ਮੋਹਾਲੀ 15 ਨਵੰਬਰ 2018 - ਹਾਲਾਂਕਿ, ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਸਰਕਾਰ ਇਕ-ਦੂਜੇ 'ਤੇ ਐਸਸੀ ਵਿਦਿਆਰਥੀਆਂ ਲਈ ਫੰਡ ਜਾਰੀ ਨਾ ਕਰਨ' ਤੇ ਦੋਸ਼ ਲਾ ਰਹੀ ਹੈ ਪਰ ਤੱਥ ਇਹ ਦੱਸਦੇ ਹਨ ਕਿ ਪਿਛਲੀ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਦੋਵੇਂ ਹੀ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮਾਮਲੇ ਵਿਚ ਇੱਕੋ ਬੇੜੀ 'ਤੇ ਹਨ। ਐਸਸੀ ਵਿਦਿਆਰਥੀਆਂ ਲਈ ਫੰਡ ਜਾਰੀ ਨਾ ਹੋਣ ਕਾਰਨ ਇਹ ਸੰਸਥਾਵਾਂ ਵਿੱਤੀ ਸੰਕਟਾਂ ਦਾ ਸਾਹਮਣਾ ਕਰ ਰਹੀਆਂ ਹਨ। ਪੀ ਯੂ ਏ ਅਤੇ ਪੁਟੀਆ ਦੁਆਰਾ ਮੁਹੱਈਆ ਅੰਕੜਿਆਂ ਅਨੁਸਾਰ ਪਿਛਲੇ 3 ਸਾਲਾਂ ਦੇ ਕੁੱਲ ਬਕਾਏ 1600 ਕਰੋੜ ਰੁਪਏ (2015-16 ਲਈ 325 ਕਰੋੜ ਰੁਪਏ, 2016-17 ਲਈ 715 ਕਰੋੜ, 2017-18 ਲਈ 600 ਕਰੋੜ ਤੋਂ ਵੱਧ) ਅਤੇ 500 ਕਰੋੜ ਰੁਪਏ ਮੌਜੂਦਾ ਸਾਲ 2018-19 ਦੇ ਕਾਰਨ ਹੋਇਆ।
ਦੋਹਾਂ ਸੰਸਥਾਵਾਂ ਵੱਲੋਂ ਜਾਰੀ ਕੀਤੇ ਅੰਕੜੇ ਹੇਠ ਪੜ੍ਹੋ :-
ਸਰਕਾਰ ਵੱਲੋਂ ਪੀਐਮਐਸ ਫੰਡ ਜਾਰੀ ਕਰਨ ਤੱਕ ਸਰਕਾਰੀ ਯੂਨੀਵਰਸਿਟੀਆਂ ਵੀ ਅਨਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਕੋਈ ਵੀ ਫੀਸ ਨਾ ਮੰਗਣ
ਪੰਜਾਬ ਅਨ-ਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਅਤੇ ਪੰਜਾਬ ਅਨ-ਏਡਿਡ ਟੈਕਨੀਕਲ ਇੰਸਟੀਟਿਊਸ਼ਨਜ਼ ਐਸੋਸਇਏਸ਼ਨ (ਪੁਟਿਆ) ਦੇ ਪ੍ਰਤੀਨਿਧੀ ਮੰਡਲ ਦੀ ਇੱਕ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ ਸੀ ਜਿਸ ਵਿਚ ਦੋਵਾਂ ਐਸੋਸੀਏਸ਼ਨਾਂ ਨੇ ਪੰਜਾਬ ਦੀਆਂ ਸਾਰੀਆਂ ਮਾਨਤਾ ਦੇਣ ਵਾਲੀਆਂ ਸਰਕਾਰੀ ਯੂਨੀਵਰਸਿਟੀਆਂ ਅਤੇ ਬੋਰਡ ਜਿਵੇ ਆਈਕੇਜੀ-ਪੀਟੀਯੂ, ਜਲੰਧਰ; ਐਮਆਰਐਸ ਪੀਟੀਯ, ਬਠਿੰਡਾ; ਪੰਜਾਬੀ ਯੂਨੀਵਰਸਿਟੀ, ਪਟਿਆਲਾ; ਪੀ.ਐਸ.ਬੀ.ਟੀ. ਆਈ.ਟੀ. ਅਤੇ ਹਸਰਾਂ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਬਾਕੀ ਰਕਮ ਜਾਰੀ ਨਹੀਂ ਕਰਦੀ ੳਦੋ ਤੱਕ ਪ੍ਰਾਈਵੇਟ ਕਾਲਜਾਂ ਤੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਕਿਸੇ ਵੀ ਕਿਸਮ ਦੀ ਫੀਸ ਨਾ ਲਿੱਤੀ ਜਾਵੇ।
