← ਪਿਛੇ ਪਰਤੋ
ਜੀ ਐੱਸ ਪੰਨੂ ਪਟਿਆਲਾ, 3 ਨਵੰਬਰ 2018 - ਇੰਟੈਲੀਜੈਂਸ ਵਿੰਗ ਵੱਲੋਂ ਭੇਜੀ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਖਾਲਿਸਤਾਨ ਗਦਰ ਫੋਰਸ ਦੇ ਸ਼ਬਮਨਦੀਪ ਸਿੰਘ ਜਿਸਦਾ ਅਦਾਲਤ ਨੇ 6 ਨਵੰਬਰ ਤੱਕ ਪੁਲਿਸ ਰਿਮਾਂਡ ਦਿੱਤਾ ਹੈ ਤੋਂ ਪੁੱਛਗਿੱਛ ਦੌਰਾਨ ਬਹੁਤ ਅਹਿਮ ਖੁਲਾਸੇ ਹੋਏ ਹਨ। ਇਸ ਬਾਰੇ ਪੁਲਿਸ ਲਾਈਨ ਵਿਖੇ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਰੈਫਰੰਡਮ 20-20 ਦੀ ਆੜ ਵਿੱਚ ਪੰਜਾਬ ਦੇ ਨੌਜਵਾਨਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਪੰਜਾਬ ਦੇ ਸਾਂਤਮਈ ਮਾਹੌਲ ਨੂੰ ਲਾਬੂ ਲਾਉਣ ਦੀ ਫਿਰਾਕ ਵਿੱਚ ਹੈ। ਐਸ.ਐਸ. ਪੀ. ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਦੀ ਨਿਸਾਨਦੇਹੀ ਤੇ ਉਸਦੇ ਸਾਥੀ ਗੁਰਸੇਵਕ ਸਿੰਘ ਸੇਵਕ ਵਾਸੀ ਰਤਨਗੜ• ਦਿੜਬਾ ਨੂੰ ਵੀ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਨੇ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਉਸਨੇ ਦਿਵਾਲੀ ਤੋਂ ਪਹਿਲਾ ਪਟਿਆਲਾ ਦੇ ਬੱਸ ਅੱਡੇ ਦੇ ਨੇੜਲੇ ਖੇਤਰ ਵਿੱਚ ਭੀੜ ਭੜੱਕੇ ਵਾਲੇ ਸਥਾਨ 'ਤੇ ਗਰਨੇਡ ਸੁੱਟਕੇ ਵਾਰਦਾਤ ਨੂੰ ਅੰਜਾਮ ਦੇਣਾ ਸੀ, ਪਰ ਉਹ ਵਾਰਦਾਤ ਤੋਂ ਪਹਿਲਾਂ ਹੀ ਪੁਲਿਸ ਦੇ ਅੜਿੱਕੇ ਆ ਗਿਆ। ਐਸ.ਐਸ.ਪੀ ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਵਟਸਐਪ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਦੇਸ਼ੀ ਆਕਾਵਾਂ ਦੇ ਸੰਪਰਕ ਵਿੱਚ ਸੀ ਅਤੇ ਉਸ 'ਤੇ ਵਾਰਦਾਤ ਨੂੰ ਦਿਵਾਲੀ ਤੋਂ ਪਹਿਲਾਂ ਅੰਜਾਮ ਦੇਣ ਦਾ ਦਬਾਅ ਪਾਇਆ ਜਾ ਰਿਹਾ ਸੀ। ਐਸ.