ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ 8 ਨਵੰਬਰ 2018 -ਬਹੁਤ ਵਾਰ ਕਥਿਤ ਪ੍ਰਵਾਸੀ ਲਾੜਿਆਂ ਦੀ ਚਮਕ-ਦਮਕ ਵੇਖ ਕੇ ਪੰਜਾਬ ਦੀਆਂ ਸੈਂਕੜੇ ਧੀਆਂ ਆਪਣੇ ਵਿਦੇਸ਼ੀ ਸੁਪਨਿਆਂ ਨੂੰ ਦੇਸ਼ ਦੇ ਵਿਚ ਹੀ ਦਫਨ ਕਰਨ ਉਤੇ ਮਜ਼ਬੂਰ ਹੋ ਜਾਂਦੀਆਂ ਹਨ। ਕਾਰਨ ਵੱਖਰੇ-ਵੱਖਰੇ ਹੋ ਸਕਦੇ ਹਨ ਪਰ ਇਨ੍ਹਾਂ ਤਿਆਗੀਆਂ ਧੀਆਂ ਦਾ ਹਾਲ 'ਨਾ ਇਧਰ ਦੇ ਰਹੇ ਨਾ ਉਧਰ ਦੇ ਰਹੇ' ਵਾਲਾ ਹੋ ਜਾਂਦਾ ਹੈ। ਅਜਿਹੇ ਮਾਮਲੇ ਕਾਨੂੰਨੀ ਤਰੀਕੇ ਨਾਲ ਨਜਿੱਠਣੇ ਪੈਂਦੇ ਹੁੰਦੇ, ਪਰ ਆਮ ਕੁੜੀਆਂ ਦੇ ਲਈ ਇਹ ਕਾਨੂੰਨੀ ਲੜਾਈ ਲੜਨੀ ਸੌਖੀ ਨਹੀਂ ਹੁੰਦੀ।
ਅਜਿਹੇ ਵਿਚ ਜੇਕਰ ਕੋਈ ਉਨ੍ਹਾਂ ਦਾ ਸਾਥ ਦਿੰਦਾ ਹੈ ਤਾਂ ਉਨ੍ਹਾਂ ਲਈ ਉਹ ਫਰਿਸ਼ਤਾ ਹੋ ਨਿਬੜਦਾ ਹੈ। ਚੰਡੀਗੜ੍ਹ ਤੋਂ ਐਡਵੋਕੇਟ ਦਲਜੀਤ ਕੌਰ ਜਿਨ੍ਹਾਂ ਨੇ ਇਸੇ ਸਾਲ ਅਗਸਤ ਮਹੀਨੇ ਨਿਊਜ਼ੀਲੈਂਡ ਦਾ ਦੌਰਾ ਵੀ ਕੀਤਾ ਸੀ, 17 ਸਾਲਾਂ ਤੋਂ ਅਜਿਹੇ ਕੇਸ ਨਜਿੱਠਦੇ ਆ ਰਹੇ ਹਨ। ਉਨ੍ਹਾਂ ਦੇ ਅਜਿਹੇ ਕਾਰਜਾਂ ਨੂੰ ਵੇਖਦਿਆਂ ਐਨ.ਆਰ.ਆਈ. ਅਚੀਵਰਜ਼ ਮੈਗਜ਼ੀਨ ਵੱਲੋ ਉਨ੍ਹਾਂ ਨੂੰ ਨਵੀਂ ਦਿੱਲੀ ਵਿਖੇ ਹੋਏ ਇਕ ਸਮਾਗਮ ਵਿਚ 'ਐਨ. ਆਰ. ਆਈ. ਅਚੀਵਰ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਭਾਰਤ ਦੇ ਪਾਰਲੀਮੈਂਟਰੀ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਵਿਜੈ ਗੋਇਲ ਨੇ ਉਨ੍ਹਾਂ ਨੂੰ ਇਹ ਐਵਾਰਡ ਭੇਟ ਕੀਤਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਇਹ ਵਕੀਲ ਪ੍ਰਵਾਸੀ ਲਾੜਿਆਂ ਵੱਲੋਂ ਛੱਡੀਆਂ ਘਰਵਾਲੀਆਂ ਅਤੇ ਛੱਡੇ ਬੱਚਿਆਂ ਦੇ ਕੇਸ ਲੜਦੀ ਹੈ। ਉਨ੍ਹਾਂ ਨੂੰ ਜ਼ਮੀਨੀ ਹੱਕਾਂ ਬਾਰੇ ਜਾਗੂਰਿਕ ਕਰਦੀ ਹੈ। ਅਜਿਹੇ ਮਾਮਲਿਆਂ ਦੀ ਆਵਾਜ਼ ਨੂੰ ਉਹ ਸਮੁੰਦਰੋ ਪਾਰ ਹਾਈ ਕਮਿਸ਼ਨਾਂ ਅਤੇ ਕੌਂਸਲਖਾਨਿਆਂ ਦੇ ਦਫਤਰਾਂ ਤੱਕ ਵੀ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਖੇਤਰਾਂ ਦੇ ਵਿਚ ਬੀਬਾ ਜੀ ਸਮਾਜਿਕ ਕਾਰਜ ਕਰ ਰਹੇ ਹਨ।
ਨਿਊਜ਼ੀਲੈਂਡ ਤੋਂ ਐਡਵੋਕੇਟ ਦਲਜੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਭੇਜੀ ਗਈ ਹੈ। ਇਨ੍ਹਾਂ ਵਿਚ ਸ਼ਾਮਿਲ ਹਨ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸਾਬਕਾ ਮੰਤਰੀ ਸ੍ਰੀਮਤੀ ਜੂਠਿਤ ਕੌਲਿਨ, ਆਨਰੇਰੀ ਕੌਂਸਲ ਸ੍ਰੀ ਭਵਦੀਪ ਸਿੰਘ ਢਿੱਲੋਂ, ਇੰਡੋ ਕੀਵੀ ਕਲੱਬ ਤੋਂ ਪ੍ਰਧਾਨ ਸ. ਸੁਖਮਿੰਦਰ ਸਿੰਘ ਬਰਮਾਲੀਪੁਰ, ਸ੍ਰੀਮਤੀ ਦਲਵਿੰਦਰ ਕੌਰ, ਸ੍ਰੀ ਭਰਤ ਮਹਿਤਾ, ਮਨਜਿੰਦਰ ਕੌਰ, ਲਖਬੀਰ ਸਿੰਘ ਲੱਕੀ, ਮੁਨੀਸ਼ ਚੌਪੜਾ ਤੋਂ ਇਲਾਲਾ ਵਕੀਲ ਹਰਜੀਤ ਗੋਲੀਅਨ, ਨੈਸ਼ਨਲ ਪਾਰਟੀ ਤੋਂ ਅਵਤਾਰ ਹਾਂਸ, ਮੋਹਨਪਾਲ ਸਿਘ ਬਾਠ, ਪ੍ਰਿਤਪਾਲ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਬੌਬੀ ਬਰਾੜ, ਲਖਬੀਰ ਸਿੰਘ, ਰਣਬੀਰ ਸਿੰਘ ਸੰਧੂ ਬੈਰਿਸਟਰ, ਪਰਮਿੰਦਰ ਸਿੰਘ ਪਾਪਾਟੋਏਟੋਏ, ਸੁਖਵਿੰਦਰ ਸਿੰਘ ਬਸਰਾ ਅਤੇ ਪੂਰਨ ਸਿਘ ਟੌਰੰਗਾ ਹੋਰਾਂ ਵੀ ਵਧਾਈ ਭੇਜੀ ਹੈ।