ਪੁੱਕਾ ਦੇ ਪ੍ਰਧਾਨ ਡਾ:ਅੰਸ਼ੂ ਕਟਾਰੀਆ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਪਿਛਲੇ 3 ਸਾਲਾਂ ਦੇ 1600 ਕਰੋੜ ਤੋਂ ਵੱਧ ਰਕਮ ਸਰਕਾਰ ਦੇ ਕੋਲ ਬਕਾਇਆ ਹਨ। ਕੇਂਦਰ ਨੇ ਕੁਲ ਰਾਸ਼ੀ ਦੇ ਵਿਰੁੱਧ 323 ਕਰੋੜ ਰੁਪਏ ਰਾਜ ਸਰਕਾਰ ਨੂੰ ਜਾਰੀ ਕੀਤੇ ਸੀ, ਜੋ ਕਿ ਕਾਲਜਿਜ਼ ਨੂੰ ਅਜੇ ਤੱਕ ਜਾਰੀ ਨਹੀਂ ਕੀਤੇ ਗਏ। ਸਾਲ 2015-16 ਦਾਲਗਭਗ 325 ਕਰੌੜ ; 2016-17 ਦਾ 715 ਕਰੌੜ; 2017-18 ਦਾ 600 ਕਰੌੜ ਅਤੇ ਹੁਣ 2018-19 ਦਾ 500 ਕਰੋੜ ਤੋਂ ਜ਼ਿਆਦਾ ਬਕਾਇਆ ਹੋ ਚੁੱਕਾ ਹੈ। 2100 ਕਰੋੜ ਤੋਂ ਜ਼ਿਆਦਾ ਬਕਾਇਆ ਰਾਸ਼ੀ ''ਚੋਂ ਸਰਕਾਰ ਸਿਰਫ 400 ਹੀ ਜਾਰੀ ਕਰ ਰਹੀ ਹੈ।
ਪੁਟੀਆ ਦੇ ਪ੍ਰਧਾਨ ਡਾ. ਜੇ. ਧਾਲੀਵਾਲ ਨੇ ਕਿਹਾ ਕਿ ਯੂਨੀਵਰਸਿਟੀਆਂ ਕਾਲਜਾਂ ਤੋਂ ਮਾਨਤਾ ਫੀਸ, ਪਰੀਖਿਆ ਫੀਸ ਅਤੇ ਵਿਦਿਆਰਥੀਆਂ ਨਾਲ ਸੰਬੰਧਿਤ ਫੀਸ (ਐਸਆਰਐਫ) ਲੈਦੀਆਂ ਹਨ ਪਰ ਕਾਲਜ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਜਿਸ ਕਰਕੇ ੳਹ ਯੂਨੀਵਰਸਿਟੀਆਂ ਨੂੰ ਇਹ ਫੀਸ ਨਹੀਂ ਦੇ ਸਕਦੇ ਨਾ ਤਾਂ ਸਰਕਾਰ ਨਾ ਹੀ ਵਿਦਿਆਰਥੀਆਂ ਨੇ ਕਾਲਜਾਂ ਨੂੰ ਕੋਈ ਫੀਸ ਦਿੱਤੀ ਹੈ ।
ਪੁਟੀਆ ਦੇ ਮੀਤ ਪ੍ਰਧਾਨ ਸ. ਮਨਜੀਤ ਸਿੰਘ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ ਜਾਰੀ ਕਰਵਾੳਣ ਲਈ ਕਾਲਜ ਏੜੀ ਚੋਟੀ ਦਾ ਜੋਰ ਲਾ ਰਹੇ ਹਨ। ੳਹਨਾ ਨੇ ਕਿਹਾ ਕਿ ਇੱਕ ਪਾਸੇ 3 ਲੱਖ ਤੌ ਜਿਆਦਾ ਵਿਦਿਆਰਥੀਆਂ ਨੂੰ ਪੌਸਟ ਮੈਟਰਿਕ ਸਕਾਲਰਸ਼ਿਪ ਦੀ ਪੂਰਤੀ ਨਹੀ ਹੌਈ ਹੈ ਅਤੇ ਦੂਜੇ ਪਾਸੇ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ), ਬਠਿੰਡਾ ਅਤੇ ਜਲੰਧਰ ਅਤੇ ਪੰਜਾਬ ਸਟੇਟ ਬੌਰਡ ਆਫ ਟੈਕਨੀਕਲ ਐਜੁਕੇਸ਼ਨ ਐਡ ਇੰਡਸਟਰੀਅਲ ਟਰੇਨਿੰਗ ਕਾਲਜਾਂ ਤੋਂ ਮਾਨਤਾ ਫੀਸ ਮੰਗ ਰਹੇ ਹਨ। " ਕਾਲਜ ਯੂਨੀਵਰਸਿਟੀ/ਬੋਰਡ ਨੂੰ ਕਿਵੇ ਆਪਣੀ ਜੇਬ ਤੋਂ ਫੀਸ ਅਦਾ ਕਰ ਸਕਦੇ ਹਨ ਜਦ ਨਾਂ ਤਾਂ ਵਿਦਿਆਰਥੀਆਂ ਅਤੇ ਨਾਂ ਹੀ ਪੰਜਾਬ ਸਰਕਾਰ ਨੇ ਕਾਲਜਾਂ ਨੂੰ ਫੀਸ ਅਦਾ ਕੀਤੀ ਹੈ?"
ਜਿਆਦਾਜਾਣਕਾਰੀ ਦੇ ਲਈ
9878108888