ਐਸ.ਪੀ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗਰਨੇਡ ਹਮਲੇ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਲਈ ਉਸਨੂੰ 10 ਲੱਖ ਰੁਪਏ ਮਿਲਣੇ ਸਨ ਅਤੇ ਪਹਿਲਾਂ ਕੀਤੀਆਂ ਛੋਟੀਆਂ ਮੋਟੀਆਂ ਵਾਰਦਾਤਾਂ ਲਈ ਉਹ 1 ਲੱਖ ਰੁਪਏ ਹਾਸਲ ਵੀ ਕਰ ਚੁੱਕਾ ਸੀ। ਖੁਫੀਆ ਸੂਚਨਾ ਤੋਂ ਬਾਅਦ ਚੌਕਸ ਹੋਈ ਪਟਿਆਲਾ ਪੁਲਿਸ ਦੇ ਵਿਸ਼ੇਸ਼ ਅਪਰੇਸ਼ਨ ਦੌਰਾਨ ਡੀ.ਐਸ.ਪੀ. ਇਨਵੈਸਟੀਗੇਸ਼ਨ ਸੁਖਮਿੰਦਰ ਸਿੰਘ ਚੌਹਾਨ ਦੀ ਪੁਲਿਸ ਪਾਰਟੀ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਦੇ ਪਿੱਠੂ ਬੈਗ ਵਿੱਚੋਂ ਪਿਸਤੋਲ ਸਮੇਤ 6 ਗੋਲੀਆ ਹੈਡ ਗਰਨੇਡ ਅਤੇ ਖਾਲਿਸਤਾਨ ਗਦਰ ਫੌਰਸ ਦੇ ਸਟਿਕਰ ਤੇ ਹੋਰ ਪਾਬੰਦੀਸੁਦਾ ਜਥੇਬੰਦੀਆਂ ਦੇ ਲੈਟਰ ਪੈਡ 'ਤੇ ਇਕ ਮੋਟਰਸਾਈਕਲ ਵੀ ਬਰਾਮਦ ਹੋਏ ਸਨ। ਇਹ ਸਟਿਕਰ ਤੇ ਲੈਟਰ ਪੈਡ ਸ਼ਬਨਮਦੀਪ ਸਿੰਘ ਤੇ ਗੁਰਸੇਵਕ ਸਿੰਘ ਨੇ ਹਰਿਆਣਾ ਦੇ ਸ਼ਹਿਰ ਚੀਕਾ ਤੋਂ ਪ੍ਰਿੰਟ ਕਰਵਾਏ ਸਨ। ਸ.ਸਿੱਧੂ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਬਨਮਦੀਪ ਸਿੰਘ ਨੇ 10 ਅਗਸਤ ਨੂੰ ਸਮਾਣਾ ਨੇੜਲੇ ਪਿੰਡ ਫਤਹਿ ਮਾਜਰੀ ਦੇ ਠੇਕੇ ਦੇ ਗੇਟ 'ਤੇ ਤੇਲ ਛਿੜਕ ਕੇ ਅੱਗ ਲਾ ਕੇ ਉਸਦੀ ਵੀਡੀਓ ਆਪਣੇ ਵਿਦੇਸ਼ੀ ਅਕਾਵਾਂ ਨੂੰ ਅਪਲੋਡ ਕਰਕੇ ਇਹ ਦੱਸਣ ਦੀ ਕੋਸ਼ਿਸ ਕੀਤੀ ਸੀ ਕਿ ਉਸਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ। ਇਸ ਤੋਂ ਇਲਾਵਾ ਉਸ ਨੇ ਹਰਿਆਣਾ ਦੇ ਥਾਣਾ ਗੂਹਲਾ ਦੇ ਪਿੰਡ ਭੱਟੀਆਂ 'ਚ ਖਾਲੀ ਪਏ ਤੇ ਸਤੰਬਰ ਮਹੀਨੇ ਵਿੱਚ ਹਰਿਆਣਾ ਦੇ ਥਾਣਾ ਗੂਹਲਾ ਦੇ ਪਿੰਡ ਹੇਮੂਮਾਜਰਾ 'ਚ ਬੰਦ ਪਏ ਭੱਠੇ ਵਿੱਚ ਲੇਬਰ ਦੇ ਕੁਆਟਰਾਂ ਨੂੰ ਅੱਗ ਲਗਾ ਕੇ ਇਹ ਵੀਡਿਓ ਅਪਲੋਡ ਕੀਤੀ ਸੀ ਕਿ ਉਸ ਨੇ ਸਕੂਲ ਨੂੰ ਅੱਗ ਲਗਾ ਦਿੱਤੀ ਹੈ। ਇਸ ਦੇ ਬਦਲੇ ਉਸਦੀ ਭੈਣ ਦੇ ਖਾਤੇ ਵਿੱਚ 50 ਹਜ਼ਾਰ ਰੁਪਏ ਅਤੇ ਸ਼ਬਨਮਦੀਪ ਸਿੰਘ ਨੇ ਸਮਾਣਾ ਦੇ ਮਥੂਟ ਫਾਇਨਾਸ ਰਾਹੀਂ 25-25 ਹਜ਼ਾਰ ਦੀਆਂ ਦੋਂ ਕਿਸ਼ਤਾ ਹਾਸਲ ਕੀਤੀਆਂ ਸਨ। ਐਸ.ਐਸ.ਪੀ ਨੇ ਦਸਿਆ ਕਿ ਸ਼ਬਨਮਦੀਪ ਸਿੰਘ ਨੇ ਜਿਸ ਗਰਨੇਡ ਰਾਹੀਂ ਪਟਿਆਲਾ ਵਿੱਚ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਵਿਦੇਸ਼ ਤੋਂ ਵਟਸਐਪ ਰਾਹੀਂ ਆਈਆਂ ਫੋਟੋਆਂ ਦੇ ਆਧਾਰ 'ਤੇ ਖੰਨਾ-ਦੋਰਾਹ ਨੇੜੇ ਕੌਮੀ ਮਾਰਗ ਸੜਕ ਦੇ ਸਾਈਨ ਬੋਰਡ ਨੇੜੇ ਜ਼ਮੀਨ ਵਿੱਚੋਂ ਦੱਬਿਆ ਹੋਇਆ ਹਾਸਲ ਕੀਤਾ ਸੀ ਅਤੇ ਉਸਨੂੰ ਚਲਾਉਣ ਲਈ ਸਿਖਲਾਈ ਯੂ ਟਿਯੂਬ ਰਾਂਹੀ ਹਾਸਲ ਕੀਤੀ ਸੀ। ਉਹਨਾਂ ਇਹ ਵੀ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਕਿਸਤਾਨੀ ਇੰਟੈਲੀਜੈਂਸ ਅਫਸਰ ਜਾਵੇਦ ਖਾਨ ਜਿਸਦੇ ਸ਼ਬਨਮਦੀਪ ਸਿੰਘ ਜੁਲਾਈ 2018 ਵਿੱਚ ਸੰਪਰਕ ਵਿੱਚ ਆਇਆ ਸੀ ਅਤੇ ਉਸਨੇ ਇਸ ਤੋਂ ਪਾਕਿਸਤਾਨ ਦੇ ਇੱਕ ਸਿੱਖ ਗੋਪਾਲ ਸਿੰਘ ਚਾਵਲਾ ਨਾਲ ਜਾਣੂ ਕਰਵਾਇਆ ਸੀ ਗੋਪਾਲ ਸਿੰਘ ਚਾਵਲਾ ਨੇ ਸੋਸ਼ਲ ਮੀਡੀਆ ਰਾਹੀਂ ਸ਼ਬਨਮਦੀਪ ਸਿੰਘ ਨੂੰ ਪਕਿਸਤਾਨ ਵਿਖੇ ਸਥਿਤ ਗੁਰਦੁਆਰਾ ਨਨਕਾਣਾ ਸਹਿਬ ਦੇ ਸਿੱਧੇ ਦਰਸ਼ਨ ਵੀ ਕਰਵਾਏ ਸਨ। ਐਸ.ਐਸ.ਪੀ. ਨੇ ਦਸਿਆ ਕਿ ਸ਼ਬਨਮਦੀਪ ਸਿੰਘ ਤੋਂ ਪੁਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Total Responses : 266