ਦੀਵਾਲੀ ਤੋਂ ਬਾਅਦ ਦਿੱਲੀ 'ਚ ਛਾਇਆ ਹਨ੍ਹੇਰਾ, ਸਾਹ ਲੈਣ 'ਚ ਹੋਈ ਮੁਸ਼ਕਿਲ
ਨਵੀਂ ਦਿੱਲੀ, 8 ਨਵੰਬਰ 2018 - ਦਿੱਲੀ 'ਚ ਦੀਵਾਲੀ ਦੀ ਰਾਤ ਤੋਂ ਬਾਅਦ ਹਵਾ 'ਚ ਬੇਹੱਦ ਪ੍ਰਦੂਸ਼ਣ ਫੈਲ ਗਿਆ। ਲੋਕਾਂ ਵੱਲੋਂ ਸੁਪਰੀਮ ਕੋਰਟ ਵੱਲੋਂ ਤੈਅ ਪਟਾਕੇ ਚਲਾਉਣ ਦੇ ਸਮੇਂ ਦੀ ਉਲੰਘਣ ਕੀਤੀ ਗਈ, ਜਿਸ ਦੇ ਚਲਦਿਆਂ ਅੱਜ ਸਵੇਰ ਦਿੱਲੀ 'ਚ ਸਾਹ ਲੈਣਾ ਵੀ ਮੁਸ਼ਕਿਲ ਹੋਇਆ।
ਭਾਰੀ ਪ੍ਰਦੂਸ਼ਣ ਕਾਰਨ ਹਲਕੀ ਧੁੰਦ ਵਰਗਾ ਮਾਹੌਲ ਬਣ ਗਿਆ। ਦਿੱਲੀ ਦੇ ਆਨੰਦ ਵਿਹਾਰ ਇਲਾਕੇ 'ਚ ਅੱਜ ਸਵੇਰੇ ਹਵਾ ਗੁਣਵੱਤਾ ਸੂਚੀ 999 ਦਰਜ ਕੀਤੀ ਗਈ, ਜੋ ਬੇਹੱਦ ਖ਼ਰਾਬ ਸ਼੍ਰੇਣੀ 'ਚ ਆਉਂਦੀ ਹੈ। ਦਿੱਲੀ ਦੇ ਬਾਕੀ ਇਲਾਕਿਆਂ ਦਾ ਵੀ ਅਜਿਹਾ ਹੀ ਹਾਲ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨਾਂ 'ਚ ਪੰਜਾਬ ਨੂੰ ਦਿੱਲੀ 'ਚ ਧੂੰਏ ਦਾ ਜ਼ਿੰਮੇਵਾਰ ਠਹਿਰਾਇਆ ਸੀ। ਪਰ ਹਾਲ ਦੇ ਅੰਕੜੇ ਸਾਫ ਦਰਸਾ ਰਹੇ ਹਨ ਕਿ ਦਿੱਲੀ ਵਿਚਲੇ ਵਾਹਨ ਅਤੇ ਦੀਵਾਲੀ ਦੀ ਰਾਤ ਚੱਲੇ ਪਟਾਕੇ ਹੀ ਹਵਾ ਪੌਣ ਨੂੰ ਪ੍ਰਦੂਸ਼ਿਤ ਬਣਾਉਣ ਲਈ ਜ਼ਿੰਮੇਦਾਰ ਹਨ।