕ ਪਿਸਤੋਲ 315 ਬੋਰ ਸਮੇਤ 2 ਰੋਦ, ਵਰਿੰਦਰ ਸਿੰਘ ਗੋਲਡੀ ਪਾਸੋ ਇਕ ਚਾਕੂ ਕਮਾਨੀਦਾਰ, ਅਤੇ ਕਰਮਜੀਤ ਸਿੰਘ ਕਰਮਾ ਪਾਸੋ ਇਕ ਰਾਡ ਲੋਹ ਬਰਾਮਦ ਹੋਏ ਅਤੇ ਮੋਕੇ ਤੋ ਇਹਨਾ ਦੇ ਕਬਜੇ ਵਿਚੋ ਇਕ ਮੋਟਰਸਾਇਕਲ ਬਿਨਾ ਨੰਬਰੀ ਮਾਰਕਾ ਟੀ.ਵੀ.ਐਸ.ਬਰਾਮਦ ਹੋਇਆ ਅਤੇ ਇਹਨਾ ਦਾ ਇਕ ਸਾਥੀ ਰੋਸਨਦੀਪ ਪੁੱਤਰ ਲਖਵਿੰਦਰ ਸਿੰਘ ਵਾਸੀ ਹਾਸਮਪੁਰ ਮਾਗਟ ਥਾਣਾ ਪਸਿਆਣਾ ਮੋਕਾ ਤੋ ਫਰਾਰ ਹੋ ਗਿਆ ਸੀ । ਜਿਹਨਾ ਦੇ ਖਿਲਾਫ ਮੁਕੱਦਮਾ 175 ਮਿਤੀ 28/10/2018 ਅ/ਧ 399,402 ਹਿੰ:ਦਿੰ: 25 ਅਸਲਾ ਐਕਟ ਥਾਣਾ ਪਸਿਆਣਾ ਦਰਜ ਕੀਤਾ ਗਿਆ ਹੈ।
ਸ. ਸਿੱਧੂ ਨੇ ਉਕਤ ਦੋਸੀਆਂ ਦੀ ਪੁੱਛਗਿੱਛ ਤੋ ਹੋਏ ਖੁਲਾਸਿਆ ਸਬੰਧੀ ਦੱਸਿਆ ਕਿ ਗੁਰਜਿੰਦਰ ਸਿੰਘ ਬਿੱਲਾ ,ਵਰਿੰਦਰ ਸਿੰਘ ਗੋਲਡੀ ਅਤੇ ਗੁਰਭੇਜ ਸਿੰਘ ਲੱਲੀ ਖਿਲਾਫ ਪਹਿਲਾ ਵੀ ਲੁੱਟ ਖੋਹ ਦੇ ਮੁਕੱਦਮੇ ਦਰਜ ਹਨ । ਗੁਰਜਿੰਦਰ ਸਿੰਘ ਬਿੱਲਾ ਜੋ ਕਿ ਸਹਾਰਨਪੁਰ ਵਿਖੇ ਉਮ ਬਾਪੂ ਦੇ ਸੋਰੂਮ ਤੇ ਸਕਿਉਰਟੀ ਗਾਰਡ ਦੀ ਡਿਉਟੀ ਕਰਦਾ ਸੀ ਜਿਸ ਨੇ ਸਾਹਰਨਪੁਰ ਵਿਖੇ ਹੀ 2 ਪਿਸਤੋਲ 315 ਬੋਰ ਸਮੇਤ ਰੋਦ 8 ਹਜਾਰ ਰੂਪੈ ਵਿਚ ਖਰੀਦ ਕੀਤੇ ਸੀ।ਫਿਰ ਇਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਪੰਜਾਬ ਹਰਿਆਣਾ ਵਿੱਚ ਰਾਤ ਸਮੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੁਰੂ ਕਰ ਦਿੱਤਾ ਸੀ।
ਉਹਨਾਂ ਦੱਸਿਆ ਕਿ ਸਤੰਬਰ 2018 ਵਿਚ ਇਸ ਗਿਰੋਹ ਨੇ ਰਾਤ ਸਮੇ ਵਿਜੈ ਰਤਨ ਚੋਕ ਅੰਬਾਲਾ ਕੈਂਟ ਤੋ ਰਾਤ ਸਮੇ ਇਕ ਮੋਟਰਸਾਇਕ ਸਪਲੈਡਰ ਨੰਬਰ ਐਚ.ਆਰ-01ਏ.ਜੀ-2105 ਪਿਸਤੋਲ ਦੀ ਨੋਕ ਪਰ ਖੋਹ ਕੀਤਾ ਸੀ । ਜਿਸ ਸਬੰਧੀ ਮੁਕੱਦਮਾ ਨੰਬਰ 433 ਮਿਤੀ 27/09/2018 ਅ/ਧ 379ਏ.ਹਿੰ:ਦਿੰ: ਥਾਣਾ ਅੰਬਾਲਾ ਕੈਂਟ ਦਰਜ ਹੈ। ਮਿਤੀ 28/09/2018 ਦੀ ਰਾਤ ਨੂੰ ਇਸ ਗਿਰੋਹ ਵੱਲੋ ਥਾਣਾ ਯੂਮਨਾਨਗਰ ਦੇ ਏਰੀਆ ਰਦੋਰ ਰੋਡ ਪਿੰਡ ਖੁਖਨੀ ਤੋ ਰਾਤ ਸਮੇ ਪਿਸਤੋਲ ਦੀ ਨੋਕ ਪਰ ਇਕ ਮੋਟਰਸਾਇਕਲ ਟੀ.ਵੀ.ਐ.ਸਪੋਟਸ ਨੰਬਰ ਐਚ.ਆਰ-75ਏ-2090 ਦੀ ਖੋਹ ਕੀਤੀ ਸੀ ਜਿਸ ਅਤੇ ਆਪਣਾ ਪਹਿਲਾ ਖੋਹ ਕੀਤਾ ਸਪਲੈਡਰ ਮੋਟਰਸਾਇਕ ਪੈਚਰ ਹੋਣ ਪਰ ਵਾਰਦਾਤ ਕਰਨ ਸਮੇ ਮੋਕਾ ਪਰ ਛੱਡਕੇ ਮੋਕਾਤ ਤੋ ਫਰਾਰ ਹੋ ਗਏ ਸੀ ਜਿਸ ੁਮਕੱਦਮਾ ਨੰਬਰ 128 ਮਿਤੀ 29/09/2018 ਅ/ਧ 379 ਏ ਥਾਣਾ ਜਟਲਾਨਾ ਜਿਲ੍ਹਾ ਯੂਮਨਾਨਗਰ ਹਰਿਆਣਾ ਦਰਜ ਹੈ। ਜਦਕਿ ਮਹੀਨਾ ਸਤੰਬਰ 2018 ਵਿਚ ਹੀ ਇਸ ਗਿਰੋਹ ਨੇ ਰਾਤ ਸਮੇ ਪਿਹੇਵਾ ਤੋ ਇਕ ਟਰੱਕ ਡਰਾਇਵਰ ਤੋ ਪਿਸਤੋਲ ਦੀ ਨੋਕ ਪਰ 24 ਹਜਾਰ ਰੁੂਪੈ ਤੇ ਉਸ ਦਾ ਮੋਬਾਇਲ ਫੋਨ ਦੀ ਖੋਹ ਕੀਤੀ ਸੀ। ਇਸੇ ਤਰਾਂ ਇਹਨਾ ਵੱਲੋ ਅੰਬਾਲਾ ਏਅਰਪੋਰਟ ਰੋਡ ਤੋ ਰਾਤ ਸਮੇ ਇਕ ਟਰੱਕ ਡਰਾਇਵਰ ਤੋ ਪਿਸਤੋਲ ਦੀ ਨੋਕ ਪਰ 20 ਹਜਾਰ ਰੂਪੈ ਦੀ ਖੋਹ ਕੀਤੀ ਸੀ ਅਤੇ ਇਸ ਗਿਰੋਹ ਵੱਲੋ ਅਗਸਤ 2018 ਦੇ ਅਖੀਰ ਵਿਚ ਜੀਰਕਪੁਰ ਪਟਿਆਲਾ ਰੋਡ ਤੋ ਰਾਤ ਸਮੇ ਇਕ ਟਰੱਕ ਡਰਾਇਵਰ ਪਾਸੋ ਪਿਸਤੋਲ ਦੀ ਨੋਕ ਪਰ 07 ਹਜਾਰ ਰੂਪੈ ਦੀ ਖੋਹ ਕੀਤੀ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਉਪਰੋਕਤ ਗ੍ਰਿਫਤਾਰ ਦੋਸੀਆਨ ਵੱਲੋ ਗੰਨ ਪੁਆਇਟ ਪਰ ਰਾਤ ਸਮੇਂ ਦਰਜਨ ਦੇ ਕਰੀਬ ਵਾਰਦਾਤ ਕੀਤੀਆ ਹੋਈਆ ਹਨ । ਦੋਸੀਆਨ ਉਕਤਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।