ਜੀ ਐੱਸ ਪੰਨੂ
ਪਟਿਆਲਾ/ਨਾਭਾ 5 ਨਵੰਬਰ 2018
ਆਪ ਪਾਰਟੀ ਵਿਧਾਇਕ ਕੰਵਰ ਸੰਧੂ ਪੀ ਪੀ ਐੱਸ ਸਕੂਲ ਵਿਚ ਸਾਲਾਨਾ ਫੰਕਸ਼ਨ ਵਿਚ ਰੋਲ ਆਫ਼ ਆਨਰ ਲੈਣ ਪਹੁੰਚੇ ਹੋਵੇ ਸਨ ਕਿ ਮੀਡੀਆ ਨੇ ਫੰਕਸ਼ਨ ਤੋਂ ਬਾਦ ਆ ਘੇਰਿਆਂ ਤੇ ਪੁੱਛਿਆ ਕਿ ਤੁਹਾਨੂੰ ਦੋਵਾਂ ਨੂੰ ਸਸਪੈਂਡ ਕਿਉਂ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈ ਆਪ ਹੈਰਾਨ ਹਾਂ ਕਿ ਸਾਡੀ ਅਜੇ ਚਾਰ ਦਿਨ ਪਹਿਲਾ ਇਕੱਠੇ ਹੋਣ ਦੀ ਗੱਲ ਚੱਲੀ ਹੈ ਤੇ ਅਚਾਨਕ ਬਿਨਾ ਕਿਸੇ ਨੋਟਿਸ ਨਾ ਜਵਾਬ ਤਲਬੀ ਅਜਿਹਾ ਕਿਉਂ ਹੋਇਆ ? ਇਹ ਵੀ ਪਤਾ ਕਰਾਂਗਾ ਕਿ ਆਰਡਰ ਪੰਜਾਬ ਤੋਂ ਹੋਏ ਹਨ ਜਾ ਦਿੱਲੀ ਤੋਂ ਜਦੋਂ ਕਿ ਦੂਜੀ ਧਿਰ ਖ਼ੁਦ ਮੁਖਤਾਰੀ ਦੀ ਗੱਲ ਨਾਲ ਸਹਿਮਤ ਸਨ।
ਮੈਨੂੰ ਨਹੀਂ ਪਤਾ ਕਿ ਇਸ ਮਾਮਲੇ ਵਿਚ ਦੂਜੀ ਇਕੱਠੇ ਕਰਨ ਵਾਲੀ ਧਿਰ ਨੂੰ ਮੇਨ ਵਿਚ ਲਿਆ ਵੀ ਗਿਆ ਹੈ ਜਾ ਨਹੀਂ ?ਉਨ੍ਹਾਂ ਦੱਸਿਆ ਕਿ ਕੋਈ ਫ਼ੈਸਲਾ ਲੈਣ ਤੋਂ ਪਹਿਲਾ ਅਸੀਂ ਆਪਣੀ ਕੌਰ ਕਮੇਟੀ ਦੀ ਮੀਟਿੰਗ ਕਰਕੇ ਫੇਰ ਦੱਸਾਂਗੇ ਕਿ ਅਸੀਂ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਚ ਧੂੰਏਂ ਦਾ ਜ਼ਿੰਮੇਵਾਰ ਬਣਾ ਦਿੱਤਾ ਹੈ ਕਿਸਾਨ ਤਾਂ ਵਿਚਾਰਾਂ ਖੁਦਕੁਸ਼ੀਆਂ ਕਰ ਰਿਹਾ ਹੈ ਕਿਸਾਨ ਪਰਾਲੀ ਨੂੰ ਅੱਗ ਲਾਵੇ ਜਾ ਆਪਣੇ ਆਪ ਨੂੰ ,ਕਿਸਾਨ ਦੀ ਹਾਲਤ ਏਨੀ ਭੈੜੀ ਬਣੀ ਹੋਈ ਉਹ ਦੱਸ ਨਹੀਂ ਸਕਦਾ ਹੈ ?ਕਿਸਾਨ ਰੋਟੀ ਤੋਂ ਵੀ ਮੁਹਤਾਜ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਚੋ ਵੀ ਵੋਟਾਂ ਲੈਣੀਆਂ ਹਨ ਕਿਸਾਨ ਧੂੰਏਂ ਲਈ ਇਕੱਲਾ ਜ਼ੁੰਮੇਵਾਰ ਨਹੀਂ ਹੈ ਕੁੱਝ ਸਰਕਾਰੀ ਮਦਦ ਨਾਲ ਕੁੱਝ ਸਮਝਾਉਣ ਨਾਲ ਰੋਕਿਆਂ ਜਾ ਸਕਦਾ ਹੈ ਜੋ ਅਸੀਂ ਕਰਾਂਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਧੂੰਆ ਤਾਂ ਦਿੱਲੀ ਵੱਲ ਜਾਂਦਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਤਾਂ ਅਜੇ ਸੁਲ੍ਹਾ ਦੀ ਗੱਲ ਚੱਲ ਰਹੀ ਹੈ ਤੇ ਚਲਾਵਾਂ ਗੇ ਵੀ ਪਰ ਮੈਨੂੰ ਸਮਝ ਨਹੀਂ ਕਿ ਇਕ ਪਾਸੇ ਤਾਂ ਗੱਲ ਸੁਲ੍ਹਾ ਦੀ ਚੱਲ ਰਹੀ ਹੈ ਤੇ ਦੂਜੇ ਪਾਸੇ ਸਸਪੈਂਡ ,ਮੈ ਪੁਛਾ ਗਾ ਕਿ ਉਨ੍ਹਾਂ ਸਿਫ਼ਾਰਸ਼ ਕੀਤੀ ਹੈ ਜਾ ਮਸ਼ਵਰਾ ਕੀਤਾ ਹੈ ? ਦੁਬਾਰਾ ਇਲੈਕਸ਼ਨ ਲੜਨ ਤੇ ਉਨ੍ਹਾਂ ਕਿਹਾ ਕਿ ਅਸੀਂ ਅੱਠੇ ਹੀ ਸਲਾਹ ਮਸ਼ਵਰਾ ਕਰਕੇ ਜੋ ਵੀ ਕਰਾਂਗੇ ਸਾਰੇ ਕਰਾਂਗੇ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸਾਡੀ ਅਜੇ 8 ਤਾਰੀਖ਼ ਸਮਝੌਤੇ ਦੀ ਹੈ ਅਸੀਂ ਜਾ ਦੱਸਿਆ ਧਿਰ ਚਾਹੁੰਦੇ ਹਾਂ ਕਿ ਜੋ ਸਾਡੇ ਤੋਂ ਲੋਕਾਂ ਨੂੰ ਆਸ ਹੈ ਕਿ ਅਸੀਂ ਮਿਲ ਲੋਕ ਦੀ ਆਸ ਪੂਰੀ ਕਰੀਏ।