ਐਂਸ.ਏ.ਐੱਸ ਨਗਰ 08 ਨਵੰਬਰ 2018: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਖੇਤਰ ਪੱਧਰੀ ਸਹਿ ਅਕਾਦਮਿਕ ਮੁਕਾਬਲੇ ਮਿਤੀ: 13 ਤੋਂ 15 ਨਵੰਬਰ 2018 , ਚਾਰ ਖੇਤਰਾਂ ਬਠਿੰਡਾ, ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਰਾਜ ਪੱਧਰ ਦੇ ਮੁਕਾਬਲੇ ਮਿਤੀ: 07 ਤੋਂ 09 ਦਸੰਬਰ 2018 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫਤਰ ਵਿੱਚ ਕਰਵਾਏ ਜਾਣਗੇ। ਵਧੇਰੀ ਜਾਣਕਾਰੀ ਬੋਰਡ ਦਫਤਰ ਦੀ ਵੈਬਸਾਇਟ (pseb.ac.in) ਅਤੇ ਮੋਬਾਇਲ ਨੰ: 98550-82821, 98726-85400, 98880-22647, ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।