ਮੈਡਮ ਜ਼ਕਰਬਰਗ ਨਵੀਂ ਪੀੜ੍ਹੀ ਦੀ ਬਿਹਤਰੀ ਲਈ ਖਰਚ ਕਰੇਗੀ ਅਰਬਾਂ ਡਾਲਰ
ਕੈਲੀਫੋਰਨੀਆ, 9 ਨਵੰਬਰ 2018 - ਫੇਸਬੁੱਕ ਦੇ ਸੀਈੳ ਮਾਰਕ ਜ਼ਕਰਬਰਗ ਦੀ ਘਰਵਾਲੀ ਪ੍ਰਿਸਿਲਾ ਚਾਨ ਨਵੀਂ ਪੀੜ੍ਹੀ ਦੀ ਭਲਾਈ ਲਈ 61 ਅਰਬ ਡਾਲਰ (4.45 ਲੱਖ ਕਰੋੜ ਰੁਪਏ) ਖਰਚ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫੇਸਬੁੱਕ ਦੇ ਮੌਜੂਦਾ ਸ਼ੇਅਰ ਪ੍ਰਾਈਸ ਦੇ ਹਿਸਾਬ ਨਾਲ ਦੋਨਾਂ ਦੀ ਜਾਇਦਾਦ ਇਸ ਰਕਮ ਤੋਂ ਵੀ ਜ਼ਿਆਦਾ ਹੈ। ਜ਼ਕਰਬਰਗ ਅਤੇ ਚਾਨ ਤਿੰਨ ਸਾਲ ਪਹਿਲਾਂ ਆਪਣੀ ਲੜਕੀ ਦੇ ਜਨਮ 'ਤੇ ਆਪਣੀ 99 ਫੀਸਦ ਜਾਇਦਾਦ ਦਾਨ ਕਰਨ ਦਾ ਐਲਾਨ ਕਰ ਚੁੱਕੇ ਹਨ। ਪਿਛਲੇ ਸਾਲ ਹੀ ਉਨ੍ਹਾਂ ਨੇ ਚਾਨ ਜ਼ਕਰਬਰਗ ਫਾਊਂਡੇਸ਼ਨ ਨੂੰ 1.9 ਅਰਬ ਡਾਲਰ ਦਿੱਤੇ ਸਨ।
ਚਾਨ ਜ਼ਕਰਬਰਗ ਫਾਊਂਡੇਸ਼ਨ 2015 ਤੋਂ ਬੱਚਿਆਂ ਦੀ ਸਿਹਤ ਅਤੇ ਸਿੱਖਿਆ 'ਤੇ ਕੰਮ ਕਰ ਰਹੀ ਹੈ। ਇਸ ਫਾਊਂਡੇਸ਼ਨ ਨੂੰ ਜ਼ਕਰਬਰਗ ਦੀ ਘਰਵਾਲੀ ਚੰਭਾਲ ਰਹੀ ਹੈ। ਨਵੀਂ ਪੀੜ੍ਹੀ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਉਨ੍ਹਾਂ ਦੇ ਇਲਾਜ ਲਈ ਜ਼ਕਰਬਰਗ ਦੀ ਹਮਸਾਇਆ ਕੰਮ 'ਚ ਜੁਟ ਗਈ ਹੈ। ਦੱਸਣਾ ਬਣਦਾ ਹੈ ਕਿ ਪ੍ਰਿਸਿਲਾ ਚਾਨ ਖੁਦ ਵੀ ਇੱਕ ਬੱਚਿਆਂ ਦੀ ਡਾਕਟਰ ਹੈ।