ਬਠਿੰਡਾ ਦੇ ਇਸ ਬਲੱਡ ਡੋਨਰ ਨੂੰ ਮਿਲਿਆ ਸਲਾਨਾ ISBT ਐਵਾਰਡ
ਬਠਿੰਡਾ, 7 ਨਵੰਬਰ 2018 - ਬਠਿੰਡਾ ਦੇ ਰਾਮਪੁਰਾ ਫੂਲ ਤੋਂ 70 ਸਾਲਾ ਕੇ,ਐਮ ਸਿੰਗਲਾ ਜੋ ਕਿ ਵੱਖੋ-ਵੱਖਰੇ ਖੂਨ ਦਾਨ ਕੈਂਪਾਂ ਅਤੇ ਐਮਰਜੈਂਸੀ ਪੈਣ 'ਤੇ ਹੁਣ ਤੱਕ 40 ਵਾਰ ਆਪਣਾ ਖੂਨ ਦਾਨ ਕਰ ਚੁੱਕੇ ਹਨ। ਸਿੰਗਲਾ ਨੂੰ ਲੰਘੇ ਮਹੀਨੇ ਇੰਡੀਅਨ ਸੋਸਾਈਟੀ ਆਫ ਬਲੱਡ ਟ੍ਰਾਂਸਫਿਊਜ਼ਨ ਐਂਡ ਇੰਡੀਅਨ ਰੈੱਡ ਕਰਾਸ ਸੋਸਾਇਟੀ (ਆਈ.ਐਸ.ਬੀ.ਟੀ.ਆਈ) ਵੱਲੋਂ ਏ.ਐਨ. ਕਸ਼ਿਅਪ ਆਵਰਡ ਨਾਲ ਸਨਮਾਨਿਆ ਗਿਆ। ਸਿੰਗਲਾ ਨੂੰ ਖੂਨ ਦਾਨ ਕਰਨ ਅਤੇ 600 ਦੇ ਕਰੀਬ ਖੂਨ ਦਾਨ ਕੈਂਪ ਆਯੋਜਿਤ ਕਰਨ ਬਦਲੇ ਇਸ ਮਹਾਨ ਸਨਮਾਨ ਨਾਲ ਨਿਵਾਜਿਆ ਗਿਆ। ਸਿੰਗਲਾ ਨੂੰ ਇਸ ਸਾਲ ਇਹ ਐਵਾਰਡ ਪ੍ਰਾਪਤ ਕਰਨ ਵਾਲੇ ਇਕੱਲੇ ਇਨਸਾਨ ਬਣ ਗਏ ਹਨ।
ਆਈ.ਐਸ.ਬੀ.ਟੀ.ਆਈ ਇਕ ਰਾਸ਼ਟਰੀ ਸੰਘ ਹੈ ਜਿਸ ਹੇਠ ਕਈ ਬਲੱਡ ਬੈਂਕ, ਮੈਡੀਕਲ ਕਾਲਜ, ਪ੍ਰੋਫੈਸਰ, ਡਾਕਟਰ, ਬਲੱਡ ਟ੍ਰਾਂਸਫਿਊਜ਼ਨ ਅਫਸਰ, ਟੈਕਨੀਸ਼ੀਅਨ ਅਤੇ ਹੋਰ ਬਲੱਡ ਬੈਂਕਾਂ ਦਾ ਸਟਾਫ, ਬਲੱਡ ਡੋਨਰ ਕਾਉਂਸਲ ਸ਼ਾਮਲ ਹਨ। ਇਹ ਸੰਸਥਾ ਹਰ ਸਾਲ ਕਿਸੇ ਇੱਕ ਅਜਿਹੇ ਇਨਸਾਨ ਦੀ ਚੋਣ ਕਰਦੀ ਹੈ ਜੋ ਆਪਣੇ ਬਿਹਤਰੀਨ ਸਮਾਜ ਸੇਵੀ ਕਾਰਜਾਂ ਕਰ ਕੇ ਅਤੇ ਖੂਨ ਦਾਨ ਕੈਂਪਾਂ ਲਈ ਨਿਸ਼ਕਾਮ ਸੇਵਾ ਵਿਚ ਜੁਟਿਆ ਹੋਵੇ।
ਅਕਤੂਬਰ ਮਹੀਨੇ ਦੀ 23 ਤਰੀਕ ਨੂੰ ਵਿਸ਼ਾਕਾਪਟਨਮ ਆਂਧਰਾ ਪ੍ਰਦੇਸ਼ ਵਿਖੇ ਹੋਏ ਇਸ 43ਵੇਂ ਸਲਾਨਾ ਸਮਾਰੋਹ ਮੌਕੇ ਆਂਧਰਾ ਯੂਨੀਵਰਸਿਟੀ ਦੇ ਵੀਸੀ ਡਾ. ਨਾਗੇਸ਼ਵਰ ਰਾਉ ਵੱਲੋਂ ਉਨ੍ਹਾਂ ਨੂੰ ਇਸ ਐਵਾਰਡ ਨਾਲ ਸਨਮਾਨਿਆ ਗਿਆ।
Krishan Murari can be contacted @ Mobile no +91-8699033454